FengShui Tips: ਜਾਣੋ ਕਿਸ ਦਿਸ਼ਾ ''ਚ ਕੱਛੂਆਂ ਰੱਖਣਾ ਹੁੰਦੈ ਸ਼ੁੱਭ
9/20/2022 6:00:18 PM
ਨਵੀਂ ਦਿੱਲੀ- ਸਨਾਤਨ ਧਰਮ ਅਨੁਸਾਰ ਘਰ 'ਚ ਕੱਛੂਆਂ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਭਗਵਤਪੁਰਾਣ ਅਨੁਸਾਰ ਭਗਵਾਨ ਵਿਸ਼ਣੂ ਦਾ ਇਕ ਰੂਪ ਕੱਛੂਆਂ ਸੀ। ਭਗਵਾਨ ਵਿਸ਼ਣੂ ਨੇ ਕੱਛੂਆਂ ਦਾ ਰੂਪ ਧਾਰਨ ਕਰਕੇ ਸਮੁੰਦਰ ਮੰਥਨ ਦੇ ਸਮੇਂ ਮੰਦਰਾਂਚਲ ਪਰਬੱਤ ਨੂੰ ਆਪਣੇ ਕਵਚ ਨਾਲ ਫੜਿਆ ਸੀ। ਕਿਹਾ ਜਾਂਦਾ ਹੈ ਕਿ ਜਿਥੇ ਕੱਛੂਆਂ ਹੁੰਦਾ ਹੈ, ਉਥੇ ਲਕਸ਼ਮੀ ਦੀ ਆਵਾਜਾਈ ਜ਼ਰੂਰ ਹੁੰਦੀ ਹੈ। ਚੀਨੀ ਵਾਸਤੂ ਸ਼ਾਸਤਰ ਫੇਂਗਸ਼ੁਈ 'ਚ ਵੀ ਘਰ ਜਾਂ ਦਫ਼ਤਰ 'ਚ ਕੱਛੂਆਂ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਪਰ ਘਰ ਜਾਂ ਦਫ਼ਤਰ 'ਚ ਕੱਛੂਆਂ ਰੱਖਦੇ ਸਮੇਂ ਉਚਿਤ ਦਿਸ਼ਾ ਹੋਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਕਿਸ ਦਿਸ਼ਾ 'ਚ ਕੱਛੂਆਂ ਰੱਖਣ ਨਾਲ ਕੀ ਲਾਭ ਪ੍ਰਾਪਤ ਹੋਵੇਗਾ।
ਫੇਂਗਸ਼ੁਈ ਕੱਛੂਆਂ ਰੱਖਣ ਦੇ ਟਿਪਸ
-ਜੇਕਰ ਉੱਤਰ ਦਿਸ਼ਾ 'ਚ ਫੇਗਸ਼ੁਈ ਕੱਛੂਆਂ ਰੱਖਿਆ ਜਾਵੇ ਤਾਂ ਧਨ ਲਾਭ ਹੁੰਦਾ ਹੈ ਅਤੇ ਦੁਸ਼ਮਣ ਦਾ ਨਾਸ਼ ਹੁੰਦਾ ਹੈ।
-ਵਪਾਰੀਆਂ ਨੂੰ ਆਪਣੀ ਦੁਕਾਨ ਦੇ ਮੁੱਖ ਦਰਵਾਜ਼ੇ 'ਤੇ ਕੱਛੂਏ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਧਨ 'ਚ ਲਾਭ ਮਿਲਦਾ ਹੈ ਅਤੇ ਰੁਕੇ ਹੋਏ ਕੰਮ ਛੇਤੀ ਹੋਣ ਲੱਗਦੇ ਹਨ।
-ਜੇਕਰ ਤੁਸੀਂ ਘਰ 'ਚ ਕੱਛੂਆਂ ਜਾਂ ਉਸ ਦੀ ਤਸਵੀਰ ਰੱਖਣਾ ਚਾਹੁੰਦੇ ਹੋ ਤਾਂ ਮੁੱਖ ਦਰਵਾਜ਼ੇ 'ਚ ਕੱਛੂਏ ਦਾ ਚਿੱਤਰ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਰਿਵਾਰ 'ਚ ਸ਼ਾਂਤੀ ਬਣੀ ਰਹਿੰਦੀ ਹੈ। ਇਹ ਘਰ ਦੀ ਨਕਾਰਾਤਮਕ ਊਰਜਾ ਵੀ ਦੂਰ ਕਰਦਾ ਹੈ।
-ਘਰ 'ਚ ਕੋਈ ਵਿਅਕਤੀ ਜੇਕਰ ਰੋਗ ਗ੍ਰਸਤ ਹੈ ਤਾਂ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਕੱਛੂਆਂ ਸਥਾਪਤ ਕਰਨਾ ਚਾਹੀਦਾ।
-ਕੱਛੂਆਂ ਕਿਸੇ ਵੀ ਧਾਤੂ, ਕੱਚ, ਮਿੱਟੀ, ਕ੍ਰਿਸਟਲ ਜਾਂ ਲਕੜੀ ਨਾਲ ਬਣਿਆ ਹੋ ਸਕਦਾ ਹੈ। ਇਹ ਜੀਵਨ 'ਚ ਸ਼ਾਂਤੀ, ਸਦਭਾਵਨਾ, ਲੰਬੀ ਉਮਰ ਅਤੇ ਪੈਸਾ ਪ੍ਰਦਾਨ ਕਰਦਾ ਹੈ।
-ਘਰ ਜਾਂ ਦਫ਼ਤਰ ਦੇ ਪੂਰਬ-ਉੱਤਰ ਜਾਂ ਦੱਖਣ-ਪੱਛਮ ਦਿਸ਼ਾ 'ਚ ਮਿੱਟੀ ਨਾਲ ਬਣੇ ਕੱਛੂਏ ਰੱਖੋ, ਇਹ ਸ਼ੁੱਭ ਨਤੀਜੇ ਦੇਵੇਗਾ।
-ਫੇਂਗਸ਼ੁਈ ਅਨੁਸਾਰ ਜੇਕਰ ਤੁਸੀਂ ਘਰ 'ਚ ਲਕੜੀ ਨਾਲ ਬਣਿਆ ਹੋਇਆ ਕੱਛੂਆਂ ਲਿਆਉਂਦੇ ਹੋ ਤਾਂ ਉਸ ਨੂੰ ਪੂਰਬ ਦਿਸ਼ਾ ਜਾਂ ਦੱਖਣੀ ਪੂਰਬ 'ਚ ਰੱਖਿਆ ਜਾਣਾ ਚਾਹੀਦਾ। ਇਹ ਤੁਹਾਨੂੰ ਜ਼ਰੂਰੀ ਸਫ਼ਲਤਾ ਦਿਵਾਏਗਾ।
-ਜੇਕਰ ਕਰੀਅਰ 'ਚ ਤਰੱਕੀ ਚਾਹੁੰਦੇ ਹੋ ਤਾਂ ਕਾਲੇ ਰੰਗ ਦੇ ਕੱਛੂਏ ਨੂੰ ਆਪਣੇ ਕਾਰਜ ਸਥਾਨ ਦੀ ਉੱਤਰ ਦਿਸ਼ਾ 'ਚ ਰੱਖੋ।
-ਕੱਛੂਆਂ ਫੇਂਗਸ਼ੁਈ ਦਾ ਰੱਖਿਅਕ ਮੰਨਿਆ ਜਾਂਦਾ ਹੈ, ਇਸ ਲਈ ਘਰ ਦੀ ਪੱਛਮੀ ਦਿਸ਼ਾ 'ਚ ਫੇਂਗਸ਼ੁਈ ਕੱਛੂਆਂ ਰੱਖਣਾ ਸ਼ੁੱਭ ਹੈ, ਅਜਿਹੀ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ ਦੀ ਸੁਰੱਖਿਆ ਵਧਦੀ ਹੈ।
-ਜੇਕਰ ਤੁਸੀਂ ਹਾਲੇ ਨਵਾਂ ਬਿਜਨੈੱਸ ਸ਼ੁਰੂ ਕੀਤਾ ਹੈ ਤਾਂ ਆਪਣੇ ਦਫ਼ਤਰ ਜਾਂ ਦੁਕਾਨ 'ਤੇ ਚਾਂਦੀ ਦਾ ਕੱਛੂਆਂ ਰੱਖੋ। ਇਹ ਧਨ ਦੀ ਆਵਾਜਾਈ ਲਈ ਸ਼ੁੱਭ ਮੰਨਿਆ ਜਾਂਦਾ ਹੈ।