FengShui Tips: ਜਾਣੋ ਵਾਸਤੂ ਮੁਤਾਬਕ ਘਰ 'ਚ ਫੇਂਗਸੂਈ ਊਠ ਰੱਖਣ ਦੇ ਫ਼ਾਇਦੇ

8/5/2023 4:24:38 AM

ਨਵੀਂ ਦਿੱਲੀ- ਊਠ ਨੂੰ ਪ੍ਰਤੀਕੂਲ ਹਾਲਤਾਂ ਵਿੱਚ ਬਿਨਾਂ ਥੱਕੇ ਹੋਏ ਮਿਹਨਤ ਕਰਨ ਵਾਲਾ ਜਾਨਵਰ ਮੰਨਿਆ ਜਾਂਦਾ ਹੈ। ਇਸ ਨੂੰ ਵਾਸਤੂ ਵਿੱਚ ਸਖ਼ਤ ਮਿਹਨਤ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਇਸ ਲਈ ਫੇਂਗ ਸ਼ੂਈ ਵਿੱਚ ਮੰਨਿਆ ਜਾਂਦਾ ਹੈ ਕਿ ਊਠ ਦਾ ਸ਼ੋਅ-ਪੀਸ ਜੀਵਨ ਦੇ ਔਖੇ ਸਮੇਂ ਨੂੰ ਪਾਰ ਕਰਨ ਵਿੱਚ ਸਹਾਇਕ ਹੁੰਦਾ ਹੈ। ਜੇਕਰ ਤੁਹਾਡੇ ਕਾਰੋਬਾਰ ਵਿੱਚ ਲਾਭ ਨਹੀਂ ਹੋ ਰਿਹਾ ਜਾਂ ਕਰਮਚਾਰੀ ਵਰਗ ਕੰਮ ਤੋਂ ਜੀਅ ਚੁਰਾਉਂਦੇ ਹੋਣ ਹਨ ਤਾਂ ਕਾਰੋਬਾਰ ਵਿੱਚ ਲਾਭ ਅਤੇ ਉਤਪਾਦਕਤਾ ਵਧਾਉਣ ਵਿੱਚ ਊਠ ਨੂੰ ਲਗਾਉਣਾ ਕਾਫ਼ੀ ਚੰਗਾ ਉਪਾਅ ਹੈ। ਤੁਹਾਡੇ ਨਾਲ ਵਪਾਰਕ ਸਬੰਧ ਰੱਖਣ ਵਾਲਿਆਂ ਦੇ ਅੰਦਰ ਸਥਿਰਤਾ ਅਤੇ ਦ੍ਰਿੜਤਾ ਦੀ ਭਾਵਨਾ ਪੈਦਾ ਕਰਦਾ ਹੈ।
ਇਸੇ ਤਰ੍ਹਾਂ ਨੌਜਵਾਨਾਂ ਨੂੰ ਆਪਣੇ ਕਰੀਅਰ ਵਿਚ ਵਾਰ-ਵਾਰ ਅਸਫ਼ਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਸਫ਼ਲਤਾ ਪ੍ਰਾਪਤ ਨਹੀਂ ਹੋ ਰਹੀ, ਇਸ ਲਈ ਉਹ ਆਪਣੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਆਪਣੇ ਸਟੱਡੀ ਰੂਮ ਜਾਂ ਦਫ਼ਤਰ ਵਿਚ ਊਠ ਦੀ ਮੂਰਤੀ ਲਗਾ ਕੇ ਸ਼ੁਭ ਨਤੀਜੇ ਪ੍ਰਾਪਤ ਕਰ ਸਕਦੇ ਹਨ। ਤੁਸੀਂ ਜੋ ਵੀ ਕੰਮ ਕਰਦੇ ਹੋ, ਇਹ ਤੁਹਾਡਾ ਧਿਆਨ ਵਧਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਕਰੀਅਰ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਵਿੱਚ ਪੈਸੇ ਸਬੰਧੀ ਪਰੇਸ਼ਾਨੀ ਆਉਂਦੀ ਹੈ ਤਾਂ ਊਠਾਂ ਦਾ ਜੋੜਾ ਘਰ ਵਿੱਚ ਰੱਖਣ ਨਾਲ ਧਨ ਦੀ ਆਮਦ ਤੇਜ਼ੀ ਨਾਲ ਹੋਵੇਗੀ ਅਤੇ ਹੌਲੀ-ਹੌਲੀ ਤੁਹਾਡੀ ਆਰਥਿਕ ਸਥਿਤੀ ਸੁਧਰ ਜਾਵੇਗਾ। ਸਕਾਰਾਤਮਕ ਵਾਤਾਵਰਣ ਅਤੇ ਖੁਸ਼ਹਾਲ ਮਾਹੌਲ ਲਈ, ਤੁਹਾਨੂੰ ਉੱਤਰ-ਪੱਛਮ ਦਿਸ਼ਾ ਵੱਲ ਡਰਾਇੰਗ ਰੂਮ ਜਾਂ ਲਿਵਿੰਗ ਰੂਮ ਵਿੱਚ ਇੱਕ, ਦੋ ਜਾਂ ਕਈ ਊਠਾਂ ਦੀ ਇੱਕ ਤਸਵੀਰ ਜਾਂ ਇੱਕ ਊਠ ਦੇ ਜੋੜੇ ਦੀ ਮੂਰਤੀ ਰੱਖਣੀ ਚਾਹੀਦੀ ਹੈ। ਇਸ ਨੂੰ ਘਰ ਵਿੱਚ ਰੱਖਣ ਨਾਲ ਪਰਿਵਾਰ ਦੇ ਮੈਂਬਰਾਂ ਦਾ ਮਨ ਸਥਿਰ ਰਹਿੰਦਾ ਹੈ ਅਤੇ ਪਰਿਵਾਰ ਦੇ ਮੈਂਬਰ ਮਾਨਸਿਕ ਤੌਰ 'ਤੇ ਰਿਲੈਕਸ ਰਹਿੰਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Aarti dhillon

Content Editor Aarti dhillon