Fengshui Tips: ਘਰ ''ਚ ਹਾਥੀ ਦੀ ਮੂਰਤੀ ਰੱਖਣੀ ਹੁੰਦੀ ਹੈ ਸ਼ੁੱਭ ਜਾਂ ਅਸ਼ੁੱਭ, ਜਾਣੋ
12/25/2022 5:40:33 PM
ਨਵੀਂ ਦਿੱਲੀ-ਸਾਡਾ ਵਰਤਮਾਨ ਅਤੇ ਭਵਿੱਖ ਕਿਹੋ ਜਿਹਾ ਹੋਵੇਗਾ, ਇਹ ਸਾਡੀ ਮਿਹਨਤ ਅਤੇ ਕਿਸਮਤ 'ਤੇ ਨਿਰਭਰ ਕਰਦਾ ਹੈ। ਫੇਂਗ ਸ਼ੂਈ ਵਿੱਚ ਇਸ ਬਾਰੇ ਕਈ ਮਹੱਤਵਪੂਰਨ ਗੱਲਾਂ ਦੱਸੀਆਂ ਗਈਆਂ ਹਨ। ਫੇਂਗ ਸ਼ੂਈ ਦੇ ਮੁਤਾਬਕ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਘਰ 'ਚ ਰੱਖਣ ਨਾਲ ਜ਼ਿੰਦਗੀ 'ਚ ਅਚਾਨਕ ਸਕਾਰਾਤਮਕ ਮੋੜ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਕਈ ਚੰਗੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨਾਲ ਨਾ ਸਿਰਫ ਪਰਿਵਾਰ ਨੂੰ ਆਰਥਿਕ ਮਜ਼ਬੂਤੀ ਮਿਲਦੀ ਹੈ ਸਗੋਂ ਸਿਹਤ ਵੀ ਠੀਕ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਘਰ ਜਾਂ ਦਫਤਰ 'ਚ ਹਾਥੀ ਦੀ ਛੋਟੀ ਜਿਹੀ ਮੂਰਤੀ ਰੱਖਦੇ ਹੋ ਤਾਂ ਤੁਹਾਨੂੰ ਇਸ ਦੇ ਕਈ ਫਾਇਦੇ ਹੁੰਦੇ ਹਨ।
ਘਰ 'ਚ ਹਾਥੀ ਦੀ ਮੂਰਤੀ ਰੱਖਣ ਦੇ ਲਾਭ
ਭਗਵਾਨ ਗਣੇਸ਼ ਜੀ ਦੀ ਬਣੀ ਰਹਿੰਦੀ ਹੈ ਕਿਰਪਾ
ਸ਼ਾਸਤਰਾਂ ਵਿੱਚ ਹਾਥੀ ਨੂੰ ਸਫਲਤਾ ਅਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਹਾਥੀ ਦੀ ਮੂਰਤੀ ਰੱਖਣ ਨਾਲ ਸਾਰੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਹੋਣ ਲੱਗਦੀਆਂ ਹਨ। ਜਿਸ ਘਰ 'ਚ ਹਾਥੀ ਦੀ ਮੂਰਤੀ (ਫੇਂਗਸ਼ੂਈ ਐਲੀਫੈਂਟ ਸਟੈਚੂ) ਹੁੰਦੀ ਹੈ, ਉਸ 'ਤੇ ਭਗਵਾਨ ਗਣੇਸ਼ ਦੀ ਕਿਰਪਾ ਬਣੀ ਰਹਿੰਦੀ ਹੈ। ਜੇਕਰ ਤੁਸੀਂ ਬੇਔਲਾਦ ਹੋ ਅਤੇ ਔਲਾਦ ਚਾਹੁੰਦੇ ਹੋ ਤਾਂ ਆਪਣੇ ਬੈੱਡਰੂਮ 'ਚ ਹਾਥੀਆਂ ਦੀਆਂ 2 ਛੋਟੀਆਂ ਮੂਰਤੀਆਂ ਰੱਖੋ। ਤੁਹਾਡੀ ਇੱਛਾ ਪੂਰੀ ਹੋਵੇਗੀ।
ਵਿੱਤੀ ਸੰਕਟ ਤੋਂ ਮਿਲਦਾ ਹੈ ਛੁਟਕਾਰਾ
ਜੇਕਰ ਤੁਸੀਂ ਆਰਥਿਕ ਤੰਗੀ ਨਾਲ ਜੂਝ ਰਹੇ ਹੋ ਅਤੇ ਤੁਹਾਡੀ ਆਮਦਨ ਦੇ ਮੁਕਾਬਲੇ ਤੁਹਾਡੇ ਖਰਚੇ ਵੱਧ ਰਹੇ ਹਨ ਤਾਂ ਨਵੇਂ ਸਾਲ 'ਤੇ ਸੁੰਡ ਉਠਾਏ ਖੜੇ ਹਾਥੀ (ਫੇਂਗਸ਼ੂਈ ਐਲੀਫੈਂਟ ਸਟੈਚੂ) ਦੀਆਂ 2 ਮੂਰਤੀਆਂ ਆਪਣੇ ਘਰ ਲਿਆਓ। ਇਹ ਦੋਵੇਂ ਮੂਰਤੀਆਂ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਲਗਾਉਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਨਹੀਂ ਹੁੰਦਾ ਅਤੇ ਪਰਿਵਾਰ 'ਚ ਧਨ ਦਾ ਪ੍ਰਵਾਹ ਵਧਣ ਲੱਗਦਾ ਹੈ।
ਫੇਂਗ ਸ਼ੂਈ ਹਾਥੀ ਰੱਖਣ ਦੇ ਨਿਯਮ
ਇਸ ਗੱਲ ਦਾ ਧਿਆਨ ਰੱਖੋ ਕਿ ਕਦੇ ਵੀ ਕਾਲੇ ਰੰਗ ਦੀ ਹਾਥੀ ਦੀ ਮੂਰਤੀ (ਫੇਂਗਸ਼ੂਈ ਐਲੀਫੈਂਟ ਸਟੈਚੂ) ਨਾ ਖਰੀਦੋ। ਇਹ ਰੰਗ ਸੋਗ ਅਤੇ ਦੁੱਖ ਦਾ ਪ੍ਰਤੀਕ ਹੈ, ਜਿਸ ਨੂੰ ਲਿਆਉਣ ਨਾਲ ਘਰ ਦੇ ਬਾਕੀ ਮੈਂਬਰ ਵੀ ਮੁਸੀਬਤ ਵਿੱਚ ਆ ਜਾਂਦੇ ਹਨ। ਇਸ ਦੀ ਬਜਾਏ, ਸਫੈਦ ਰੰਗ ਦਾ ਹਾਥੀ ਖਰੀਦਣਾ ਚੰਗਾ ਮੰਨਿਆ ਜਾਂਦਾ ਹੈ. ਇਸ ਨਾਲ ਪਰਿਵਾਰ ਵਿਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ।
ਇਸ ਦਿਸ਼ਾ ਵਿੱਚ ਰੱਖੋ ਮੂਰਤੀਆਂ ਦੇ ਮੂੰਹ
ਜੇਕਰ ਤੁਸੀਂ 2 ਹਾਥੀਆਂ (ਫੇਂਗਸ਼ੂਈ ਐਲੀਫੈਂਟ ਸਟੈਚੂ) ਦੀ ਇੱਕ ਜੋੜਾ ਖਰੀਦ ਰਹੇ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕੇ ਕਿ ਉਹ ਇੱਕ ਦੂਜੇ ਵੱਲ ਪਿੱਠ ਕਰਕੇ ਖੜ੍ਹੇ ਨਾ ਹੋਣ। ਅਜਿਹਾ ਕਰਨ ਨਾਲ ਘਰ 'ਚ ਕਲੇਸ਼ ਅਤੇ ਝਗੜੇ ਦਾ ਮਾਹੌਲ ਬਣ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਹਮੇਸ਼ਾ ਇੱਕ ਦੂਜੇ ਦੇ ਆਹਮੋ-ਸਾਹਮਣੇ ਖੜੇ ਹੋਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਹਾਥੀ ਦੀ ਮੂਰਤੀ ਖਰੀਦ ਕੇ ਲਿਆਓ ਤਾਂ ਇਸ ਨੂੰ ਹਮੇਸ਼ਾ ਘਰ ਦੀ ਉੱਤਰ ਦਿਸ਼ਾ ਵਿੱਚ ਹੀ ਰੱਖਣਾ ਚਾਹੀਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।