ਘਰ 'ਚ ਜ਼ਰੂਰ ਲਗਾਓ ਤਿਤਲੀਆਂ ਦੀ ਤਸਵੀਰ, ਰਿਸ਼ਤਿਆਂ 'ਚ ਪਰਤ ਆਵੇਗੀ ਮਿਠਾਸ

9/30/2021 5:50:54 PM

ਨਵੀਂ ਦਿੱਲੀ - ਲੋਕ ਆਪਣੇ ਘਰ ਨੂੰ ਸਜਾਉਣ ਲਈ ਕਈ ਤਰ੍ਹਾਂ ਦੀਆਂ ਸੁੰਦਰ-ਸੁੰਦਰ ਤਸਵੀਰਾਂ ਨਾਲ ਸਜਾਉਂਦੇ ਹਨ। ਭਾਰਤੀ ਵਾਸਤੂ-ਸ਼ਾਸਤਰ ਅਤੇ ਚੀਨ ਦੇ ਫੇਂਗ ਸ਼ੂਈ ਅਨੁਸਾਰ ਸਾਡੇ ਆਲੇ ਦੁਆਲੇ ਦੀਆਂ ਚੀਜ਼ਾਂ ਦਾ ਸਾਡੇ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਲਈ ਘਰ ਵਿੱਚ ਤਸਵੀਰਾਂ ਲਗਾਉਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਹਨ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਫੇਂਗ ਸ਼ੂਈ ਅਨੁਸਾਰ ਘਰ ਵਿੱਚ ਤਿਤਲੀਆਂ ਦੀ ਤਸਵੀਰ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਜੀਵਨ ਅਤੇ ਘਰ-ਪਰਿਵਾਰ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਘਰ ਵਿਚ ਖੁਸ਼ਹਾਲੀ ਅਤੇ ਸੁੱਖ ਆਉਂਦਾ ਹੈ।

ਫੇਂਗ ਸ਼ੂਈ ਚੀਨੀ ਵਾਸਤੂਕਲਾ ਹੈ, ਜਿਸਦਾ ਸ਼ਾਬਦਿਕ ਅਰਥ ਹੈ ਹਵਾ ਅਤੇ ਪਾਣੀ। ਫੇਂਗ ਸ਼ੂਈ ਹਵਾ ਅਤੇ ਪਾਣੀ ਦਾ ਸਹੀ ਸੰਤੁਲਨ ਹੈ। ਹਵਾ ਨਾਲ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਅਤੇ ਪਾਣੀ ਸੰਤੁਸ਼ਟੀ ਲਿਆਉਂਦਾ ਹੈ। ਜਿਸ ਤਰ੍ਹਾਂ ਭਾਰਤੀ ਵਾਸਤੂ ਸ਼ਾਸਤਰ ਵਿੱਚ ਕੁਦਰਤ ਦੇ ਪੰਜ ਤੱਤਾਂ - ਅੱਗ, ਧਰਤੀ, ਹਵਾ, ਪਾਣੀ ਅਤੇ ਆਕਾਸ਼ ਨੂੰ ਮਹੱਤਵ ਦਿੱਤਾ ਗਿਆ ਹੈ, ਉਸੇ ਤਰ੍ਹਾਂ ਫੇਂਗ ਸ਼ੁਈ ਵਿਚ ਪੰਜ ਤੱਤਾਂ - ਅੱਗ, ਧਰਤੀ, ਧਾਤ, ਪਾਣੀ ਅਤੇ ਲੱਕੜ ਨੂੰ ਮਹੱਤਵ ਦਿੱਤਾ ਗਿਆ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ....

ਇਹ ਵੀ ਪੜ੍ਹੋ: ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਵਧੇਗੀ ਸਕਾਰਾਤਮਕ ਊਰਜਾ 

ਘਰ ਦੀਆਂ ਕੰਧਾਂ 'ਤੇ ਉੱਡ ਰਹੀਆਂ ਤਿਤਲੀਆਂ ਦੀ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਫੇਂਗ ਸ਼ੂਈ ਅਨੁਸਾਰ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਪਰਿਵਾਰ ਵਿੱਚ ਚੱਲ ਰਹੀਆਂ ਲੜਾਈਆਂ ਅਤੇ ਝਗੜਿਆਂ ਦੂਰ ਹੁੰਦੇ ਹਨ ਅਤੇ ਘਰ ਵਿਚ ਖੁਸ਼ੀਆਂ ਦਾ ਵਾਸ ਹੁੰਦਾ ਹੈ।

ਇਹ ਵੀ ਪੜ੍ਹੋ: Vastu Tips : ਰੋਟੀ ਹੀ ਨਹੀਂ ਸਗੋਂ ਸਾਡੀ ਕਿਸਮਤ ਵੀ ਬਣਾਉਂਦਾ ਹੈ ਚਕਲਾ-ਵੇਲਣਾ, ਜਾਣੋ ਕਿਵੇਂ?

ਰਿਸ਼ਤਿਆਂ ਵਿੱਚ ਆਵੇਗੀ ਮਿਠਾਸ

ਵਿਆਹੁਤਾ ਜੋੜਿਆਂ ਨੂੰ ਆਪਣੇ ਬੈਡਰੂਮ ਵਿੱਚ ਤਿਤਲੀਆਂ ਦੀ ਤਸਵੀਰ ਜ਼ਰੂਰ ਲਗਾਉਣੀ ਚਾਹੀਦੀ ਹੈ। ਇਸ ਨਾਲ ਕਮਰੇ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸਾਥੀ ਦੇ ਨਾਲ ਰਿਸ਼ਤੇ ਵਿੱਚ ਮਿਠਾਸ ਅਤੇ ਮਜ਼ਬੂਤੀ ਆਉਂਦੀ ਹੈ।

ਇਕਾਗਰਤਾ ਸ਼ਕਤੀ ਵਧੇਗੀ

ਬੱਚਿਆਂ ਦੇ ਕਮਰੇ ਵਿੱਚ ਤਿਤਲੀਆਂ ਦੀ ਤਸਵੀਰ ਲਗਾਉਣਾ ਸ਼ੁਭ ਹੁੰਦਾ ਹੈ। ਇਹ ਉਨ੍ਹਾਂ ਦੀ ਇਕਾਗਰਤਾ ਸ਼ਕਤੀ ਨੂੰ ਵਧਾਉਂਦਾ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਝੇ ਰੱਖਣ ਲਈ ਉਨ੍ਹਾਂ ਦੇ ਕਮਰੇ ਵਿੱਚ ਤਿਤਲੀਆਂ ਦੀ ਤਸਵੀਰ ਲਗਾਉ।

ਇਹ ਵੀ ਪੜ੍ਹੋ: ਕਰਨ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਪੁੱਛੇ ਗਏ 1 ਸਵਾਲ ਦੇ ਜਵਾਬ 'ਚ ਲੁਕਿਆ ਹੈ ਜ਼ਿੰਦਗੀ ਦਾ ਭੇਤ!

ਰਚਨਾਤਮਕਤਾ ਵਧੇਗੀ

ਫੇਂਗ ਸ਼ੂਈ ਅਨੁਸਾਰ ਘਰ ਵਿੱਚ ਤਿਤਲੀਆਂ ਦੀ ਤਸਵੀਰ ਲਗਾਉਣ ਨਾਲ ਉਤਸ਼ਾਹ ਅਤੇ ਆਤਮ-ਵਿਸ਼ਵਾਸ ਵਧਦਾ ਹੈ। ਘਰ ਦੇ ਮੈਂਬਰਾਂ ਵਿੱਚ ਰਚਨਾਤਮਕਤਾ ਵਧਦੀ ਹੈ।

ਵਧੇਗੀ ਖੁਸ਼ਹਾਲੀ 

ਚੀਨੀ ਫੇਂਗ ਸ਼ੂਈ ਵਿੱਚ ਤਿਤਲੀ ਨੂੰ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਘਰ ਵਿੱਚ ਇਸਦੀ ਤਸਵੀਰ ਲਗਾਉਣ ਨਾਲ ਖੁਸ਼ਹਾਲੀ ਦਾ ਵਾਸ ਹੁੰਦਾ ਹੈ। ਘਰ ਦੇ ਮੈਂਬਰਾਂ ਲਈ ਤਰੱਕੀ ਦਾ ਰਾਹ ਖੁੱਲਦਾ ਹੈ।

ਇਹ ਵੀ ਪੜ੍ਹੋ: Vastu Tips : ਮਾਂ ਲਕਸ਼ਮੀ ਆਵੇਗੀ ਤੁਹਾਡੇ ਘਰ, ਜੇਕਰ ਸਵੇਰੇ ਉੱਠ ਕੇ ਕਰੋਗੇ ਇਹ ਕੰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur