ਇਸ ਰੰਗ ਦਾ ਫੇਂਗਸ਼ੂਈ ਹਾਥੀ ਘਰ 'ਚ ਲਿਆਵੇਗਾ ਖ਼ੁਸ਼ਹਾਲੀ , ਜਾਣੋ ਕਿਸ ਦਿਸ਼ਾ 'ਚ ਰੱਖਣ ਨਾਲ ਹੋਵੇਗਾ ਫ਼ਾਇਦਾ

1/28/2024 11:33:51 AM

ਨਵੀਂ ਦਿੱਲੀ- ਭਾਰਤ ਵਿੱਚ ਵਾਸਤੂ ਸ਼ਾਸਤਰ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਜਿਸ ਤਰ੍ਹਾਂ ਭਾਰਤ ਵਿਚ ਵਾਸਤੂ ਸ਼ਾਸਤਰ ਪ੍ਰਚਲਿਤ ਹੈ, ਉਸੇ ਤਰ੍ਹਾਂ ਚੀਨ ਦਾ ਵੀ ਵਾਸਤੂ ਸ਼ਾਸਤਰ ਹੈ ਜਿਸ ਨੂੰ ਫੇਂਗ ਸ਼ੂਈ ਸ਼ਾਸਤਰ ਕਿਹਾ ਜਾਂਦਾ ਹੈ। ਭਾਰਤ ਦੇ ਕਈ ਰਾਜਾਂ ਵਿੱਚ ਫੇਂਗ ਸ਼ੂਈ ਸ਼ਾਸਤਰ ਵੀ ਮੰਨਿਆ ਜਾਂਦਾ ਹੈ। ਇਸ ਅਨੁਸਾਰ ਘਰ 'ਚ ਚੀਜ਼ਾਂ ਰੱਖਣ ਨਾਲ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਅਤੇ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਫੇਂਗਸ਼ੂਈ ਸ਼ਾਸਤਰ ਅਨੁਸਾਰ, ਘਰ ਵਿੱਚ ਚੀਜ਼ਾਂ ਰੱਖਣ ਨਾਲ ਖੁਸ਼ਹਾਲੀ ਆਉਂਦੀ ਹੈ। ਹਾਥੀ ਉਨ੍ਹਾਂ ਵਿੱਚੋਂ ਇੱਕ ਹੈ। ਫੇਂਗਸ਼ੂਈ ਹਾਥੀ ਰੱਖਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਹਾਥੀ ਨੂੰ ਕਿਸ ਦਿਸ਼ਾ 'ਚ ਰੱਖਣਾ ਫਾਇਦੇਮੰਦ ਰਹੇਗਾ।

ਰਿਸ਼ਤੇ ​​ਹੋਣਗੇ ਮਜ਼ਬੂਤ

ਕਈ ਵਾਰ ਵਿਆਹੁਤਾ ਜੋੜਿਆਂ ਵਿਚ ਤਾਲਮੇਲ ਨਾ ਹੋਣ ਕਾਰਨ ਝਗੜੇ ਹੁੰਦੇ ਰਹਿੰਦੇ ਹਨ। ਅਜਿਹੇ 'ਚ ਤੁਸੀਂ ਇਨ੍ਹਾਂ ਝਗੜਿਆਂ ਤੋਂ ਛੁਟਕਾਰਾ ਪਾਉਣ ਲਈ ਫੇਂਗਸ਼ੂਈ ਹਾਥੀ ਦੀ ਮਦਦ ਲੈ ਸਕਦੇ ਹੋ। ਤੁਸੀਂ ਆਪਣੇ ਬੈੱਡਰੂਮ ਵਿੱਚ ਹਾਥੀ ਦੀ ਪੇਂਟਿੰਗ ਲਗਾ ਸਕਦੇ ਹੋ।

ਘਰ ਦੀ ਨਕਾਰਾਤਮਕਤਾ ਹੋਵੇਗੀ ਦੂਰ 

ਫੇਂਗਸ਼ੂਈ ਹਾਥੀ ਨੂੰ ਘਰ ਦੇ ਮੁੱਖ ਦਰਵਾਜ਼ੇ 'ਤੇ ਰੱਖਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ, ਇਹ ਘਰ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸਨੂੰ ਘਰ ਵਿੱਚ ਰੱਖਣ ਨਾਲ ਮਾਹੌਲ ਸਕਾਰਾਤਮਕ ਬਣਿਆ ਰਹਿੰਦਾ ਹੈ। ਹਾਥੀਆਂ ਦੇ ਜੋੜੇ ਦੀ ਮੂਰਤੀ ਲਗਾਓ ਜਿਸ ਵਿੱਚ ਉਨ੍ਹਾਂ ਦਾ ਮੂੰਹ ਅੰਦਰ ਵੱਲ ਹੋਵੇ। ਇਸ ਨਾਲ ਘਰ ਵਿਚ ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ।

ਬੱਚੇ ਦਾ ਪੜ੍ਹਾਈ ਵਿੱਚ ਲੱਗੇਗਾ ਮਨ

ਜੇਕਰ ਤੁਹਾਡੇ ਬੱਚਿਆਂ ਨੂੰ ਪੜ੍ਹਾਈ 'ਚ ਮਨ ਨਹੀਂ ਲੱਗਦਾ ਤਾਂ ਤੁਸੀਂ ਫੇਂਗ ਸ਼ੂਈ ਦੇ ਹਾਥੀ ਨੂੰ ਘਰ 'ਚ ਰੱਖ ਸਕਦੇ ਹੋ। ਮਾਨਤਾਵਾਂ ਅਨੁਸਾਰ, ਇਸ ਨਾਲ ਬੱਚਿਆਂ ਦਾ ਮਨ ਸ਼ਾਂਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਪੜ੍ਹਾਈ ਵਿੱਚ ਮਦਦ ਮਿਲਦੀ ਹੈ।

ਇੱਕ ਚਿੱਟਾ ਹਾਥੀ ਰੱਖੋ

ਫੇਂਗ ਸ਼ੂਈ ਸ਼ਾਸਤਰ ਦੇ ਅਨੁਸਾਰ, ਘਰ ਵਿੱਚ ਸਕਾਰਾਤਮਕ ਊਰਜਾ ਬਣਾਈ ਰੱਖਣ ਲਈ ਤੁਸੀਂ ਇੱਕ ਸਫੈਦ ਰੰਗ ਦਾ ਹਾਥੀ ਘਰ ਵਿੱਚ ਰੱਖ ਸਕਦੇ ਹੋ। ਹਾਥੀ ਦਾ ਮੂੰਹ ਉੱਤਰ ਵੱਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਾਥੀਆਂ ਦੇ ਜੋੜੇ ਨੂੰ ਇੱਕ ਦੂਜੇ ਦੇ ਸਾਹਮਣੇ ਰੱਖਣਾ ਵੀ ਸ਼ੁਭ ਮੰਨਿਆ ਜਾਂਦਾ ਹੈ।

ਭਗਵਾਨ ਗਣੇਸ਼ ਦਾ ਮੰਨਿਆ ਜਾਂਦਾ ਹੈ ਪ੍ਰਤੀਕ 

ਹਿੰਦੂ ਸ਼ਾਸਤਰਾਂ ਅਨੁਸਾਰ, ਹਾਥੀ ਨੂੰ ਭਗਵਾਨ ਗਣੇਸ਼ ਦਾ ਰੂਪ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਸ ਘਰ 'ਚ ਹਾਥੀ ਦੀ ਮੂਰਤੀ ਹੁੰਦੀ ਹੈ, ਉੱਥੇ ਭਗਵਾਨ ਗਣੇਸ਼ ਦੀ ਕਿਰਪਾ ਹੁੰਦੀ ਹੈ ਅਤੇ ਘਰ ਦੇ ਮੈਂਬਰ ਹਮੇਸ਼ਾ ਖੁਸ਼ ਰਹਿੰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor Aarti dhillon