FengShui: ਕਰੀਅਰ 'ਚ ਤਰੱਕੀ ਦੇ ਨਾਲ ਮਾਂ-ਬੱਚਿਆਂ ਦਾ ਪਿਆਰ ਵੀ ਵਧਾਉਂਦੀ ਹੈ ਹਾਥੀ ਦੀ ਇਹ ਮੂਰਤੀ
12/10/2021 5:56:38 PM
ਨਵੀਂ ਦਿੱਲੀ - ਫੇਂਗ ਸ਼ੂਈ ਅਨੁਸਾਰ ਹਾਥੀਆਂ ਦਾ ਘਰ ਦੀ ਸਜਾਵਟ ਵਿੱਚ ਬਹੁਤ ਮਹੱਤਵ ਹੈ। ਹਾਥੀ ਦੀ ਮੂਰਤੀ, ਤਸਵੀਰ ਰੱਖਣ ਨਾਲ ਨਾ ਸਿਰਫ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ, ਸਗੋਂ ਇਸ ਨਾਲ ਘਰ ਵਿਚ ਖੁਸ਼ਹਾਲੀ ਵੀ ਆਉਂਦੀ ਹੈ। ਇਸ ਦੇ ਨਾਲ ਹੀ ਹਾਥੀ ਨੂੰ ਭਗਵਾਨ ਬੁੱਧ ਅਤੇ ਗਣਪਤੀ ਬੱਪਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ, ਜੋ ਪਰਿਵਾਰਕ ਰਿਸ਼ਤਿਆਂ ਵਿੱਚ ਮਿਠਾਸ ,ਤਾਕਤ, ਚੰਗੀ ਕਿਸਮਤ ਅਤੇ ਘਰ ਵਿੱਚ ਸਦਭਾਵਨਾ ਲਿਆਉਂਦਾ ਹੈ। ਹਾਲਾਂਕਿ, ਇਹ ਸਭ ਉਦੋਂ ਸੰਭਵ ਹੈ ਜਦੋਂ ਤੁਸੀਂ ਮੂਰਤੀ ਨੂੰ ਸਹੀ ਤਰੀਕੇ ਅਤੇ ਸਥਾਨ 'ਤੇ ਰੱਖਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਘਰ 'ਚ ਹਾਥੀ ਦੀ ਮੂਰਤੀ ਰੱਖਣ ਦੇ ਕੁਝ ਜ਼ਰੂਰੀ ਨਿਯਮ।
ਇਹ ਵੀ ਪੜ੍ਹੋ : Vastu Tips:ਸਿਰਫ 1 ਰੁਪਏ ਦਾ 'ਕਪੂਰ' ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ , ਜਾਣੋ ਕਿਵੇਂ?
ਘਰ ਵਿੱਚ ਸਕਾਰਾਤਮਕਤਾ ਵਧਾਓ
ਫੇਂਗ ਸ਼ੂਈ ਅਨੁਸਾਰ ਹਾਥੀ ਦੀ ਸੁੰਡ ਦਾ ਮੂੰਹ ਉੱਪਰ ਵੱਲ ਹੋਣਾ ਚਾਹੀਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕਤਾ ਆਉਂਦੀ ਹੈ। ਦਰਵਾਜ਼ੇ 'ਤੇ ਹਾਥੀ ਦੀ ਮੂਰਤੀ ਰੱਖ ਕੇ ਘਰ ਵਿਚ ਚੰਗੀ ਕਿਸਮਤ ਦਾ ਸੁਆਗਤ ਕਰੋ।
ਹਾਥੀਆਂ ਨੂੰ ਰੱਖਿਅਕ ਵਜੋਂ ਵੀ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਘਰ ਨੂੰ ਮਾੜੇ ਪ੍ਰਭਾਵ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਹਾਥੀਆਂ ਦੀ ਜੋੜੀ ਨੂੰ ਬਾਹਰ ਵੱਲ ਮੂੰਹ ਕਰਕੇ ਰੱਖੋ।
ਮਾਂ ਅਤੇ ਬੱਚੇ ਦੇ ਰਿਸ਼ਤੇ ਨੂੰ ਬਣਾਏ ਮਜ਼ਬੂਤ
ਮਾਂ ਅਤੇ ਬੱਚੇ ਦਾ ਰਿਸ਼ਤਾ ਮਜ਼ਬੂਤ ਕਰਨ ਲਈ ਘਰ 'ਚ ਮਾਂ - ਬੱਚੇ ਦੀ ਜੋੜੀ ਹਾਥੀ ਰੱਖੋ। ਇਹਨਾਂ ਨੂੰ ਮਾਤਾ-ਪਿਤਾ ਜਾਂ ਬੱਚਿਆਂ ਦੇ ਕਮਰੇ ਵਿੱਚ ਇੱਕ ਮੂਰਤੀ ਜਾਂ ਪੇਂਟਿੰਗ ਦੇ ਰੂਪ ਵਿੱਚ ਵੀ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Vastu Shastra: ਘਰ ਦੀ ਸਾਰੀ ਨਕਾਰਾਤਮਕਤਾ ਨੂੰ ਬਾਹਰ ਕੱਢ ਦੇਣਗੇ ਇਹ 7 ਨੁਸਖ਼ੇ
ਰਿਸ਼ਤਿਆਂ ਵਿੱਚ ਵਧਾਓ ਮਿਠਾਸ
ਜੇਕਰ ਪਤੀ-ਪਤਨੀ ਵਿਚ ਹਰ ਸਮੇਂ ਝਗੜਾ ਰਹਿੰਦਾ ਹੈ ਤਾਂ ਕਮਰੇ ਵਿਚ ਹਾਥੀ ਦੀਆਂ ਮੂਰਤੀਆਂ, ਪੇਂਟਿੰਗਾਂ ਦਾ ਜੋੜਾ ਰੱਖੋ। ਤੁਸੀਂ ਇਸ ਨੂੰ ਕੁਸ਼ਨ ਕਵਰ ਦੇ ਤੌਰ 'ਤੇ ਸਜਾਵਟ ਦਾ ਹਿੱਸਾ ਵੀ ਬਣਾ ਸਕਦੇ ਹੋ।
ਬੱਚੇ ਦੇ ਕਮਰੇ ਵਿੱਚ ਰੱਖੋ ਅਜਿਹੇ ਹਾਥੀ ਦੀ ਮੂਰਤੀ
ਹਾਥੀ ਦੇ ਪ੍ਰਤੀਕ ਨੂੰ ਬੱਚਿਆਂ ਦੇ ਕਮਰੇ ਵਿੱਚ ਖਿਡੌਣਿਆਂ, ਬੁੱਤ, ਵਾਲਪੇਪਰ, ਕੁਸ਼ਨ ਕਵਰ ਜਾਂ ਹੋਰਾਂ ਦੇ ਰੂਪ ਵਿੱਚ ਰੱਖਿਆ ਜਾ ਸਕਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਬੱਚਿਆਂ ਨੂੰ ਗਿਆਨ, ਇਕਾਗਰਤਾ ਮਿਲਦੀ ਹੈ ਅਤੇ ਉਹ ਪੜ੍ਹਾਈ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਨ। ਤੁਸੀਂ ਇਸ ਨੂੰ ਬੱਚੇ ਦੇ ਸਟੱਡੀ ਟੇਬਲ 'ਤੇ ਵੀ ਰੱਖ ਸਕਦੇ ਹੋ।
ਇਹ ਵੀ ਪੜ੍ਹੋ : ਗ਼ਲਤ ਦਿਸ਼ਾ 'ਚ ਰੱਖੀਆਂ ਜੁੱਤੀਆਂ ਤੇ ਚੱਪਲਾਂ ਨਾਲ ਹੁੰਦੀ ਹੈ ਪੈਸੇ ਦੀ ਬਰਬਾਦੀ, ਸਿਹਤ ਨੂੰ ਵੀ ਹੋ ਸਕਦੈ ਨੁਕਸਾਨ
ਕਰੀਅਰ ਦੀ ਤਰੱਕੀ ਲਈ
ਕਰੀਅਰ ਦੀ ਤਰੱਕੀ ਅਤੇ ਸਕਾਰਾਤਮਕ ਵਿਕਾਸ ਲਈ ਕੋਈ ਵੀ ਹਾਥੀ ਦੀ ਮੂਰਤੀ ਨੂੰ ਦਫਤਰ ਦੇ ਅਗਲੇ ਦਰਵਾਜ਼ੇ 'ਤੇ ਰੱਖ ਸਕਦਾ ਹੈ।
ਕ੍ਰਿਸਟਲ ਬਾਲ ਹਾਥੀ
ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ ਲਈ ਭਗਵਾਨ ਗਣੇਸ਼ ਦੀ ਮੂਰਤੀ ਰੱਖਣ ਤੋਂ ਵਧੀਆ ਕੀ ਹੋ ਸਕਦਾ ਹੈ। ਇਸ ਤੋਂ ਇਲਾਵਾ ਜੀਵਨ ਵਿਚ ਸੰਤੁਲਨ ਬਣਾਈ ਰੱਖਣ ਲਈ ਘਰ ਜਾਂ ਦਫਤਰ ਵਿਚ ਕ੍ਰਿਸਟਲ ਬਾਲ ਵਾਲਾ ਹਾਥੀ ਰੱਖੋ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਘਰ 'ਚ ਲਿਆਓ ਇਹ 7 ਸ਼ੁਭ ਚੀਜ਼ਾਂ 'ਚੋਂ ਕੋਈ ਇਕ ਚੀਜ਼ , ਸਾਰਾ ਸਾਲ ਬਣੀ ਰਹੇਗੀ ਬਰਕਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।