Feng Shui Tips: ਘਰ ''ਚ ਕਿੱਥੇ ਅਤੇ ਕਿਸ ਤਰ੍ਹਾਂ ਦੀ ਲਟਕਾਉਣੀ ਚਾਹੀਦੀ ਹੈ ਵਿੰਡ ਚਾਈਮ ?

9/29/2023 11:25:48 AM

ਨਵੀਂ ਦਿੱਲੀ- ਫੇਂਗ ਸ਼ੂਈ ਅਨੁਸਾਰ ਵਿੰਡ ਚਾਈਮ ਲਗਾਉਣ ਸਮੇਂ ਦਿਸ਼ਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਿਰਫ਼ ਇੰਨਾ ਹੀ ਨਹੀਂ, ਤੁਸੀਂ ਕਿਸ ਦਿਸ਼ਾ 'ਚ ਅਤੇ ਕਿਸ ਧਾਤ ਦੀ ਵਿੰਡ ਚਾਈਮ ਲਗਾਓਗੇ, ਇਸ ਦਾ ਵੀ ਫੇਂਗ ਸ਼ੂਈ 'ਚ ਧਿਆਨ ਰੱਖਣਾ ਲਾਜ਼ਮੀ ਹੁੰਦਾ ਹੈ।
ਧਾਤੂ ਭਾਵ ਮੈਟਲ ਦੇ ਬਣੇ ਵਿੰਡ ਚਾਈਮਜ਼ ਨੂੰ ਪੱਛਮ, ਉੱਤਰ ਜਾਂ ਉੱਤਰ ਪੱਛਮੀ ਖੇਤਰ ਵਿੱਚ ਲਗਾਉਣਾ ਚਾਹੀਦਾ ਹੈ। ਪੱਛਮ ਦਿਸ਼ਾ ਵਿੱਚ ਲਟਕਦੇ ਹੋਏ ਵਿੰਡ ਚਾਈਮ ਬੱਚਿਆਂ ਦੇ ਜੀਵਨ ਵਿੱਚ ਚੰਗੀ ਕਿਸਮਤ ਨੂੰ ਆਕਰਸ਼ਿਤ ਕਰਦੇ ਹਨ ਅਤੇ ਇਹ ਦਿਸ਼ਾ ਉਹਨਾਂ ਨੂੰ ਪਰਿਵਾਰ ਵਿੱਚ ਸਨਮਾਨ ਦਿਵਾਉਣ ਵਿੱਚ ਮਦਦ ਕਰਦੀ ਹੈ। ਜੇਕਰ ਤੁਸੀਂ ਆਪਣੇ ਲਈ ਕਰੀਅਰ ਲਈ ਮੌਕੇ ਖੋਲ੍ਹਣਾ ਚਾਹੁੰਦੇ ਹੋ, ਤਾਂ ਵਿੰਡ ਚਾਈਮ ਨੂੰ ਉੱਤਰ ਦਿਸ਼ਾ ਵਿੱਚ ਲਟਕਾਓ। 
ਲੱਕੜ ਦੇ ਵਿੰਡ ਚਾਈਮ ਪੂਰਬ, ਦੱਖਣ ਪੂਰਬ ਅਤੇ ਦੱਖਣ ਦਿਸ਼ਾਵਾਂ ਵਿੱਚ ਸਭ ਤੋਂ ਅਨੁਕੂਲ ਹਨ। ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਤਰੱਕੀ ਲਈ ਪੂਰਬੀ ਖੇਤਰ ਵਿੱਚ ਵਿੰਡ ਚਾਈਮ ਟੰਗੀ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਧਨ ਦੀ ਆਮਦ ਚਾਹੁੰਦੇ ਹੋ ਤਾਂ ਦੱਖਣ-ਪੂਰਬ ਦਿਸ਼ਾ 'ਚ ਵਿੰਡ ਚਾਈਮ ਟੰਗੋ ਅਤੇ ਜੇਕਰ ਤੁਸੀਂ ਖੁਸ਼ਹਾਲੀ ਚਾਹੁੰਦੇ ਹੋ ਤਾਂ ਦੱਖਣ ਦਿਸ਼ਾ ਵਿਚ ਵਿੰਡ ਚਾਈਮ ਟੰਗੋ।
ਸੇਰਮਿਕ ਦੀ ਬਣੀ ਵਿੰਡ ਚਾਈਮ ਧਰਤੀ ਦੇ ਤੱਤ ਦਾ ਪ੍ਰਤੀਕ ਹੈ। ਇਸਦੀ ਵਰਤੋਂ ਜੀਵਨ ਵਿੱਚ ਸਵੈ-ਸੰਭਾਲ ਅਤੇ ਸੰਤੁਲਨ ਲਈ ਕੀਤੀ ਜਾ ਸਕਦੀ ਹੈ। ਸੇਰਮਿਕ ਵਿੰਡ ਚਾਈਮ ਦੱਖਣ ਪੱਛਮ, ਕੇਂਦਰ ਅਤੇ ਉੱਤਰ ਪੂਰਬ ਖੇਤਰ ਲਈ ਸਭ ਤੋਂ ਅਨੁਕੂਲ ਹਨ।
ਪ੍ਰਵੇਸ਼ ਦੁਆਰ 'ਤੇ ਦੁਕਾਨ ਦੇ ਬਾਹਰ ਜਾਂ ਅੰਦਰ ਵਿੰਡ ਚਾਈਮਸ ਲਟਕਾਓ। ਅਜਿਹਾ ਕਰਨ ਨਾਲ, ਸਕਾਰਾਤਮਕ ਊਰਜਾ ਵਧਦੀ ਹੈ ਅਤੇ ਗਾਹਕਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੀ ਹੈ। ਸਕਾਰਾਤਮਕ ਊਰਜਾ ਨੂੰ ਵਧਾਉਣ ਲਈ 6 ਜਾਂ 8 ਖੋਖਲੀਆਂ ਰਾਡਾਂ ਵਾਲੀ ਵਿੰਡ ਚਾਈਮਸ ਸਭ ਤੋਂ ਵਧੀਆ ਹੁੰਦੀ ਹੈ। 

 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

 

 


Aarti dhillon

Content Editor Aarti dhillon