ਫੇਂਗਸੁਈ ਟਿਪਸ : ਜੇਕਰ ਤੁਸੀਂ ਵੀ ਰਿਸ਼ਤਿਆਂ 'ਚ ਸੁਧਾਰ ਚਾਹੁੰਦੇ ਹੋ ਤਾਂ ਕਮਰੇ 'ਚ ਭੁੱਲ ਕੇ ਨਾ ਰੱਖੋ ਇਹ ਚੀਜ਼ਾਂ

1/12/2022 4:23:33 PM

ਨਵੀਂ ਦਿੱਲੀ- ਫੇਂਗਸੁਈ ਸਦਭਾਵਨਾ ਅਤੇ ਸੰਤੁਲਨ ਪ੍ਰਾਪਤ ਕਰਨ ਲਈ ਵਾਤਾਵਰਣ 'ਚ ਇਮਾਰਤਾਂ, ਵਸਤੂਆਂ ਅਤੇ ਸਥਾਨ ਦੀ ਵਿਵਸਥਾ ਕਰਨ ਦੀ ਇਕ ਪ੍ਰਾਚੀਨ ਚੀਨੀ ਕਲਾ ਹੈ। ਫੇਂਗਸੁਈ ਦਾ ਅਰਥ ਹੈ 'ਹਵਾ ਅਤੇ ਪਾਣੀ ਦਾ ਰਸਤਾ'। ਇਸ ਦੀਆਂ ਜੜ੍ਹਾਂ ਸ਼ੁਰੂਆਤੀ ਤਾਓਵਾਦ 'ਚ ਹਨ ਪਰ ਅੱਜ ਵੀ ਮਸ਼ਹੂਰ ਹਨ, ਜੋ ਪੂਰੇ ਚੀਨ ਅਤੇ ਇਥੇ ਤੱਕ ਕਿ ਪੱਛਮੀ ਸੰਸਕ੍ਰਿਤੀਆਂ 'ਚ ਫੈਲ ਗਈਆਂ ਹਨ। ਅੱਜ ਕੱਲ੍ਹ ਹਰ ਘਰ 'ਚ ਫੇਂਗਸੁਈ ਦਾ ਚਲਨ ਦੇਖਣ ਨੂੰ ਮਿਲਦਾ ਹੈ। ਹਰ ਘਰ 'ਚ ਤੁਹਾਨੂੰ ਫੇਂਗਸੁਈ ਨਾਲ ਜੁੜੀਆਂ ਵਸਤੂਆਂ ਜਿਵੇਂ ਲਵ ਬਰਡਸ, ਲਾਫਿੰਗ ਬੁੱਧਾ, ਕ੍ਰਿਸਟਲ, ਕੱਛੂਆਂ, ਵਿੰਡ ਚਾਈਮ ਆਦਿ ਦੇਖਣ ਨੂੰ ਮਿਲਣਗੇ। ਫੇਂਗਸੁਈ ਹਾਂ-ਪੱਖੀ ਊਰਜਾ ਨੂੰ ਪ੍ਰਵਾਹਿਤ ਕਰਦਾ ਹੈ ਅਤੇ ਫੇਂਗਸੁਈ ਅਨੁਸਾਰ ਜੇਕਰ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਤੁਸੀਂ ਬਹੁਤ ਚੀਜ਼ਾਂ 'ਚ ਬਦਲਾਅ ਕਰ ਸਕਦੇ ਹੋ। ਅੱਜ ਫੇਂਗਸੁਈ ਟਿਪਸ ਦੇ ਅਧੀਨ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਡੇ ਜੀਵਨ ਜਾਂ ਪ੍ਰੇਮ ਸੰਬੰਧਾਂ 'ਚ ਸਮੱਸਿਆ ਹੈ ਤਾਂ ਇਹ ਟਿਪਸ ਸੰਬੰਧਾਂ ਨੂੰ ਸੁਧਾਰਨ 'ਚ ਮਦਦ ਕਰਨਗੇ। ਤਾਂ ਆਓ ਜਾਣਦੇ ਹਾਂ ਕਿ ਉਹ ਟਿਪਸ...
-ਜੇਕਰ ਤੁਸੀਂ ਅਵਿਵਾਹਿਤ ਹੋ ਤਾਂ ਆਪਣੇ ਬੈੱਡਰੂਮ 'ਚ ਕੋਈ ਵੀ ਇਲੈਕਟ੍ਰੋਨਿਕ ਆਈਟਮ ਨਾ ਰੱਖੋ ਫਿਰ ਚਾਹੇ ਉਹ ਟੀਵੀ ਹੋਵੇ ਜਾਂ ਕੰਪਿਊਟਰ। ਇਲੈਕਟ੍ਰੋਨਿਕ ਆਈਟਮ ਬੈੱਡਰੂਮ 'ਚ ਰੱਖਣ ਨਾਲ ਗੱਲਬਾਤ 'ਤੇ ਬੁਰਾ ਅਸਰ ਪੈਂਦਾ ਹੈ। 
-ਜੇਕਰ ਤੁਹਾਡੇ ਬੈੱਡਰੂਮ ਦਾ ਬੀਮ ਕਮਰੇ ਨੂੰ ਦੋ ਹਿੱਸਿਆਂ 'ਚ ਵੰਡਦਾ ਹੈ ਜਾਂ ਫਿਰ ਤੁਹਾਡੇ ਗੱਦੇ ਵੀ ਦੋ ਹਨ ਤਾਂ ਇਹ ਤੁਹਾਡੇ ਜੀਵਨ 'ਚ ਨਾ-ਪੱਖੀ ਵਧਾਉਂਦੇ ਹਨ। ਫੇਂਗਸੁਈ ਅਨੁਸਾਰ ਬੈੱਡ 'ਤੇ ਸਿੰਗਲ ਗੱਦਾ ਪਾਓ। ਮਤਲਬ ਇਹ ਤੁਹਾਡੇ ਗੱਦੇ ਦੋ ਹਿੱਸਿਆਂ 'ਚ ਨਾ ਹੋਣ। ਇਸ ਨਾਲ ਪ੍ਰੇਮ ਸੰਬੰਧਾਂ 'ਚ ਮਿਠਾਸ ਆਵੇਗੀ। 
-ਆਪਣੇ ਬੈੱਡਰੂਮ 'ਚ ਨਦੀ, ਤਾਲਾਬ, ਝਰਨਾ ਆਦਿ ਦੀ ਤਸਵੀਰ ਨਾ ਲਗਾਓ। 
-ਬੈੱਡਰੂਮ 'ਚ ਜੇਕਰ ਸ਼ੀਸ਼ਾ ਲੱਗਿਆ ਹੈ ਤਾਂ ਉਸ 'ਚ ਤੁਹਾਡਾ ਅਕਸ ਨਹੀਂ ਦਿਖਣਾ ਚਾਹੀਦਾ। ਉਹ ਰਿਸ਼ਤਿਆਂ 'ਚ ਦਰਾੜ ਪਾਉਂਦਾ ਹੈ ਜੇਕਰ ਕਮਰੇ 'ਚੋਂ ਸ਼ੀਸ਼ਾ ਨਹੀਂ ਹਟਾ ਸਕਦੇ ਤਾਂ ਉਸ 'ਤੇ ਪਰਦਾ ਪਾ ਦਿਓ। 
-ਬੈੱਡ ਦਾ ਸਿਰਾ ਖਿੜਕੀ ਜਾਂ ਕੰਧ ਦੇ ਨਾਲ ਨਹੀਂ ਹੋਣਾ ਚਾਹੀਦਾ। ਇਸ ਨਾਲ ਵੀ ਨਾ-ਪੱਖੀ ਊਰਜਾ ਵਧਦੀ ਹੈ। 
ਤੁਸੀਂ ਆਪਣੇ ਬੈੱਡਰੂਮ 'ਚ ਲਵ ਬਰਡ ਰੱਖ ਸਕਦੇ ਹੋ।
-ਜੇਕਰ ਤੁਸੀਂ ਆਪਣੇ ਰਿਸ਼ਤਿਆਂ 'ਚ ਸੁਧਾਰ ਚਾਹੁੰਦੇ ਹੋ ਤਾਂ ਘਰ ਦੇ ਦੱਖਣੀ-ਪੱਛਮੀ ਹਿੱਸਿਆਂ ਨੂੰ ਸਜਾ ਕੇ ਰੱਖੋ। ਕੰਧ 'ਤੇ ਗੁਲਾਬੀ, ਹਲਕੇ ਜਾਂ ਨੀਲੇ ਰੰਗ ਦੀ ਵਰਤੋਂ ਕਰਕੇ ਹਾਂ-ਪੱਖੀ ਊਰਜਾ ਵਧਾਈ ਜਾ ਸਕਦੀ ਹੈ।


Aarti dhillon

Content Editor Aarti dhillon