ਜ਼ਿੰਦਗੀ 'ਚ ਤਰੱਕੀ ਚਾਹੁੰਦੇ ਹੋ ਤਾਂ ਘਰ ਦੇ ਇਸ ਕੋਨੇ 'ਚ ਲਗਾਓ ਵਾਟਰ ਫਾਊਂਟੇਨ, ਆਵੇਗਾ ਪੈਸਾ

6/13/2023 6:36:10 PM

ਨਵੀਂ ਦਿੱਲੀ- ਵਾਟਰ ਫਾਊਂਟੇਨ ਹਮੇਸ਼ਾ ਫੇਂਗਸ਼ੂਈ 'ਚ ਘਰਾਂ, ਕਮਰਿਆਂ ਜਾਂ ਹੋਰ ਥਾਂਵਾਂ 'ਚ ਲਾਹੇਵੰਦ ਊਰਜਾ ਲਿਆਉਣ ਲਈ ਵਰਤੋਂ ਕੀਤੇ ਜਾਂਦੇ ਹਨ। ਢੁਕਵੇਂ ਵਾਟਰ ਫਾਊਂਟੇਨ ਪਲੇਸਮੈਂਟ ਸ਼ੁਭ ਫੇਂਗਸ਼ੂਈ ਸੁਨਿਸ਼ਚਿਤ ਕਰਦਾ ਹੈ। ਵਾਟਰ ਫਾਊਂਟੇਨ ਪਾਣੀ ਦੇ ਤੱਤ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਇਸ ਲਈ ਹੋਰ ਜਲ ਤੱਤਾਂ ਦੇ ਸਮਾਨ ਪਲੇਟਮੈਂਟ ਨਿਯਮਾਂ ਦੀ ਪਾਲਣਾ ਕਰਦੇ ਹਨ। ਵਾਸਤੂ ਟਿਪਸ ਦੀ ਤਰ੍ਹਾਂ ਫੇਂਗਸ਼ੂਈ 'ਚ ਕੁਝ ਉਪਾਅ ਦੱਸੇ ਗਏ ਹਨ ਜੋ ਜੀਵਨ ਤੋਂ ਨਕਾਰਾਤਮਕਤਾ ਨੂੰ ਦੂਰ ਕਰਦੇ ਹਨ ਅਤੇ ਖੁਸ਼ਹਾਲੀ ਲਿਆਉਂਦੇ ਹਨ। ਆਓ ਜਾਣਦੇ ਹਾਂ  ਵਾਟਰ ਫਾਊਂਟੇਨ ਨਾਲ ਜੁੜੇ ਕੁਝ ਫੇਂਗਸ਼ੂਈ ਉਪਾਅ।

ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ
ਘਰ 'ਚ ਵਾਟਰ ਫਾਊਂਟੇਨ ਲਗਾਉਣਾ ਹੁੰਦੈ ਸ਼ੁਭ 
ਫੇਂਗਸ਼ੂਈ ਦੇ ਮੁਤਾਬਕ ਘਰ 'ਚ ਵਾਟਰਫਾਲ ਜਾਂ ਫਾਊਂਨਟੇਨ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਚ ਪਾਣੀ ਲਗਾਤਾਰ ਵਹਿੰਦਾ ਰਹਿਣਾ ਚਾਹੀਦਾ ਹੈ।
ਫਾਊਂਟੇਨ ਲਗਾਉਣ ਨਾਲ ਘਰ 'ਚ ਸਕਾਰਾਤਮਕਤਾ ਆਉਂਦੀ ਹੈ ਅਤੇ ਨਕਾਰਾਤਮਕਤਾ ਦੂਰ ਹੁੰਦੀ ਹੈ।
ਫੇਂਗਸ਼ੂਈ ਮੁਤਾਬਕ ਘਰ 'ਚ ਫਾਊਂਟੇਨ ਰੱਖਣ ਨਾਲ ਪਰਿਵਾਰ ਦੇ ਮੈਂਬਰਾਂ ਦਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ।
ਜੇਕਰ ਤੁਹਾਡੇ ਕੰਮ ਬਣਦੇ-ਬਣਦੇ ਵਿਗੜ ਰਹੇ ਹਨ ਤਾਂ ਘਰ 'ਚ ਫੇਂਗਸ਼ੂਈ 'ਚ ਦੱਸੇ ਗਏ ਫਾਊਂਟੇਨ ਜਾਂ ਵਾਟਰਫਾਲ ਨੂੰ ਘਰ 'ਚ ਜ਼ਰੂਰ ਲਗਾਓ।

ਇਹ ਵੀ ਪੜ੍ਹੋ : ਉੱਤਰ ਕੋਰੀਆ 'ਚ ਆਤਮਹੱਤਿਆ ਕਰਨ ਵਾਲਿਆਂ ਦੀ ਲੱਗੀ ਝੜੀ! ਕਿਮ ਜੋਂਗ ਉਨ ਨੇ ਜਾਰੀ ਕੀਤਾ ਤਾਨਾਸ਼ਾਹੀ ਫਰਮਾਨ
ਜੇਕਰ ਤੁਸੀਂ ਘਰ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਵੀ ਫਾਊਂਟੇਨ ਲਗਾਉਣਾ ਸ਼ੁਭ ਹੈ।
ਫੇਂਗਸ਼ੂਈ ਮੁਤਾਬਕ ਘਰ 'ਚ ਫਾਊਂਟੇਨ ਰੱਖਣ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਰਹਿੰਦੀ ਹੈ।
ਘਰ 'ਚ ਵਾਟਰ ਫਾਊਂਟੇਨ ਰੱਖਣ ਦੀ ਸਹੀ ਦਿਸ਼ਾ
ਫੇਂਗਸ਼ੂਈ ਦੇ ਅਨੁਸਾਰ ਫਾਊਂਟੇਨ ਨੂੰ ਘਰ ਦੇ ਉੱਤਰ ਜਾਂ ਉੱਤਰ-ਪੂਰਬ ਦਿਸ਼ਾ 'ਚ ਰੱਖਣਾ ਚਾਹੀਦਾ ਹੈ।
ਇਸ ਨੂੰ ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਦਾ ਵਹਾਅ ਹਮੇਸ਼ਾ ਬਣਿਆ ਰਹੇ।

ਇਹ ਵੀ ਪੜ੍ਹੋ : ਰਾਜਾਂ ਨੂੰ ਟੈਕਸ ਹਿੱਸੇਦਾਰੀ ਦੇ ਰੂਪ 'ਚ 1.18 ਲੱਖ ਕਰੋੜ ਰੁਪਏ ਦੀ ਕਿਸ਼ਤ ਜਾਰੀ
ਘਰ 'ਚ ਬੰਦ ਫਾਊਂਟੇਨ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ।
ਜੇਕਰ ਘਰ 'ਚ ਫਾਊਂਟੇਨ ਰੱਖਣ ਦੀ ਜਗ੍ਹਾ ਨਹੀਂ ਹੈ ਤਾਂ ਤੁਸੀਂ ਕੰਧ 'ਤੇ ਫਾਊਂਟੇਨ ਦੀ ਤਸਵੀਰ ਵੀ ਲਗਾ ਸਕਦੇ ਹੋ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Aarti dhillon

Content Editor Aarti dhillon