Feng Shui Tips: ਘਰ ''ਚ ਸੁੱਖ ਅਤੇ ਖੁਸ਼ਹਾਲੀ ਦਾ ਹੋਵੇਗਾ ਵਾਸ, ਇਸ ਤਰ੍ਹਾਂ ਰੱਖੇ ਫੇਗਸ਼ੁਈ ਹਾਥੀ

9/30/2022 5:35:58 PM

ਨਵੀਂ ਦਿੱਲੀ- ਚੀਨੀ ਵਾਸਤੂ ਸ਼ਾਸਤਰ ਫੇਂਗਸੁਈ 'ਚ ਘਰ ਦੀ ਖੁਸ਼ਹਾਲੀ, ਸਫਲਤਾ ਅਤੇ ਸਕਾਰਾਤਮਕ ਊਰਜਾ ਲਈ ਬਹੁਤ ਸਾਰੇ ਉਪਾਅ ਦੱਸੇ ਗਏ ਹਨ। ਜਿਸ 'ਚੋਂ ਜ਼ਿਆਦਾਤਰ ਉਪਾਅ ਜਾਨਵਰਾਂ ਨਾਲ ਸੰਬੰਧਤ ਹੁੰਦੇ ਹਨ। ਜਿਨ੍ਹਾਂ ਨੂੰ ਕਰਨ ਨਾਲ ਵਿਅਕਤੀ ਦੀ ਤਰੱਕੀ ਅਤੇ ਕਿਸਮਤ 'ਚ ਵਾਧਾ ਹੁੰਦਾ ਹੈ। ਫੇਂਗਸੁਈ ਵਾਸਤੂ ਸ਼ਾਸਤਰ 'ਚ ਮੱਛੀ, ਕੱਛੂਆਂ, ਡੱਡੂ, ਡ੍ਰੈਗਨ, ਊਠ ਅਤੇ ਹਾਥੀ ਵਰਗੀਆਂ ਫੇਂਗਸੁਈ ਦੀਆਂ ਚੀਜ਼ਾਂ ਘਰ 'ਚ ਰੱਖਣ ਨੂੰ ਬਹੁਤ ਹੀ ਚੰਗੀਆਂ ਮੰਨੀਆ ਜਾਂਦੀਆਂ ਹਨ। ਇਨ੍ਹਾਂ 'ਚੋਂ ਹਰ ਇਕ ਚੀਜ਼ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਫੇਂਗਸੁਈ ਵਾਸਤੂ ਸ਼ਾਸਤਰ 'ਚ ਹਾਥੀ ਦੀ ਮੂਰਤੀ, ਪੇਂਟਿੰਗ ਜਾਂ ਚਿੱਤਰ ਰੱਖਣਾ ਬਹੁਤ ਸ਼ੁੱਭ ਦੱਸਿਆ ਗਿਆ ਹੈ। ਉਧਰ ਹਿੰਦੂ ਮਾਨਤਾ ਅਨੁਸਾਰ ਧਨ ਦੀ ਦੇਵੀ ਲਕਸ਼ਮੀ ਦੇ ਹਾਥੀ ਦੋਵੇਂ ਪਾਸੇ ਖੜ੍ਹੇ ਹੋ ਕੇ ਉਨ੍ਹਾਂ ਦੀ ਸੇਵਾ 'ਚ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਫੇਂਗਸੁਈ ਹਾਥੀ ਨਾਲ ਜੁੜੇ ਕੁਝ ਉਪਾਅ ਦੱਸਣ ਜਾ ਰਹੇ ਹਨ ਜਿਸ ਨੂੰ ਅਪਣਾਉਣ ਨਾਲ ਜੀਵਨ 'ਚ ਸੁੱਖ, ਖੁਸ਼ਹਾਲੀ ਅਤੇ ਤਰੱਕੀ ਦੀ ਪ੍ਰਾਪਤੀ ਹੁੰਦੀ ਹੈ।
ਫੇਂਗਸੁਈ ਹਾਥੀ ਅਤੇ ਉਪਾਅ
ਹਿੰਦੁ ਧਰਮ 'ਚ ਹਾਥੀ ਨੂੰ ਮਾਤਾ ਲਕਸ਼ਮੀ ਦਾ ਵਾਹਨ ਅਤੇ ਸ਼ੁੱਭਤਾ ਦਾ ਪ੍ਰਤੀਕ ਜਾਨਵਰ ਮੰਨਿਆ ਜਾਂਦਾ ਹੈ। ਅਜਿਹੇ 'ਚ ਜਿਨ੍ਹਾਂ ਘਰਾਂ ਦੇ ਮੁੱਖ ਦਰਵਾਜ਼ੇ 'ਤੇ ਸੁੰਡ ਚੁੱਕੇ ਹੋਏ ਹਾਥੀ ਦੀ ਮੂਰਤੀ ਲੱਗੀ ਹੁੰਦੀ ਹੈ ਉਥੇ ਹਮੇਸ਼ਾ ਖੁਸ਼ਹਾਲੀ ਅਤੇ ਸਕਾਰਾਤਮਕਤਾ ਦਾ ਪ੍ਰਵੇਸ਼ ਹੁੰਦਾ ਰਹਿੰਦਾ ਹੈ। ਫੇਂਗਸੁਈ 'ਚ ਘਰ ਦੇ ਮੁੱਖ ਦਰਵਾਜ਼ੇ 'ਤੇ ਹਾਥੀ ਦੀ ਪ੍ਰਤਿਮਾ ਜਾਂ ਚਿੱਤਰ ਲੱਗੇ ਹੋਣ 'ਤੇ ਵਿਅਕਤੀ ਨੂੰ ਕਾਰਜ ਖੇਤਰ 'ਚ ਸਫ਼ਲਤਾ ਦੀ ਪ੍ਰਾਪਤੀ ਹੁੰਦੀ ਹੈ।
ਘਰ ਦੇ ਮੁੱਖ ਦਰਵਾਜ਼ੇ 'ਤੇ ਜੇਕਰ ਹਾਥੀ ਦੀ ਮੂਰਤੀ ਦੇ ਜੋੜੇ ਨੂੰ ਰੱਖਿਆ ਜਾਵੇ ਤਾਂ ਇਸ ਨਾਲ ਘਰ 'ਚ ਸੁੱਖ, ਸੁਰੱਖਿਆ, ਕਿਸਮਤ ਅਤੇ ਸੰਪਤੀ ਦੀ ਆਵਾਜਾਈ ਹੁੰਦੀ ਰਹਿੰਦੀ ਹੈ। ਫੇਂਗਸੁਈ 'ਚ ਹਾਥੀ ਨੂੰ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਫੇਂਗਸੁਈ ਵਾਸਤੂ ਸ਼ਾਸਤਰ ਅਨੁਸਾਰ ਹਾਥੀ ਦੀ ਮੂਰਤੀ ਨੂੰ ਜੇਕਰ ਪੜ੍ਹਣ ਦੀ ਥਾਂ 'ਤੇ ਰੱਖਿਆ ਜਾਵੇ ਤਾਂ ਇਸ ਨਾਲ ਵਿਦਿਆਰਥੀ ਦੇ ਮਨ 'ਚ ਇਕਾਗਰਤਾ ਅਤੇ ਕਰੀਅਰ 'ਚ ਸਫਲਤਾ ਦੀ ਪ੍ਰਾਪਤੀ ਹੁੰਦੀ ਹੈ। ਇਸ ਕਾਰਨ ਕਰਕੇ ਕੰਮ ਕਰਨ ਵਾਲੀ ਥਾਂ ਜਾਂ ਸਟੱਡੀ ਟੇਬਲ 'ਤੇ ਹਾਥੀ ਦੀ ਮੂਰਤੀ ਨੂੰ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। 
ਹਾਥੀ ਦੀ ਮੂਰਤੀ ਨੂੰ ਉਸ ਦੇ ਛੋਟੇ ਬੱਚੇ ਦੇ ਨਾਲ ਜੇਕਰ ਬੈੱਡਰੂਮ 'ਚ ਰੱਖਿਆ ਜਾਵੇ ਤਾਂ ਇਸ ਨਾਲ ਸੰਤਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਬੈੱਡਰੂਮ 'ਚ ਸਫੈਦ ਹਾਥੀ ਦੇ ਬੱਚੇ ਦੀ ਮੂਰਤੀ ਰੱਖਣ ਨਾਲ ਸੰਤਾਨ ਸੁੱਖ ਅਤੇ ਚੰਗੀ ਕਿਸਮਤ ਦਾ ਵਾਧਾ ਹੁੰਦਾ ਹੈ।


Aarti dhillon

Content Editor Aarti dhillon