ਰਾਜਸਥਾਨ ਦਾ ਪ੍ਰਸਿੱਧ ‘ਬਾਲਾ ਜੀ ਮੰਦਿਰ’

5/31/2022 2:35:54 PM

ਨਵੀਂ ਦਿੱਲੀ - ਮੇਂਹਦੀਪੁਰ ਬਾਲਾ ਜੀ ਮੰਦਿਰ ਦੌਸਾ ਜ਼ਿਲੇ ’ਚ ਸਥਿਤ ਰਾਜਸਥਾਨ ਦੇ ਸਭ ਤੋਂ ਪ੍ਰਸਿੱਧ ਮੰਦਿਰਾਂ ’ਚੋਂ ਇਕ ਹੈ ਜੋ ਭਗਵਾਨ ਹਨੂੰਮਾਨ ਨੂੰ ਸਮਰਪਿਤ ਹੈ। ਮੰਦਿਰ ਮੇਂਹਦੀਪੁਰ ਦੇ ਛੋਟੇ ਜਿਹੇ ਪੁਰਾਣੇ ਪਿੰਡ ’ਚ ਸਥਿਤ ਹੈ।

ਮੰਦਿਰ ਦਾ ਇਤਿਹਾਸ

ਪਹਿਲਾਂ ਇਹ ਖੇਤਰ ਇਕ ਸੰਘਣਾ ਜੰਗਲ ਸੀ, ਜਿਥੇ ਸ਼੍ਰੀ ਮਹੰਤ ਜੀ ਦੇ ਪੂਰਵਜਾਂ ਨੇ ਬਾਲਾ ਜੀ ਦੀ ਪੂਜਾ ਸ਼ੁਰੂ ਕਰ ਦਿੱਤੀ ਸੀ। ਸ਼੍ਰੀ ਬਾਲਾ ਜੀ ਮੰਦਿਰ ਦੇ ਪਿੱਛੇ ਦੀ ਕਹਾਣੀ ਦੇ ਅਨੁਸਾਰ ਸ਼੍ਰੀ ਮਹੰਤ ਜੀ ਦੇ ਪੂਰਵਜਾਂ ਨੇ  ਇਕ ਵਿਸ਼ਾਲ ਮੰਦਿਰ ਦੇ ਨਾਲ ਸੁਪਨੇ ’ਚ 3 ਦੇਵਤਿਆਂ ਨੂੰ ਦੇਖਿਆ। ਉਨ੍ਹਾਂ ਨੂੰ ਇਹ ਵੀ ਇਕ ਆਵਾਜ਼ ਸੁਣਾਈ ਦਿੱਤੀ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਫਰਜ਼ ਨੂੰ ਪੂਰਾ ਕਰਨ ਦੇ ਲਈ ਹੁਕਮ ਦੇ ਰਹੀ ਸੀ।

ਅਚਾਨਕ ਭਗਵਾਨ ਸ਼੍ਰੀ ਬਾਲਾ ਜੀ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋ ਗਏ ਅਤੇ ਹੁਕਮ ਦਿੱਤਾ ਕਿ ਮੇਰੀ ਸੇਵਾ ਕਰਨ ਦਾ ਫਰਜ਼ ਆਪਣੇ ਜ਼ਿੰਮੇ ਲਓ। ਉਸ ਘਟਨਾ ਤੋਂ ਬਾਅਦ ਪੂਰਵਜਾਂ ਨੇ ਰੈਗੂਲਰ ਪੂਜਾ ਅਤੇ ਆਰਤੀ ਦੇ ਨਾਲ ਭਗਵਾਨ ਦੀ ਅਰਚਨਾ ਕੀਤੀ।

ਇਹ ਵੀ ਪੜ੍ਹੋ : Vastu Tips: ਤੁਲਸੀ ਨਾਲ ਕਰੋ ਇਹ ਉਪਾਅ, ਘਰ 'ਚ ਆਵੇਗੀ ਖੁਸ਼ਹਾਲੀ

ਇਕ ਵਾਰ ਇਕ ਦਿਨ ਕੁਝ ਬਦਮਾਸ਼ਾਂ ਨੇ ਦੇਵਾ ਦੀ ਮੂਰਤੀ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਮੂਰਤੀ ਦੇ ਹੇਠਾਂ ਤਕ ਨਹੀਂ  ਪਹੁੰਚ ਸਕੇ ਕਿਉਂਕਿ ਇਹ ਪਹਾੜੀ ਕਣਕ ਭੂਧਰਾਕਾਰ ਸਰੀਰਾ ਦਾ ਹਿੱਸਾ ਹੈ।

ਇਹ ਵੀ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਬਾਲਾ ਜੀ ਦੀ ਮੂਰਤੀ ਦੀ ਛਾਤੀ ਦੇ ਖੱਬੇ ਪਾਸਿਓਂ ਪਾਣੀ ਦੇ ਲਗਾਤਾਰ ਵਗਣ ਕਾਰਨ ਦੇਵਤਾ ਦੇ ਪੈਰਾਂ ਦੇ ਕੋਲ ਰੱਖੇ ਬਰਤਨ ਦਾ ਪਾਣੀ ਕਦੇ ਨਹੀਂ ਸੁੱਕਦਾ।

ਇਥੇ ਆਉਣ ਦਾ ਸਭ ਤੋਂ ਚੰਗਾ ਸਮਾਂ

ਉਂਝ ਤਾਂ ਇਥੇ ਹਰ ਮੌਸਮ ’ਚ ਜਾ ਸਕਦੇ ਹਾਂ ਪਰ ਤਿਉਹਾਰ ਦੇ ਸਮੇਂ (ਹੋਲੀ, ਹਨੂੰਮਾਨ ਜਯੰਤੀ ਅਤੇ ਦੁਸ਼ਹਿਰਾ ਆਦਿ) ਵਿਚ ਜ਼ਿਆਦਾਤਰ ਲੋਕ ਮੇਂਹਦੀਪੁਰ ਬਾਲਾ ਜੀ ਮੰਦਿਰ ਦੇ ਦਰਸ਼ਨ ਲਈ ਜਾਂਦੇ ਹਨ।

ਇਹ ਵੀ ਪੜ੍ਹੋ : ਜਾਣੋ 5 ਹਜ਼ਾਰ ਸਾਲ ਪੁਰਾਣੇ ‘ਸ਼੍ਰੀ ਕ੍ਰਿਸ਼ਨਾ ਮੰਦਿਰ’ ਸਮੇਤ ਇਨ੍ਹਾਂ ਪ੍ਰਸਿੱਧ ਤੀਰਥ ਸਥਾਨਾਂ ਬਾਰੇ

ਮੰਦਿਰ ਤਕ ਕਿਵੇਂ ਪਹੁੰਚੀਏ

ਇਹ ਮੰਦਿਰ ਦਿੱਲੀ ਤੋਂ 270 ਕਿ.ਮੀ. ਅਤੇ ਜੈਪੁਰ ਤੋਂ 100 ਕਿ.ਮੀ. ਦੂਰ ਹੈ। ਜੈਪਰੁ-ਆਗਰਾ ਰਾਜਮਾਰਗ ’ਤੇ ਸਥਿਤ ਇਸ ਮੰਦਿਰ  ਲਈ ਰੈਗੂਲਰ ਬੱਸਾਂ ਚਲਦੀਆਂ ਹਨ। ਦਿੱਲੀ ਤੋਂ ਯਾਤਰਾ ਅਲਵਰ-ਮਹੁਵਾ ਜਾਂ ਮਥੁਰਾ ਭਰਤਪੁਰ-ਮਹੁਵਾ ਸੜਕ ਤੋਂ ਹੋ ਕੇ ਕੀਤੀ ਜਾ ਸਕਦੀ ਹੈ। ਬਾਂਦੀਕੁਈ ਰੇਲਵੇ ਸਟੇਸ਼ਨ ਇਸ ਮੰਦਿਰ ਦਾ ਨੇੜੇ ਦਾ ਰੇਲਵੇ ਸਟੇਸ਼ਨ ਹੈ।

ਇਹ ਵੀ ਪੜ੍ਹੋ :  ਜਾਣੋ ਕਿਉਂ ਮਨਾਈ ਜਾਂਦੀ ਹੈ ਬੁੱਧ ਪੂਰਨਿਮਾ, ਜ਼ਰੂਰ ਪੜ੍ਹੋ ਮਹਾਤਮਾ ਬੁੱਧ ਦੇ ਇਹ 10 ਵਿਚਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

—ਸੰਤੋਸ਼ ਚਤੁਰਵੇਦੀ।
 


Harinder Kaur

Content Editor Harinder Kaur