Ahoi Ashtami 'ਤੇ ਪੂਜਾ ਦੌਰਾਨ ਇਨ੍ਹਾਂ ਚੀਜ਼ਾਂ ਦਾ ਲਗਾਓ ਭੋਗ
10/23/2024 5:46:44 PM
ਵੈੱਬ ਡੈਸਕ- ਹਿੰਦੂ ਧਰਮ ਵਿੱਚ ਵਿਆਹੁਤਾ ਔਰਤਾਂ ਹਰ ਸਾਲ ਅਹੋਈ ਅਸ਼ਟਮੀ ਦਾ ਵਰਤ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹਨ, ਕਿਉਂਕਿ ਇਸ ਵਰਤ ਦਾ ਬਹੁਤ ਮਹੱਤਵ ਹੁੰਦਾ ਹੈ। ਇਹ ਵਰਤ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਹ ਵਰਤ ਵਿਸ਼ੇਸ਼ ਤੌਰ 'ਤੇ ਮਾਵਾਂ ਦੁਆਰਾ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਸਿਹਤ ਦੀ ਕਾਮਨਾ ਲਈ ਕੀਤਾ ਜਾਂਦਾ ਹੈ। ਇਸ ਦਿਨ ਮਾਂ ਅਹੋਈ ਦੀ ਪੂਜਾ ਕੀਤੀ ਜਾਂਦੀ ਹੈ, ਜੋ ਸੰਤਾਨ ਸੁੱਖ ਦੀ ਦਾਤਾ ਮੰਨੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਵਰਤ ਨੂੰ ਰੱਖਣ ਨਾਲ ਬੱਚਿਆਂ ਦੀ ਰੱਖਿਆ ਹੁੰਦੀ ਹੈ ਅਤੇ ਉਹ ਸਿਹਤਮੰਦ ਰਹਿੰਦੇ ਹਨ। ਜੀਵਨ ਦੀਆਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
ਦ੍ਰਿਕ ਪੰਚਾਂਗ ਅਨੁਸਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ 24 ਅਕਤੂਬਰ ਵੀਰਵਾਰ ਨੂੰ ਸਵੇਰੇ 1:18 ਵਜੇ ਸ਼ੁਰੂ ਹੋਵੇਗੀ ਅਤੇ 25 ਅਕਤੂਬਰ ਸ਼ੁੱਕਰਵਾਰ ਨੂੰ ਸਵੇਰੇ 1:58 ਵਜੇ ਤੱਕ ਜਾਰੀ ਰਹੇਗੀ। ਉਦੈ ਤਿਥੀ ਅਨੁਸਾਰ ਅਹੋਈ ਅਸ਼ਟਮੀ ਦਾ ਵਰਤ 24 ਅਕਤੂਬਰ ਦਿਨ ਵੀਰਵਾਰ ਨੂੰ ਹੀ ਰੱਖਿਆ ਜਾਵੇਗਾ।
ਅਹੋਈ ਅਸ਼ਟਮੀ ਦੇ ਦਿਨ ਪੂਜਾ ਦਾ ਸ਼ੁੱਭ ਮਹੂਰਤ ਸ਼ਾਮ 05:42 ਤੋਂ ਸ਼ਾਮ 06:58 ਤੱਕ ਰਹੇਗਾ ਅਤੇ ਇਸ ਦਾ ਮਤਲਬ ਹੈ ਕਿ ਔਰਤਾਂ ਨੂੰ ਪੂਜਾ ਕਰਨ ਲਈ ਸਿਰਫ 01 ਘੰਟਾ 16 ਮਿੰਟ ਦਾ ਸਮਾਂ ਮਿਲੇਗਾ ਅਤੇ ਤਾਰਿਆਂ ਨੂੰ ਦੇਖਣ ਲਈ ਸ਼ਾਮ ਦਾ ਸਮਾਂ 06:06 ਹੈ। ਅਹੋਈ ਅਸ਼ਟਮੀ ਦੇ ਦਿਨ ਚੰਨ ਚੜ੍ਹਨ ਦਾ ਸਮਾਂ ਰਾਤ 11:56 ਹੈ।
ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਅਹੋਈ ਅਸ਼ਟਮੀ 'ਤੇ ਇਸ ਤਰ੍ਹਾਂ ਕਰੋ ਪੂਜਾ
ਅਹੋਈ ਅਸ਼ਟਮੀ ਵਾਲੇ ਦਿਨ ਸਵੇਰੇ ਜਲਦੀ ਉੱਠੋ, ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਹਿਨੋ।
ਘਰ ਦੇ ਵਿਹੜੇ ਵਿੱਚ ਮਿੱਟੀ ਦਾ ਇੱਕ ਕੋਨਾ ਬਣਾਓ ਅਤੇ ਉਸ ਵਿੱਚ ਮਾਤਾ ਅਹੋਈ ਦੀ ਤਸਵੀਰ ਲਗਾਓ।
ਉਸ ਥਾਂ 'ਤੇ ਚੌਲ, ਫਲ ਅਤੇ ਮਠਿਆਈਆਂ ਦਾ ਭੋਗ ਅਰਪਿਤ ਕਰੋ।
ਬਾਂਸ ਦੀ ਇਕ ਟੋਕਰੀ 'ਚ ਕੁਝ ਖਾਣ-ਪੀਣ ਦੀਆਂ ਚੀਜ਼ਾਂ ਰੱਖੋ ਅਤੇ ਚੰਨ ਦਾ ਧਿਆਨ ਕਰਦੇ ਹੋਏ ਪੂਜਾ ਕਰੋ।
ਖਾਸ ਕਰਕੇ ਇਸ ਦਿਨ ਰੋਟੀ ਦਾ ਵੀ ਵਿਸ਼ੇਸ਼ ਮਹੱਤਵ ਹੈ, ਜੋ ਮਾਤਾ ਅਹੋਈ ਨੂੰ ਚੜ੍ਹਾਈ ਜਾਂਦੀ ਹੈ।
ਇਹ ਵੀ ਪੜ੍ਹੋ- ਜਾਣੋ ਕਦੋਂ ਰੱਖਿਆ ਜਾਵੇਗਾ Ahoi Ashtami ਦਾ ਵਰਤ ਤੇ ਕੀ ਹੈ ਇਸ ਦਾ ਮਹੱਤਵ
ਇਨ੍ਹਾਂ ਚੀਜ਼ਾਂ ਦਾ ਲਗਾਓ ਭੋਗ
ਗੁਲਗੁਲੇ : ਗੁਲਗੁਲੇ ਅਹੋਈ ਅਸ਼ਟਮੀ ਦੇ ਭੋਗ ਦਾ ਇਕ ਮੁੱਖ ਹਿੱਸਾ ਹਨ। ਇਹ ਮਿੱਠੇ ਅਤੇ ਨਰਮ ਹੁੰਦੇ ਹਨ ਅਤੇ ਮਾਤਾ ਅਹੋਈ ਨੂੰ ਇਹ ਬਹੁਤ ਪਸੰਦ ਹੁੰਦੇ ਹਨ।
ਖੀਰ : ਅਹੋਈ ਅਸ਼ਟਮੀ 'ਤੇ ਖੀਰ ਵੀ ਇੱਕ ਪ੍ਰਸਿੱਧ ਮਠਿਆਈ ਹੈ। ਇਹ ਪੌਸ਼ਟਿਕ ਅਤੇ ਸਵਾਦਿਸ਼ਟ ਹੁੰਦੀ ਹੈ।
ਪੂੜੀਆਂ : ਅਹੋਈ ਅਸ਼ਟਮੀ ਦੇ ਭੋਗ ਵਿੱਚ ਪੂੜੀਆਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ। ਇਹ ਆਮ ਤੌਰ 'ਤੇ ਆਲੂ ਜਾਂ ਪਨੀਰ ਦੀ ਸਬਜ਼ੀ ਨਾਲ ਪਰੋਸੀਆਂ ਜਾਂਦੀਆਂ ਹਨ।
ਫਲ : ਕੇਲੇ, ਸੇਬ, ਅੰਗੂਰ ਆਦਿ ਫਲ ਵੀ ਭੋਗ 'ਚ ਚੜ੍ਹਾਏ ਜਾਂਦੇ ਹਨ।
ਦਹੀਂ : ਭੋਗ ਵਿੱਚ ਦਹੀਂ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਮਠਿਆਈ : ਤੁਸੀਂ ਆਪਣੀ ਪਸੰਦ ਦੀ ਕੋਈ ਵੀ ਮਠਿਆਈ ਭੋਗ 'ਚ ਚੜ੍ਹਾ ਸਕਦੇ ਹੋ।
ਇਹ ਵੀ ਪੜ੍ਹੋ- Diwali 2024: ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਭੋਗ ਲਗਵਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਅਹੋਈ ਅਸ਼ਟਮੀ ਵਾਲੇ ਦਿਨ ਭੋਗ ਨੂੰ ਸਾਫ਼ ਭਾਂਡੇ ਵਿੱਚ ਰੱਖੋ। ਭੋਗ ਨੂੰ ਤਾਜ਼ਾ ਅਤੇ ਸਵਾਦਿਸ਼ਟ ਬਣਾਓ। ਭੋਗ ਲਗਵਾਉਂਦੇ ਸਮੇਂ ਆਪਣੇ ਮਨ ਵਿੱਚ ਸ਼ੁੱਧ ਭਾਵਨਾ ਰੱਖੋ। ਭੋਗ ਲਗਵਾਉਣ ਤੋਂ ਬਾਅਦ ਇਸ ਨੂੰ ਪਰਿਵਾਰਕ ਮੈਂਬਰਾਂ ਵਿੱਚ ਵੰਡੋ। ਅਹੋਈ ਅਸ਼ਟਮੀ ਦੇ ਦਿਨ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਭੋਗ ਤਿਆਰ ਕਰਨ ਤੋਂ ਪਹਿਲਾਂ ਆਪਣੇ ਹੱਥ-ਪੈਰ ਧੋਣੇ ਚਾਹੀਦੇ ਹਨ ਅਤੇ ਸਾਫ਼ ਕੱਪੜੇ ਪਹਿਨਣੇ ਚਾਹੀਦੇ ਹਨ। ਭੋਗ ਨੂੰ ਮਾਤਾ ਅਹੋਈ ਦੀ ਮੂਰਤੀ ਜਾਂ ਤਸਵੀਰ ਅੱਗੇ ਰੱਖਿਆ ਜਾਂਦਾ ਹੈ। ਭੋਗ ਚੜਾਉਣ ਤੋਂ ਬਾਅਦ ਆਰਤੀ ਕੀਤੀ ਜਾਂਦੀ ਹੈ।
ਅਹੋਈ ਅਸ਼ਟਮੀ ਦਾ ਮਹੱਤਵ
ਅਜਿਹਾ ਮੰਨਿਆ ਜਾਂਦਾ ਹੈ ਕਿ ਅਹੋਈ ਅਸ਼ਟਮੀ ਦੇ ਦਿਨ ਜੇਕਰ ਅਣਗਿਣਤ ਤਾਰਿਆਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਵੇ ਤਾਂ ਪੂਜਾ ਕਰਨ ਨਾਲ ਪਰਿਵਾਰ ਵਿੱਚ ਬੱਚੇ ਦੀ ਪ੍ਰਾਪਤੀ ਹੁੰਦੀ ਹੈ। ਇਸ ਵਰਤ ਵਿੱਚ ਔਰਤਾਂ ਪੂਜਾ ਦੌਰਾਨ ਦੇਵੀ ਪਾਰਵਤੀ ਅੱਗੇ ਪ੍ਰਾਥਨਾ ਕਰਦੀਆਂ ਹਨ ਕਿ ਜਿਸ ਤਰ੍ਹਾਂ ਅਸਮਾਨ ਵਿੱਚ ਤਾਰੇ ਹਮੇਸ਼ਾ ਚਮਕਦੇ ਰਹਿੰਦੇ ਹਨ, ਉਸੇ ਤਰ੍ਹਾਂ ਸਾਡੇ ਪਰਿਵਾਰ ਵਿੱਚ ਪੈਦਾ ਹੋਣ ਵਾਲੇ ਬੱਚੇ ਦਾ ਭਵਿੱਖ ਵੀ ਚਮਕਦਾ ਰਹੇ। ਆਕਾਸ਼ ਵਿੱਚ ਮੌਜੂਦ ਸਾਰੇ ਤਾਰੇ ਅਹੋਈ ਮਾਤਾ ਦੀ ਸੰਤਾਨ ਮੰਨੇ ਜਾਂਦੇ ਹਨ। ਇਸ ਲਈ ਅਹੋਈ ਵਰਤ ਨੂੰ ਤਾਰਿਆਂ ਨੂੰ ਅਰਘ ਦਿੱਤੇ ਬਿਨਾਂ ਸੰਪੂਰਨ ਨਹੀਂ ਮੰਨਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ