ਏਕਾਦਸ਼ੀ ਜਾਂ 11ਵਾਂ ਸ਼ਰਾਧ ਅੱਜ, ਜਾਣੋ ਪਿੱਤਰਾਂ ਦੇ ਤਰਪਣ ਦਾ ਸ਼ੁੱਭ ਮਹੂਰਤ

9/17/2025 10:50:09 AM

ਵੈੱਬ ਡੈਸਕ- ਹਿੰਦੂ ਪੰਚਾਂਗ ਅਨੁਸਾਰ ਪਿੱਤਰ ਪੱਖ 'ਚ ਪੈਣ ਵਾਲੀ ਏਕਾਦਸ਼ੀ ਤਰੀਕ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਸ ਦਿਨ ਉਨ੍ਹਾਂ ਪਿੱਤਰਾਂ ਦਾ ਸ਼ਰਾਧ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਮੌਤ ਏਕਾਦਸ਼ੀ ਨੂੰ ਹੋਈ ਸੀ। ਧਾਰਮਿਕ ਮਾਨਤਾ ਹੈ ਕਿ ਇਸ ਦਿਨ ਕੀਤਾ ਗਿਆ ਤਰਪਣ ਪਿੱਤਰਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ੁੱਭ ਅਤੇ ਫਲਦਾਈ ਹੁੰਦਾ ਹੈ।

ਵਿਸ਼ੇਸ਼ ਮਹੱਤਵ

ਏਕਾਦਸ਼ੀ ਤਰੀਕ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੁੰਦੀ ਹੈ। ਇਸ ਲਈ ਇਸ ਦਿਨ ਸ਼ਰਾਧ ਕਰਨ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪਿੱਤਰਾਂ ਨੂੰ ਤਰਪਣ ਕਰਨ ਨਾਲ ਉਨ੍ਹਾਂ ਦੇ ਦੁੱਖ-ਕਲੇਸ਼ ਦੂਰ ਹੁੰਦੇ ਹਨ ਅਤੇ ਪਰਿਵਾਰ 'ਚ ਸੁੱਖ, ਤਰੱਕੀ ਅਤੇ ਸ਼ਾਂਤੀ ਦਾ ਵਾਸ ਹੁੰਦਾ ਹੈ।

ਸਮਾਂ ਅਤੇ ਮੁਹੂਰਤ

  • ਏਕਾਦਸ਼ੀ ਤਰੀਕ 17 ਸਤੰਬਰ ਅੱਧੀ ਰਾਤ 12:21 ਤੋਂ ਸ਼ੁਰੂ ਹੋਈ ਸੀ ਅਤੇ ਇਹ ਅੱਜ ਰਾਤ 11:39 ਵਜੇ ਤੱਕ ਰਹੇਗੀ।
  • ਕੁਤੁਪ ਕਾਲ: ਸਵੇਰੇ 11:51 ਤੋਂ ਦੁਪਹਿਰ 12:40 ਤੱਕ
  • ਰੌਹਿਣ ਮੁਹੂਰਤ: 12:40 ਤੋਂ 1:29 ਦੁਪਹਿਰ ਤੱਕ
  • ਦੁਪਹਿਰ ਦਾ ਮੁਹੂਰਤ: 1:29 ਦੁਪਹਿਰ ਤੋਂ 3:56 ਬਾਅਦ ਦੁਪਹਿਰ ਤੱਕ

ਸ਼ਰਾਧ ਦੀ ਵਿਧੀ

  • ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਸਰੀਰ ਅਤੇ ਮਨ ਨੂੰ ਸ਼ੁੱਧ ਕਰੋ।
  • ਦੱਖਣ ਦਿਸ਼ਾ ਵੱਲ ਮੂੰਹ ਕਰਕੇ ਕਿਸੇ ਸਾਫ-ਸੁਥਰੇ ਸਥਾਨ 'ਤੇ ਬੈਠੋ। (ਦੱਖਣ ਦਿਸ਼ਾ ਪਿੱਤਰਾਂ ਦਾ ਪ੍ਰਤੀਕ ਮੰਨੀ ਜਾਂਦੀ ਹੈ।)
  • ਇਕ ਥਾਲੀ 'ਚ ਕਾਲੇ ਤਿੱਲ, ਦੁੱਧ, ਪਾਣੀ ਤੇ ਗੰਗਾਜਲ ਰੱਖੋ।
  • ਪੂਰੀ ਸ਼ਰਧਾ ਨਾਲ ਪਿੱਤਰਾਂ ਦਾ ਧਿਆਨ ਕਰੋ, ਉਨ੍ਹਾਂ ਦੇ ਨਾਮ ਜਪੋ ਅਤੇ ਉਨ੍ਹਾਂ ਦੇ ਕਲਿਆਣ ਲਈ ਪ੍ਰਾਰਥਨਾ ਕਰੋ।
  • ਅੰਤ 'ਚ ਥਾਲੀ 'ਚ ਬਚੀ ਸਮੱਗਰੀ ਨੂੰ ਨਦੀ ਜਾਂ ਕਿਸੇ ਤਾਲਾਬ 'ਚ ਵਿਸਰਜਿਤ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।

ਤਰਪਣ ਦਾ ਮਤਲਬ ਹੈ ਪਾਣੀ, ਦੁੱਧ ਅਤੇ ਤਿੱਲਾਂ ਨਾਲ ਪਿੱਤਰਾਂ ਨੂੰ ਤ੍ਰਿਪਤ ਕਰਨਾ। ਇਹ ਪ੍ਰਕਿਰਿਆ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਦਿੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha