Eid 2021: ਅੱਜ ਹੈ ਈਦ-ਉਲ-ਫ਼ਿਤਰ ਦਾ ਪਵਿੱਤਰ ਦਿਹਾੜਾ, ਜਾਣੋ ਕੀ ਹੈ ਈਦ ਦਾ ਮਹੱਤਵ

5/14/2021 9:32:13 AM

ਜਲੰਧਰ (ਬਿਊਰੋ) : ਇਸ ਸਮੇਂ ਰਮਜ਼ਾਨ ਦਾ ਪਾਕ ਮਹੀਨਾ ਚੱਲ ਰਿਹਾ ਹੈ। ਜਿਸ ਦਿਨ ਰਮਜ਼ਾਨ ਦਾ ਪਾਕ ਮਹੀਨਾ ਖ਼ਤਮ ਹੁੰਦਾ ਹੈ, ਠੀਕ ਉਸ ਦੇ ਅਗਲੇ ਦਿਨ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਮਿੱਠੀ ਈਦ ਵੀ ਕਹਿੰਦੇ ਹਨ। ਈਦ-ਉਲ-ਫਿਤਰ ਦਾ ਤਿਉਹਾਰ ਇਸਲਾਮਿਕ ਕੈਲੰਡਰ ਅਨੁਸਾਰ ਰਮਜ਼ਾਨ ਤੋਂ ਬਾਅਦ ਸ਼ੱਵਾਲ ਦੀ ਪਹਿਲੀ ਤਰੀਕ ਨੂੰ ਮਨਾਇਆ ਜਾਂਦਾ ਹੈ। ਈਦ-ਉਲ-ਫਿਤਰ ਦੇ ਦਿਨ ਮਸਜਿਦਾਂ ਨੂੰ ਸਜਾਇਆ ਜਾਂਦਾ ਹੈ। ਲੋਕ ਨਵੇਂ ਕਪੜੇ ਪਾਉਂਦੇ ਹਨ, ਨਮਾਜ਼ ਪੜ੍ਹਦੇ ਹਨ, ਇਕ-ਦੂਜੇ ਨਾਲ ਗਲ਼ੇ ਮਿਲ ਕੇ ਮੁਬਾਰਕਬਾਦ ਦਿੰਦੇ ਹਨ। ਘਰਾਂ 'ਚ ਮਿੱਠੇ ਪਕਵਾਨ ਖ਼ਾਸ ਕਰ ਕੇ ਮਿੱਠੀ ਸੇਵਈਆਂ ਬਣਾਈਆਂ ਜਾਂਦੀਆਂ ਹਨ। ਜਾਓ ਜਾਣਦੇ ਹਾਂ ਕਿ ਈਦ ਦਾ ਤਿਉਹਾਰ ਇਸ ਸਾਲ ਕਦੋਂ ਹੈ? 

ਚੰਦ ਦੇ ਨਿਕਲਣ ਦਾ ਮਹੱਤਵ 
ਦਰਅਸਲ ਇਸਲਾਮਿਕ ਕੈਲੰਡਰ ਚੰਦ 'ਤੇ ਆਧਾਰਿਤ ਹੈ। ਚੰਦ ਦੇ ਦਿਖਾਈ ਦੇਣ 'ਤੇ ਹੀ ਈਦ ਜਾਂ ਪ੍ਰਮੁੱਖ ਤਿਉਹਾਰ ਮਨਾਏ ਜਾਂਦੇ ਹਨ। ਰਮਜ਼ਾਨ ਦੇ ਪਵਿਤਰ ਮਹੀਨੇ ਦੀ ਸ਼ੁਰੂਆਤ ਚੰਦ ਦੇ ਦੇਖਣ ਨਾਲ ਹੁੰਦੀ ਹੈ ਤੇ ਇਸ ਦੀ ਸਮਾਪਤੀ ਵੀ ਚੰਦ ਦੇ ਨਿਕਲਣ ਨਾਲ ਹੁੰਦੀ ਹੈ। ਰਮਜ਼ਾਨ ਦੇ 29 ਜਾਂ 30 ਦਿਨਾਂ ਤੋਂ ਬਾਅਦ ਈਦ ਦਾ ਚੰਦ ਦਿਖਾਈ ਦਿੰਦਾ ਹੈ। 

ਈਦ ਦਾ ਮਹੱਤਵ 
ਕਿਹਾ ਜਾਂਦਾ ਹੈ ਕਿ, ਪੈਗੰਬਰ ਮੁਹੰਮਦ ਸਾਹਬ ਦੀ ਅਗਵਾਈ 'ਚ ਜੰਗ-ਏ-ਬਦਰ 'ਚ ਮੁਸਲਮਾਨਾਂ ਦੀ ਜਿੱਤ ਹੋਈ ਸੀ। ਜਿੱਤ ਦੀ ਖ਼ੁਸ਼ੀ 'ਚ ਲੋਕਾਂ ਨੇ ਈਦ ਮਨਾਈ ਸੀ ਤੇ ਘਰਾਂ 'ਚ ਮਿੱਠੇ ਪਕਵਾਨ ਬਣਾਏ ਗਏ ਸੀ। ਇਸ ਤਰ੍ਹਾਂ ਨਾਲ ਈਦ-ਉਲ-ਫਿਤਰ ਦੀ ਸ਼ੁਰੂਆਤ ਜੰਗ-ਏ-ਬਦਰ ਤੋਂ ਬਾਅਦ ਹੋਈ ਸੀ। 
ਈਦ-ਉਲ-ਫਿਤਰ ਦੇ ਦਿਨ ਲੋਕ ਅੱਲਾਹ ਦਾ ਸ਼ੁੱਕਰੀਆ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਹੀ ਰਹਿਮਤ ਨਾਲ ਉਹ ਪੂਰੇ ਇਕ ਮਹੀਨੇ ਤਕ ਰਮਜ਼ਾਨ ਦਾ ਵਰਤ ਰੱਖ ਪਾਉਂਦੇ ਹਨ। ਅੱਜੇ ਦੇ ਦਿਨ ਲੋਕ ਆਪਮੀ ਕਮਾਈ ਦਾ ਕੁਝ ਹਿੱਸਾ ਗਰੀਬ ਲੋਕਾਂ 'ਚ ਵੰਡ ਦਿੰਦੇ ਹਨ। ਉਨ੍ਹਾਂ ਨੂੰ ਤੋਹਫੇ ਦੇ ਤੌਰ 'ਤੇ ਕੱਪੜੇ, ਮਿਠਾਈ ਆਦਿ ਦਿੰਦੇ ਹਨ। 


sunita

Content Editor sunita