Eid-Ul-Fitr 2021 : ਜਾਣੋ ਕਦੋਂ ਹੈ ਈਦ ਅਤੇ ਕਿਵੇਂ ਮਨਾਇਆ ਜਾਂਦਾ ਹੈ ਇਹ ਖੁਸ਼ੀਆਂ ਦਾ ਤਿਉਹਾਰ
5/8/2021 6:37:07 PM
ਨਵੀਂ ਦਿੱਲੀ - ਰਮਜ਼ਾਨ ਦਾ ਬਰਕਤਾਂ ਵਾਲਾ ਮੁਬਾਰਕ ਮਹੀਨਾ ਖਤਮ ਹੋਣ ਵਾਲਾ ਹੈ। ਅਲਵਿਦਾ ਹੋ ਗਈ ਹੈ ਅਤੇ ਈਦ-ਉਲ-ਫਿਤਰ ਆਉਣ ਹੀ ਵਾਲੀ ਹੈ। ਈਦ ਨੂੰ ਕੁਝ ਲੋਕ ਮਿੱਠੀ ਈਦ ਵੀ ਕਹਿੰਦੇ ਹਨ। ਇਸਲਾਮੀ ਕੈਲੰਡਰ ਅਨੁਸਾਰ ਸ਼ਵਵਾਲ ਮਹੀਨੇ ਦੀ ਪਹਿਲੀ ਤਾਰੀਖ ਨੂੰ ਈਦ-ਉਲ-ਫਿਤਰ ਕਿਹਾ ਜਾਂਦਾ ਹੈ। ਇਕ ਮਹੀਨੇ ਦੇ ਵਰਤ ਪੂਰੇ ਹੋਣ ਤੋਂ ਬਾਅਦ ਇਹ ਇਕ ਖੁਸ਼ੀ ਦਾ ਮੌਕਾ ਹੁੰਦਾ ਹੈ ਜਦੋਂ ਲੋਕ ਇਕ ਦੂਜੇ ਨੂੰ ਗਲੇ ਲਗਾਉਂਦੇ ਹਨ ਅਤੇ ਈਦ ਮਨਾਉਂਦੇ ਹਨ।
ਈਦ ਦਾ ਤਿਉਹਾਰ ਚੰਨ ਨੂੰ ਵੇਖ ਕੇ ਮਨਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਈਦ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ, ਇਹ ਚੰਦਰਮਾ ਨੂੰ ਵੇਖ ਕੇ ਫੈਸਲਾ ਲਿਆ ਜਾਵੇਗਾ। ਯਾਨੀ ਜੇਕਰ ਚੰਦਰਮਾ ਨੂੰ 12 ਮਈ ਨੂੰ ਵੇਖਿਆ ਜਾਵੇ ਤਾਂ ਈਦ 13 ਮਈ ਨੂੰ ਮਨਾਈ ਜਾਏਗੀ, ਜੇ ਚੰਦਰਮਾ 13 ਮਈ ਨੂੰ ਵੇਖਿਆ ਜਾਵੇ ਤਾਂ ਈਦ 14 ਮਈ ਨੂੰ ਹੋਵੇਗੀ।
ਮਿਠਾਸ ਨਾਲ ਭਰਪੂਰ ਹੁੰਦਾ ਹੈ ਇਹ ਵਿਸ਼ੇਸ਼ ਤਿਉਹਾਰ
ਹਾਲਾਂਕਿ, ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਰੋਨਾ ਲਾਗ ਕਾਰਨ ਸਿਰਫ ਸੀਮਤ ਲੋਕ ਮਸਜਿਦਾਂ ਵਿਚ ਜਾ ਸਕਣਗੇ। ਦੂਜੇ ਪਾਸੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਮੇਂ ਕਿਸੇ ਨੂੰ ਗਲੇ ਲਗਾਉਣਾ ਅਤੇ ਆਯੋਜਨ ਕਰਨਾ ਸੰਭਵ ਨਹੀਂ ਹੋਵੇਗਾ। ਹਾਲਾਂਕਿ ਆਨੰਦ ਦਾ ਇਹ ਤਿਉਹਾਰ ਹਰ ਸਾਲ ਮਿੱਠੇ ਪਕਵਾਨ, ਸੇਵੀਆਂ ਆਦਿ ਬਣਾ ਕੇ ਅਤੇ ਦੋਸਤਾਂ ਨੂੰ ਗਲੇ ਲਗਾ ਕੇ ਮਨਾਇਆ ਜਾਂਦਾ ਹੈ। ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਇਸ ਖਾਸ ਦਿਨ ਆਪਣੇ ਹੋਣ ਜਾਂ ਗੈਰ ਸਾਰਿਆਂ ਨੂੰ ਗਲੇ ਲਗਾ ਕੇ ਇਕ ਦੂਜੇ ਨੂੰ ਈਦ ਦੀ ਮੁਬਾਰਕ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਵਾਸਤੂਸ਼ਾਸਤਰ ਮੁਤਾਬਕ ਰਸੋਈ ਦੀਆਂ ਚੀਜ਼ਾਂ ਵੀ ਬਦਲ ਸਕਦੀਆਂ ਹਨ ਕਿਸਮਤ, ਜਾਣੋ ਜ਼ਰੂਰੀ ਟਿਪਸ
ਗਰੀਬਾਂ ਨੂੰ ਦਿੱਤੀ ਜਾਂਦੀ ਹੈ ਜ਼ਕਾਤ
ਈਦ-ਉਲ-ਫਿਤਰ ਦੇ ਦਿਨ ਲੋਕ ਸਵੇਰੇ ਜਲਦੀ ਉੱਠਦੇ ਹਨ ਅਤੇ ਇਸ਼ਨਾਨ ਕਰਨ ਤੋਂ ਬਾਅਦ ਨਵੇਂ ਕੱਪੜਿਆਂ ਪਾ ਕੇ ਮਸਜਿਦ ਵਿਚ ਈਦ ਦੀ ਨਮਾਜ਼ ਅਦਾ ਕਰਨ ਜਾਂਦੇ ਹਨ, ਜਿਥੇ ਹਰ ਕੋਈ ਕਈ ਸਫਾਂ ਵਿਚ ਇਕੱਤਰ ਹੁੰਦਾ ਹੈ ਅਤੇ ਅੱਲ੍ਹਾ ਦੀ ਬਾਰਗਾਹ ਵਿਚ ਆਪਣੇ ਦੇ ਪਾਪਾਂ ਲਈ ਮੁਆਫ਼ੀ ਮੰਗਦਾ ਹੈ ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹੈ ਕਿ ਉਨ੍ਹਾਂ ਨੂੰ ਅੱਲ੍ਹਾ ਵਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਇਬਾਦਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਮੁਸਲਮਾਨ ਸਭ ਦੀ ਸ਼ਾਂਤੀ ਅਤੇ ਭਲਾਈ ਲਈ ਅਰਦਾਸ ਕਰਦੇ ਹਨ। ਇਸ ਤੋਂ ਇਲਾਵਾ ਈਦ ਦੇ ਇਸ ਖੁਸ਼ਹਾਲ ਮੌਕੇ ਗਰੀਬ, ਬੇਸਹਾਰਾ ਲੋਕਾਂ ਨੂੰ ਜ਼ਕਾਤ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਵਾਸਤੁ ਸ਼ਾਸਤਰ ਮੁਤਾਬਕ ਬਿਮਾਰੀਆਂ ਨੂੰ ਘਰ ਤੋਂ ਰੱਖਣਾ ਚਾਹੁੰਦੇ ਹੋ ਦੂਰ, ਤਾਂ ਕਰੋ ਇਹ ਉਪਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।