ਰੱਖੜੀ ਦੇ ਤਿਉਹਾਰ ''ਤੇ ਗ੍ਰਹਿਣ ਦਾ ਸਾਇਆ ! ਇਨ੍ਹਾਂ 5 ਰਾਸ਼ੀਆਂ ਲਈ ਖ਼ਤਰੇ ਦੀ ''ਘੰਟੀ''
8/15/2026 7:57:22 PM
ਵੈੱਬ ਡੈਸਕ : ਸਾਲ 2026 ਦੇ ਅਗਸਤ ਮਹੀਨੇ 'ਚ 15 ਦਿਨਾਂ ਦੇ ਅੰਦਰ-ਅੰਦਰ 2 ਗ੍ਰਹਿਣ ਲੱਗਣ ਦਾ ਇੱਕ ਦੁਰਲੱਭ ਸੰਯੋਗ ਬਣ ਰਿਹਾ ਹੈ। ਬੀਤੀ 12 ਅਗਸਤ ਨੂੰ ਸਾਲ ਦਾ ਦੂਜਾ ਸੂਰਜ ਗ੍ਰਹਿਣ ਲੱਗਣ ਤੋਂ ਬਾਅਦ ਹੁਣ 28 ਅਗਸਤ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਸਾਲ ਦਾ ਇਹ ਆਖਰੀ ਚੰਦਰ ਗ੍ਰਹਿਣ ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਪੈ ਰਿਹਾ ਹੈ।
ਗ੍ਰਹਿਣ ਦਾ ਸਮਾਂ: ਜੋਤਿਸ਼ ਗਣਨਾਵਾਂ ਅਨੁਸਾਰ ਇਹ ਚੰਦਰ ਗ੍ਰਹਿਣ 28 ਅਗਸਤ ਦੀ ਸਵੇਰ ਨੂੰ 8 ਵਜ ਕੇ 4 ਮਿੰਟ 'ਤੇ ਸ਼ੁਰੂ ਹੋਵੇਗਾ ਤੇ ਸਵੇਰੇ 11 ਵਜ ਕੇ 22 ਮਿੰਟ ਤੱਕ ਜਾਰੀ ਰਹੇਗਾ।
ਜਾਣੋ ਕਿਹੜੀਆਂ 5 ਰਾਸ਼ੀਆਂ 'ਤੇ ਮੰਡਰਾਏਗਾ ਰਿਹਾ ਖ਼ਤਰਾ
ਮਾਹਰਾਂ ਅਨੁਸਾਰ 15 ਦਿਨਾਂ ਦੇ ਵਕਫ਼ੇ ਵਿੱਚ ਲੱਗ ਰਹੇ ਇਨ੍ਹਾਂ 2 ਗ੍ਰਹਿਣਾਂ ਦਾ ਪ੍ਰਭਾਵ ਕਈ ਰਾਸ਼ੀਆਂ 'ਤੇ ਅਸ਼ੁਭ ਹੋ ਸਕਦਾ ਹੈ। ਖਾਸ ਕਰ ਕੇ ਹੇਠ ਲਿਖੀਆਂ 5 ਰਾਸ਼ੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
-ਬ੍ਰਿਖ ਰਾਸ਼ੀ : ਇਸ ਰਾਸ਼ੀ ਦੇ ਲੋਕਾਂ ਨੂੰ ਸਾਵਧਾਨੀ ਰੱਖਣ ਦੀ ਲੋੜ ਹੈ। ਜਲਦਬਾਜ਼ੀ ਵਿੱਚ ਲਏ ਗਏ ਫੈਸਲੇ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ। ਨਿਵੇਸ਼ ਤੋਂ ਦੂਰੀ ਬਣਾ ਕੇ ਰੱਖਣਾ ਹੀ ਬਿਹਤਰ ਹੋਵੇਗਾ।
-ਕਰਕ ਰਾਸ਼ੀ: ਇਨ੍ਹਾਂ ਰਾਸ਼ੀ ਵਾਲੇ ਲੋਕਾਂ 'ਚ ਮਾਨਸਿਕ ਤਣਾਅ ਵੱਧ ਸਕਦਾ ਹੈ, ਇਸ ਲਈ ਸਿਹਤ ਨੂੰ ਪਹਿਲ ਦਿਓ। ਕੰਮ ਵਾਲੀ ਥਾਂ 'ਤੇ ਸਾਵਧਾਨੀ ਵਰਤਣੀ ਜ਼ਰੂਰੀ ਹੈ।
-ਸਿੰਘ ਰਾਸ਼ੀ : ਇਨ੍ਹਾਂ ਰਾਸ਼ੀ ਵਾਲਿਆਂ ਲਈ ਸਿਹਤ ਸੰਬੰਧੀ ਸਮੱਸਿਆਵਾਂ ਤੇ ਸਹਿਕਰਮੀਆਂ ਨਾਲ ਮਤਭੇਦ ਹੋਣ ਦੀ ਸੰਭਾਵਨਾ ਹੈ। ਸਰਕਾਰੀ ਕੰਮਾਂ ਤੇ ਦਸਤਾਵੇਜ਼ੀ ਕਾਰਵਾਈਆਂ ਵਿੱਚ ਲਾਪਰਵਾਹੀ ਨਾ ਵਰਤੋ।
-ਬ੍ਰਿਸ਼ਚਿਕ ਰਾਸ਼ੀ : ਆਰਥਿਕ ਮਾਮਲਿਆਂ ਵਿੱਚ ਬਜਟ ਦਾ ਖਾਸ ਧਿਆਨ ਰੱਖੋ। ਉਧਾਰ ਲੈਣ-ਦੇਣ ਤੋਂ ਬਚੋ, ਕਿਉਂਕਿ ਰੁਪਇਆਂ ਦੇ ਲੈਣ-ਦੇਣ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਸਕਦਾ ਹੈ।
ਮੀਨ ਰਾਸ਼ੀ : ਪਰਿਵਾਰਕ ਮਾਮਲਿਆਂ ਵਿੱਚ ਧੀਰਜ ਰੱਖੋ ਅਤੇ ਯਾਤਰਾ ਦੌਰਾਨ ਪੂਰੀ ਸਾਵਧਾਨੀ ਵਰਤੋ। ਵਾਹਨ ਚਲਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਕਰੋ ਅਤੇ ਜੋਖਮ ਲੈਣ ਤੋਂ ਬਚੋ।
ਇਹ ਗ੍ਰਹਿਣ ਰੱਖੜੀ ਦੇ ਤਿਉਹਾਰ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਤਿਉਹਾਰ ਮਨਾਉਣ ਦੇ ਸ਼ੁਭ ਸਮੇਂ ਨੂੰ ਲੈ ਕੇ ਚਰਚਾ ਬਣੀ ਹੋਈ ਹੈ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
