Dussehra 2025: ਦੁਸਹਿਰੇ 'ਤੇ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ, ਘਰ 'ਚ ਆਏਗੀ ਖੁਸ਼ਹਾਲੀ
9/30/2025 6:33:57 PM

ਵੈੱਬ ਡੈਸਕ- ਇਸ ਸਾਲ ਦੁਸਹਿਰਾ 2 ਅਕਤੂਬਰ (ਵੀਰਵਾਰ) ਨੂੰ ਮਨਾਇਆ ਜਾਵੇਗਾ। ਹਿੰਦੂ ਪੰਚਾਂਗ ਅਨੁਸਾਰ, ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਰੀਕ ਨੂੰ ਇਹ ਤਿਉਹਾਰ ਹੁੰਦਾ ਹੈ। ਦੁਸਹਿਰੇ ਦਾ ਦਿਨ ਵਿਸ਼ੇਸ਼ ਰੂਪ ਨਾਲ ਪੂਜਾ, ਸ਼ਸਤਰ ਪੂਜਾ, ਮਾਂ ਦੁਰਗਾ ਅਤੇ ਭਗਵਾਨ ਰਾਮ ਦੀ ਪੂਜਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਦੁਸਹਿਰੇ ਦੇ ਦਿਨ ਕੁਝ ਵਿਸ਼ੇਸ਼ ਚੀਜ਼ਾਂ ਘਰ 'ਚ ਲਿਆਉਣ ਨਾਲ ਖੁਸ਼ਹਾਲੀ ਅਤੇ ਸਕਾਰਾਤਮਕਤਾ ਊਰਜਾ ਆਉਂਦੀ ਹੈ।
ਦੁਸਹਿਰੇ 'ਤੇ ਘਰ ਲਿਆਉਣ ਵਾਲੀਆਂ ਸ਼ੁੱਭ ਚੀਜ਼ਾਂ
1- ਪਿੱਪਲ ਦੇ ਪੱਤੇ
ਦੁਸਹਿਰੇ ਦੇ ਦਿਨ ਘਰ 'ਚ ਪਿੱਪਲ ਦਾ ਪਤਾ ਲਿਆਉਣਾ ਸ਼ੁੱਭ ਮੰਨਿਆ ਜਾਂਦਾ ਹੈ। ਲਾਲ ਚੰਦਨ ਅਤੇ ਅਕਸ਼ਤ ਰੱਖ ਕੇ ਇਸ ਨੂੰ ਘਰ ਦੇ ਮੁੱਖ ਦੁਆਰ ਦੇ ਬੰਨ੍ਹਣ ਨਾਲ ਵਾਸਤੂ ਦੋਸ਼ ਦੂਰ ਹੁੰਦੇ ਹਨ ਅਤੇ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ।
2- ਨਾਰੀਅਲ
ਨਾਰੀਅਲ ਨੂੰ ਸ਼ੁੱਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਦਿਨ ਘਰ 'ਚ ਨਾਰੀਅਲ ਲਿਆਉਣ ਨਾਲ ਘਰ 'ਚ ਖੁਸ਼ਹਾਲੀ ਅਤੇ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ।
3- ਰਾਮਾਇਣ ਗ੍ਰੰਥ ਅਤੇ ਸੁਪਾਰੀ
ਇਸ ਦਿਨ ਘਰ 'ਚ ਪੂਜਾ ਵਾਲੀ ਸੁਪਾਰੀ ਲਿਆ ਕੇ ਤਿਜ਼ੋਰੀ ਜਾਂ ਪੈਸੇ ਰੱਖਣ ਵਾਲੇ ਸਥਾਨ 'ਤੇ ਰੱਖਣਾ ਪੈਸਿਆਂ 'ਚ ਵਾਧੇ ਦਾ ਸੰਕੇਤ ਮੰਨਿਆ ਜਾਂਦਾ ਹੈ। ਨਾਲ ਹੀ ਰਾਮਾਇਣ ਗ੍ਰੰਥ ਖਰੀਦ ਕੇ ਘਰ ਲਿਆਉਣਾ ਵੀ ਸ਼ੁੱਭ ਮੰਨਿਆ ਗਿਆ
4- ਨਵਾਂ ਵਾਹਨ
ਦੁਸਹਿਰੇ ਦੇ ਦਿਨ ਨਵਾਂ ਵਾਹਨ ਖਰੀਦਣਾ ਜਾਂ ਪਹਿਲਾਂ ਤੋਂ ਮੌਜੂਦ ਵਾਹਨ ਦੀ ਪੂਜਾ ਕਰਨਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਵਾਹਨ ਅਤੇ ਘਰ ਦੋਵਾਂ ਦੀ ਸੁਰੱਖਿਆ ਬਣੀ ਰਹਿੰਦੀ ਹੈ।
5- ਤਿੱਲ ਦਾ ਤੇਲ
ਦੁਸਹਿਰੇ ਦੇ ਦਿਨ ਤਿੱਲ ਦਾ ਤੇਲ ਘਰ 'ਚ ਲਿਆਉਣਾ ਲਾਭਕਾਰੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸ਼ਨੀ ਦੋਸ਼, ਸਾਢੇ ਸਤੀ ਵਰਗੀਆਂ ਪਰੇਸ਼ਾਨੀਆਂ ਤੋਂ ਰਾਹਤ ਦਿਵਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8