ਇਨ੍ਹਾਂ ਰਾਸ਼ੀਆਂ ਦੇ ਹੋਣਗੇ ਵਾਰੇ-ਨਿਆਰੇ, ਦੁਸਹਿਰੇ ''ਤੇ ਬਣ ਰਿਹੈ ਸ਼ਕਤੀਸ਼ਾਲੀ ਯੋਗ
10/1/2025 1:59:20 PM

ਵੈੱਬ ਡੈਸਕ- ਇਸ ਸਾਲ ਦੁਸਹਿਰਾ 2 ਅਕਤੂਬਰ ਯਾਨੀ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਹਰ ਸਾਲ ਆਸ਼ਵਿਨ ਮਹੀਨੇ ਦੀ ਸ਼ੁਕਲ ਪੱਖ ਦੀ ਦਸ਼ਮੀ ਤਾਰੀਖ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਵਾਰ ਦੁਸਹਿਰਾ ਖਾਸ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਦਿਨ ਗੁਰੂ-ਬੁਧ ਸੰਯੋਗ ਕੇਂਦਰ ਦ੍ਰਿਸ਼ਟੀ ਯੋਗ ਦਾ ਨਿਰਮਾਣ ਹੋ ਰਿਹਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਕੇਂਦਰ ਦ੍ਰਿਸ਼ਟੀ ਯੋਗ ਉਹ ਕੋਣੀ ਸੰਯੋਗ ਹੁੰਦਾ ਹੈ, ਜਦੋਂ 2 ਗ੍ਰਹਿ ਇਕ-ਦੂਜੇ ਤੋਂ 90 ਡਿਗਰੀ ਦੀ ਦੂਰੀ 'ਤੇ ਸਥਿਤ ਹੁੰਦੇ ਹਨ। ਖਾਸ ਕਰਕੇ ਜਦੋਂ ਉਹ ਸ਼ਕਤੀਸ਼ਾਲੀ ਅਤੇ ਵਿਰੋਧੀ ਸੁਭਾਵ ਦੇ ਹੋਣ। ਇਸ ਯੋਗ ਦੇ ਸਮੇਂ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲ ਸਕਦਾ ਹੈ।
1. ਮੇਸ਼:
- ਬਿਜ਼ਨਸ ਕਰਨ ਵਾਲੇ ਲੋਕਾਂ ਨੂੰ ਸਮਝਦਾਰੀ ਨਾਲ ਫੈਸਲੇ ਲੈਣ ਦਾ ਮੌਕਾ ਮਿਲੇਗਾ।
- ਵਿਦਿਆਰਥੀਆਂ ਲਈ ਸਮਾਂ ਖਾਸ ਤੌਰ ‘ਤੇ ਚੰਗਾ ਹੈ, ਕਿਉਂਕਿ ਧਿਆਨ ਅਤੇ ਸਮਝ ਵਿੱਚ ਵਾਧਾ ਹੋਵੇਗਾ।
- ਪੁਰਾਣੇ ਰੁਕੇ ਹੋਏ ਕੰਮ ਅੱਗੇ ਵੱਧਣਗੇ।
- ਕਿਸਮਤ ਦਾ ਸਾਥ ਮਿਲੇਗਾ।
ਇਹ ਵੀ ਪੜ੍ਹੋ : Dussehra 2025: ਦੁਸਹਿਰੇ 'ਤੇ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ, ਘਰ 'ਚ ਆਏਗੀ ਖੁਸ਼ਹਾਲੀ
2. ਕਰਕ:
- ਪੈਸੇ ਅਤੇ ਰਿਸ਼ਤਿਆਂ 'ਚ ਸਕਾਰਾਤਮਕ ਪ੍ਰਭਾਵ ਪੈਵੇਗਾ।
- ਨਿਵੇਸ਼ ਕਰਨ ਲਈ ਸਮਾਂ ਚੰਗਾ ਹੈ, ਸੋਚ-ਵਿਚਾਰ ਨਾਲ ਫੈਸਲੇ ਲਾਭਦਾਇਕ ਹੋਣਗੇ।
- ਪਰਿਵਾਰਕ ਮਾਮਲਿਆਂ 'ਚ ਸਹੀ ਸਮਝੌਤਾ ਹੋਵੇਗਾ।
- ਪੁਰਾਣੇ ਕਰਜ਼ੇ ਚੁਕਾਉਣ 'ਚ ਰਾਹਤ ਮਿਲੇਗੀ।
- ਪਰਿਵਾਰਕ ਜੀਵਨ ਚੰਗਾ ਰਹੇਗਾ, ਪਰ ਵੱਡਾ ਫੈਸਲਾ ਜਲਦਬਾਜ਼ੀ 'ਚ ਨਾ ਲੈਣਾ।
3. ਧਨੁ:
- ਆਤਮਵਿਸ਼ਵਾਸ 'ਚ ਵਾਧਾ ਹੋਵੇਗਾ।
- ਲੋਕ ਤੁਹਾਡੀ ਲੀਡਰਸ਼ਿਪ ਦੀ ਕਦਰ ਕਰਨਗੇ।
- ਪ੍ਰੇਮ ਅਤੇ ਵਿਆਹੁਤਾ ਜੀਵਨ 'ਚ ਸਕਾਰਾਤਮਕ ਬਦਲਾਅ ਆਉਣਗੇ।
- ਵਿਦਿਆਰਥੀਆਂ ਨੂੰ ਮੁਕਾਬਲੇ 'ਚ ਚੰਗੇ ਨਤੀਜੇ ਮਿਲਣਗੇ।
- ਨਵੀਂ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਲਈ ਸਮਾਂ ਸ਼ੁੱਭ ਹੈ।
- ਸਿਹਤ ਵੀ ਚੰਗੀ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8