ਪੋਚਾ ਲਾਉਣਾ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ! ਖਾਲੀ ਹੋ ਜਾਣਗੇ ਖਾਤੇ

5/4/2026 2:16:09 PM

ਵੈੱਬ ਡੈਸਕ : ਅਕਸਰ ਘਰਾਂ 'ਚ ਬੱਚਤ ਕਰਨ ਦੇ ਮਕਸਦ ਨਾਲ ਫਟੇ-ਪੁਰਾਣੇ ਕੱਪੜਿਆਂ, ਪੁਰਾਣੀਆਂ ਟੀ-ਸ਼ਰਟਾਂ ਜਾਂ ਬਨਿਆਣਾਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਦੀ ਵਰਤੋਂ ਘਰ ਦੀ ਸਫਾਈ ਜਾਂ ਪੋਚਾ ਲਗਾਉਣ ਲਈ ਕੀਤੀ ਜਾਂਦੀ ਹੈ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ, ਇਹ ਛੋਟੀ ਜਿਹੀ ਲੱਗਣ ਵਾਲੀ ਆਦਤ ਤੁਹਾਡੇ ਘਰ ਦੀ ਖੁਸ਼ਹਾਲੀ ਖੋਹ ਸਕਦੀ ਹੈ ਅਤੇ ਤੁਹਾਡੀ ਕਿਸਮਤ 'ਤੇ ਬੁਰਾ ਅਸਰ ਪਾ ਸਕਦੀ ਹੈ।

ਸ਼ੁੱਕਰ ਗ੍ਰਹਿ 'ਤੇ ਪੈਂਦਾ ਹੈ ਮਾੜਾ ਪ੍ਰਭਾਵ
ਵਾਸਤੂ ਅਨੁਸਾਰ ਫਟੇ-ਪੁਰਾਣੇ ਤੇ ਗੰਦੇ ਕੱਪੜਿਆਂ ਦਾ ਸਿੱਧਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੁੰਦਾ ਹੈ। ਸ਼ੁੱਕਰ ਨੂੰ ਜੀਵਨ ਵਿੱਚ ਸੁੱਖ, ਸਹੂਲਤਾਂ, ਵਿਲਾਸਤਾ ਅਤੇ ਐਸ਼ੋ-ਆਰਾਮ ਦਾ ਕਾਰਕ ਮੰਨਿਆ ਜਾਂਦਾ ਹੈ। ਜਦੋਂ ਤੁਸੀਂ ਇਨ੍ਹਾਂ ਪੁਰਾਣੇ ਕੱਪੜਿਆਂ ਨੂੰ ਪੋਚੇ ਦੇ ਰੂਪ ਵਿੱਚ ਵਰਤਦੇ ਹੋ, ਤਾਂ ਸ਼ੁੱਕਰ ਗ੍ਰਹਿ ਕਮਜ਼ੋਰ ਹੋਣ ਲੱਗਦਾ ਹੈ। ਇਸ ਦੇ ਨਤੀਜੇ ਵਜੋਂ ਜੀਵਨ 'ਚ ਆਰਥਿਕ ਤੰਗੀ ਆ ਸਕਦੀ ਹੈ ਤੇ ਤੁਹਾਡਾ ਬੈਂਕ ਬੈਲੇਂਸ ਜ਼ੀਰੋ ਹੋ ਸਕਦਾ ਹੈ।

ਘਰ 'ਚ ਨਕਾਰਾਤਮਕ ਊਰਜਾ ਦਾ ਸੰਚਾਰ 
ਪੁਰਾਣੇ ਕੱਪੜਿਆਂ ਵਿੱਚ ਨਾ ਸਿਰਫ਼ ਧੂੜ-ਮਿੱਟੀ ਹੁੰਦੀ ਹੈ, ਸਗੋਂ ਉਨ੍ਹਾਂ ਵਿੱਚ ਪੁਰਾਣੀ ਤੇ ਦਬੀ ਹੋਈ ਊਰਜਾ ਵੀ ਹੁੰਦੀ ਹੈ। ਜਦੋਂ ਇਨ੍ਹਾਂ ਕੱਪੜਿਆਂ ਨਾਲ ਪੂਰੇ ਘਰ ਦੀ ਸਫਾਈ ਕੀਤੀ ਜਾਂਦੀ ਹੈ, ਤਾਂ ਉਹ ਨਕਾਰਾਤਮਕ ਊਰਜਾ ਘਰ ਦੇ ਹਰ ਕੋਨੇ ਵਿੱਚ ਫੈਲ ਜਾਂਦੀ ਹੈ। ਇਸ ਕਾਰਨ ਪਰਿਵਾਰ ਦੇ ਮੈਂਬਰਾਂ 'ਚ ਮਾਨਸਿਕ ਤਣਾਅ, ਚਿੜਚਿੜਾਪਨ ਤੇ ਬਿਨਾਂ ਵਜ੍ਹਾ ਦੇ ਝਗੜੇ ਵਧਣ ਦੀ ਸੰਭਾਵਨਾ ਰਹਿੰਦੀ ਹੈ।

ਤਰੱਕੀ ਵਿੱਚ ਰੁਕਾਵਟ ਤੇ ਸਿਹਤ ਸਬੰਧੀ ਖ਼ਤਰੇ
ਵਾਸਤੂ ਸ਼ਾਸਤਰ ਮੁਤਾਬਕ, ਸਫਾਈ 'ਚ ਪੁਰਾਣੇ ਕੱਪੜਿਆਂ ਦੀ ਵਰਤੋਂ ਕਰਨ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਰੁਕ ਜਾਂਦਾ ਹੈ। ਇਸ ਦਾ ਸਿੱਧਾ ਅਸਰ ਘਰ ਦੇ ਮੁਖੀ ਅਤੇ ਹੋਰ ਮੈਂਬਰਾਂ ਦੀ ਤਰੱਕੀ 'ਤੇ ਪੈਂਦਾ ਹੈ, ਜਿਸ ਨਾਲ ਬਣਦੇ ਹੋਏ ਕੰਮ ਵੀ ਵਿਗੜਨ ਲੱਗਦੇ ਹਨ। ਇਸ ਤੋਂ ਇਲਾਵਾ, ਪੁਰਾਣੇ ਕੱਪੜਿਆਂ ਵਿੱਚ ਬੈਕਟੀਰੀਆ ਪੈਦਾ ਹੋਣ ਦਾ ਡਰ ਰਹਿੰਦਾ ਹੈ, ਜੋ ਪੋਚਾ ਲਗਾਉਣ ਰਾਹੀਂ ਪੂਰੇ ਘਰ ਵਿੱਚ ਫੈਲ ਕੇ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਬਚਾਅ ਲਈ ਅਪਣਾਓ ਇਹ ਵਾਸਤੂ ਨਿਯਮ:
•ਨਵਾਂ ਪੋਚਾ ਖਰੀਦੋ:
ਘਰ ਦੀ ਸਫਾਈ ਲਈ ਹਮੇਸ਼ਾ ਨਵਾਂ ਅਤੇ ਸਾਫ਼ ਪੋਚਾ ਹੀ ਵਰਤਣਾ ਚਾਹੀਦਾ ਹੈ।
•ਨਮਕ ਦਾ ਪ੍ਰਯੋਗ: ਪੋਚਾ ਲਗਾਉਣ ਵਾਲੇ ਪਾਣੀ ਵਿੱਚ ਥੋੜ੍ਹਾ ਨਮਕ ਮਿਲਾਉਣ ਨਾਲ ਘਰ ਦੀ ਬੁਰੀ ਊਰਜਾ ਖਤਮ ਹੁੰਦੀ ਹੈ।
•ਸਹੀ ਨਿਪਟਾਰਾ: ਪੁਰਾਣੇ ਕੱਪੜਿਆਂ ਨੂੰ ਸਫਾਈ ਵਿੱਚ ਵਰਤਣ ਦੀ ਬਜਾਏ ਉਨ੍ਹਾਂ ਨੂੰ ਕਿਸੇ ਲੋੜਵੰਦ ਨੂੰ ਦਾਨ ਕਰੋ ਜਾਂ ਸਹੀ ਤਰੀਕੇ ਨਾਲ ਡਿਸਪੋਜ਼ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


Shubam Kumar

Content Editor Shubam Kumar