ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਘਰ 'ਚ ਸੁੱਖ-ਸ਼ਾਂਤੀ ਦੇ ਨਾਲ-ਨਾਲ ਆਵੇਗਾ ਧਨ

10/3/2023 10:52:44 AM

ਜਲੰਧਰ (ਬਿਊਰੋ) - ਹਿੰਦੂ ਧਰਮ ਵਿੱਚ ਪਿੱਤਰ ਪੱਖ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਨੂੰ ਸਰਾਧ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿੱਤਰ ਪੱਖ ਦੇ ਦੌਰਾਨ ਪੂਰਵਜਾਂ ਦਾ ਸਰਾਧ ਕੀਤਾ ਜਾਂਦਾ ਹੈ। ਸਰਾਧਾਂ ’ਚ ਅਸੀਂ ਆਪਣੇ ਪਿੱਤਰਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਦਾਨ ਕਰਦੇ ਹਾਂ। ਹਿੰਦੂ ਧਰਮ ਮੁਤਾਬਕ ਸਰਾਧਾਂ 'ਚ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪਿੱਤਰ ਪੱਖ ਸਰਾਧ ਦੇ ਦਿਨਾਂ ’ਚ ਬ੍ਰਾਹਮਣ ਨੂੰ ਕੁਝ ਚੀਜ਼ਾਂ ਦਾਨ ਕਰਨ ਨਾਲ ਪੂਰਵਜਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਘਰ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀਆਂ ਆਉਂਦੀਆਂ ਹਨ। ਸਰਾਧਾਂ ’ਚ ਕਿਹੜੀਆਂ ਚੀਜ਼ਾਂ ਦਾ ਦਾਨ ਕਰਨਾ ਚਾਹੀਦਾ ਹੈ, ਜਿਸ ਨਾਲ ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....

1. ਤਿੱਲ ਦਾਨ ਕਰੋ
ਸਰਾਧਾਂ ਦੇ ਦਿਨਾਂ ’ਚ ਕਾਲੇ ਤਿੱਲਾਂ ਨੂੰ ਦਾਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਕਾਲੇ ਤਿੱਲਾਂ ਨੂੰ ਦਾਨ ਕਰਨ ਨਾਲ ਵਿਅਕਤੀ ਦੇ ਸਾਰੇ ਦੁੱਖ, ਦਰਦ ਦੂਰ ਹੋ ਜਾਂਦੇ ਹਨ ਅਤੇ ਪਰੇਸ਼ਾਨੀਆਂ ਤੋਂ ਹਮੇਸ਼ਾ ਲਈ ਮੁਕਤੀ ਮਿਲ ਜਾਂਦੀ ਹੈ। 

2. ਕੱਪੜੇ ਦਾਨ ਕਰੋ
ਪਿੱਤਰ ਪੱਖ ਸਰਾਧਾਂ ਦੇ ਦਿਨਾਂ ’ਚ ਕੱਪੜੇ ਦਾਨ ਕਰਨਾ ਵੀ ਸ਼ੁੱਭ ਮੰਨੇ ਜਾਂਦੇ ਹਨ। ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਦਾਨ ਕੀਤੇ ਜਾਣ ਵਾਲੇ ਕੱਪੜੇ ਪੁਰਾਣੇ ਨਹੀਂ ਹੋਣੇ ਚਾਹੀਦੇ। ਬ੍ਰਾਹਮਣ ਜਾਂ ਕਿਸੇ ਲੋੜਵੰਦ ਨੂੰ ਸਾਫ਼ ਅਤੇ ਨਵੇਂ ਕਪੜੇ ਦਾਨ ਕਰਨੇ ਚਾਹੀਦੇ ਹਨ।

3. ਗੁੜ ਦਾਨ ਕਰੋ
ਪਿੱਤਰ ਪੱਖ ਸਰਾਧਾਂ ’ਚ ਗੁੜ ਦਾ ਦਾਨ ਜ਼ਰੂਰ ਕਰੋ। ਮਾਨਤਾ ਹੈ ਕਿ ਗੁੜ ਦਾਨ ਕਰਨ ਨਾਲ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸ ਨਾਲ ਕਲੇਸ਼ ਦੂਰ ਹੁੰਦਾ ਹੈ ਅਤੇ ਘਰ ’ਚ ਸੁੱਖ ਸ਼ਾਂਤੀ ਦੇ ਨਾਲ-ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ।

4. ਧਨ ਦਾਨ ਕਰੋ
ਪਿੱਤਰ ਪੱਖ ਸਰਾਧਾਂ ਦੇ ਦਿਨਾਂ ’ਚ ਧਨ ਦਾਨ ਕਰਨਾ ਵੀ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। 

5. ਘਿਓ ਦਾਨ ਕਰੋ
ਪਿੱਤਰ ਪੱਖ ਸਰਾਧਾਂ ’ਚ ਘਿਓ ਦਾ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਨਾਲ ਪਰਿਵਾਰ ’ਚ ਖੁਸ਼ੀਆਂ ਆਉਂਦੀਆਂ ਹਨ ਅਤੇ ਆਰਥਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।

6. ਅਨਾਜ ਦਾਨ ਕਰੋ
ਸਰਾਧਾਂ ’ਚ ਅਨਾਜ ਦਾਨ ਕਰਨਾ ਪਵਿੱਤਰ ਕਰਮ ਮੰਨਿਆ ਜਾਂਦਾ ਹੈ। ਪਿੱਤਰ ਪੱਖ ਸਰਾਧਾਂ ਵਿੱਚ ਕਣਕ ਅਤੇ ਚਾਵਲ ਦਾ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦੌਰਾਨ ਤੁਸੀਂ ਕੋਈ ਹੋਰ ਅਨਾਜ ਵੀ ਦਾਨ ਕਰ ਸਕਦੇ ਹੋ। ਅਜਿਹਾ ਮੰਨਿਆ ਜਾਂਦਾ ਹੈ ਕਿ ਸੰਕਲਪ ਲੈ ਕੇ ਭੋਜਨ ਦਾਨ ਕਰਨ ਨਾਲ ਮਨਚਾਹਾ ਫਲ ਮਿਲਦਾ ਹੈ।

7. ਲੂਣ ਦਾਨ ਕਰਨਾ
ਪਿੱਤਰ ਪੱਖ ਸਰਾਧਾਂ ਵਿੱਚ ਲੂਣ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਪੂਰਵਜ ਪ੍ਰਸੰਨ ਹੋ ਜਾਂਦੇ ਹਨ।


rajwinder kaur

Content Editor rajwinder kaur