ਮਿੱਟੀ ਦਾ ਘੜਾ ਰੱਖਣ ਵੇਲੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ! ਜਾਣੋ ਸਹੀ ਤੇ ਨਿਯਮ

4/2/2026 4:12:32 PM

ਵੈੱਬ ਡੈਸਕ - ਵਾਸਤੂ ਸ਼ਾਸਤਰ ਅਨੁਸਾਰ ਘਰ ਜਾਂ ਦਫ਼ਤਰ 'ਚ ਪਾਣੀ ਨਾਲ ਭਰਿਆ ਮਿੱਟੀ ਦਾ ਘੜਾ (ਮਟਕਾ) ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਪੀਣ ਲਈ ਤਾਜ਼ਾ ਅਤੇ ਠੰਡਾ ਪਾਣੀ ਦਿੰਦਾ ਹੈ, ਸਗੋਂ ਘਰ 'ਚ ਜਲ ਤੱਤ ਦੀ ਊਰਜਾ ਨੂੰ ਸੰਤੁਲਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਸਹੀ ਦਿਸ਼ਾ 'ਚ ਰੱਖਿਆ ਗਿਆ ਘੜਾ ਘਰ 'ਚ ਸਕਾਰਾਤਮਕ ਊਰਜਾ, ਸੁਖ-ਸ਼ਾਂਤੀ ਅਤੇ ਚੰਗੀ ਸਿਹਤ ਲੈ ਕੇ ਆਉਂਦਾ ਹੈ।

ਸਿਹਤ ਲਈ ਹੈ ਲਾਹੇਵੰਦ
ਮਿੱਟੀ ਦੇ ਘੜੇ 'ਚ ਰੱਖਿਆ ਪਾਣੀ ਕੁਦਰਤੀ ਤੌਰ 'ਤੇ ਠੰਡਾ ਰਹਿੰਦਾ ਹੈ, ਜੋ ਸਰੀਰ ਨੂੰ ਤਰੋਤਾਜ਼ਾ ਮਹਿਸੂਸ ਕਰਵਾਉਂਦਾ ਹੈ ਅਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਕਿਹੜੀ ਦਿਸ਼ਾ ਹੈ ਸਭ ਤੋਂ ਉੱਤਮ
ਵਾਸਤੂ ਅਨੁਸਾਰ, ਮਟਕਾ ਰੱਖਣ ਲਈ ਉੱਤਰ ਦਿਸ਼ਾ ਸਭ ਤੋਂ ਉਚਿਤ ਮੰਨੀ ਗਈ ਹੈ। ਉੱਤਰ ਦਿਸ਼ਾ ਦਾ ਸਬੰਧ ਜਲ ਤੱਤ ਨਾਲ ਹੁੰਦਾ ਹੈ। ਇਸ ਦਿਸ਼ਾ 'ਚ ਪਾਣੀ ਰੱਖਣ ਨਾਲ ਘਰ 'ਚ ਧਨ, ਚੰਗੀ ਸਿਹਤ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਇਸ ਦੇ ਉਲਟ, ਗਲਤ ਦਿਸ਼ਾ 'ਚ ਰੱਖਿਆ ਘੜਾ ਵਾਸਤੂ ਦੋਸ਼ ਪੈਦਾ ਕਰ ਸਕਦਾ ਹੈ।

ਦਫ਼ਤਰ ਅਤੇ ਜਨਤਕ ਸਥਾਨਾਂ ਲਈ ਨਿਯਮ
ਜੇਕਰ ਤੁਸੀਂ ਆਪਣੇ ਦਫ਼ਤਰ ਜਾਂ ਕਿਸੇ ਜਨਤਕ ਥਾਂ 'ਤੇ ਮਟਕਾ ਰੱਖਣਾ ਚਾਹੁੰਦੇ ਹੋ, ਤਾਂ ਇਸ ਨੂੰ ਉੱਤਰ ਜਾਂ ਪੂਰਬ ਦਿਸ਼ਾ 'ਚ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕੰਮ 'ਚ ਸਥਿਰਤਾ ਆਉਂਦੀ ਹੈ ਅਤੇ ਆਲੇ-ਦੁਆਲੇ ਦਾ ਵਾਤਾਵਰਣ ਸਕਾਰਾਤਮਕ ਬਣਿਆ ਰਹਿੰਦਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ :-

- ਘਰ 'ਚ ਸਕਾਰਾਤਮਕ ਊਰਜਾ ਦੇ ਸੰਚਾਰ ਲਈ ਘੜੇ ਨੂੰ ਨਿਯਮਿਤ ਰੂਪ 'ਚ ਸਾਫ਼ ਕਰੋ।
- ਮਟਕੇ 'ਚ ਹਮੇਸ਼ਾ ਤਾਜ਼ਾ ਪਾਣੀ ਭਰ ਕੇ ਰੱਖੋ।
- ਸਹੀ ਦਿਸ਼ਾ ਵਿੱਚ ਰੱਖਿਆ ਘੜਾ ਵਾਸਤੂ ਦੋਸ਼ਾਂ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ।


 


Sunaina

Content Editor Sunaina