ਨਵੇਂ ਸਾਲ ਦੇ ਪਹਿਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਸਾਲ ਭਰ ਰਹੇਗੀ ਤੰਗੀ

1/1/2026 12:19:00 PM

ਵੈੱਬ ਡੈਸਕ- ਦੁਨੀਆ ਭਰ ਵਿਚ ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ। ਹਿੰਦੂ ਪਰੰਪਰਾ ਵਿੱਚ ਸਾਲ ਦਾ ਪਹਿਲਾ ਦਿਨ ਬਹੁਤ ਖਾਸ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸਾਲ ਦੀ ਸ਼ੁਰੂਆਤ ਜਿਹੋ ਜਿਹੀ ਹੁੰਦੀ ਹੈ, ਉਸਦਾ ਅਸਰ ਪੂਰੇ ਸਾਲ ਦੀ ਜ਼ਿੰਦਗੀ, ਸਿਹਤ ਅਤੇ ਕਿਸਮਤ ‘ਤੇ ਪੈਂਦਾ ਹੈ। ਇਸ ਕਰਕੇ ਲੋਕ 1 ਜਨਵਰੀ ਨੂੰ ਪੂਜਾ-ਪਾਠ, ਦਾਨ ਅਤੇ ਚੰਗੇ ਵਿਚਾਰਾਂ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਨ।

ਇਹ ਵੀ ਪੜ੍ਹੋ: ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਨਵੇਂ ਸਾਲ ਦੇ ਪਹਿਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਕੰਮ

ਜੋਤਸ਼ੀਆਂ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਕੁਝ ਗਲਤੀਆਂ ਕਰਨ ਨਾਲ ਸਾਲ ਭਰ ਆਰਥਿਕ ਤੰਗੀ, ਮਨ ਦੀ ਅਸ਼ਾਂਤੀ ਅਤੇ ਨਕਾਰਾਤਮਕਤਾ ਵਧ ਸਕਦੀ ਹੈ। ਇਸ ਦਿਨ ਪੈਸਿਆਂ ਦਾ ਲੈਣ-ਦੇਣ ਕਰਨਾ ਸ਼ੁਭ ਨਹੀਂ ਮੰਨਿਆ ਜਾਂਦਾ। ਨਾ ਤਾਂ ਕਿਸੇ ਤੋਂ ਉਧਾਰ ਲੈਣਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਨੂੰ ਪੈਸੇ ਦੇਣੇ ਚਾਹੀਦੇ ਹਨ, ਨਹੀਂ ਤਾਂ ਸਾਲ ਭਰ ਧਨ ਸੰਬੰਧੀ ਸਮੱਸਿਆਵਾਂ ਰਹਿ ਸਕਦੀਆਂ ਹਨ।

ਇਹ ਵੀ ਪੜ੍ਹੋ: ਹੈਂ...,ਗੋਡੇ ਦੇ ਆਪਰੇਸ਼ਨ ਮਗਰੋਂ ਚਲੀ ਗਈ ਨੌਜਵਾਨ ਦੀ ਯਾਦਦਾਸ਼ਤ ! ਬੋਲਣ ਲੱਗ ਪਿਆ ਫਰਾਟੇਦਾਰ ਅੰਗਰੇਜ਼ੀ

ਇਸ ਤੋਂ ਇਲਾਵਾ, ਨਵੇਂ ਸਾਲ ਦੇ ਪਹਿਲੇ ਦਿਨ ਘਰ ਵਿੱਚ ਝਗੜਾ, ਗੁੱਸਾ ਜਾਂ ਕੜਵੇ ਬੋਲ ਬੋਲਣ ਤੋਂ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਜਿੱਥੇ ਸ਼ਾਂਤੀ ਅਤੇ ਖੁਸ਼ੀ ਹੁੰਦੀ ਹੈ, ਉੱਥੇ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਨਾਲ ਹੀ, ਕਾਲੇ ਰੰਗ ਦੇ, ਫੱਟੇ, ਬਹੁਤ ਪੁਰਾਣੇ ਜਾਂ ਉਧਾਰ ਲਏ ਕੱਪੜੇ ਨਹੀਂ ਪਹਿਨਣੇ ਚਾਹੀਦੇ। ਵਾਸਤੂ ਅਨੁਸਾਰ ਘਰ ਵਿੱਚ, ਖ਼ਾਸ ਕਰਕੇ ਉੱਤਰ-ਪੂਰਬ ਦਿਸ਼ਾ ਵਿੱਚ, ਅੰਧਕਾਰ ਨਹੀਂ ਹੋਣਾ ਚਾਹੀਦਾ। ਨਵੇਂ ਸਾਲ ਦੇ ਦਿਨ ਮੁੱਖ ਦਰਵਾਜ਼ੇ ਅਤੇ ਪੂਜਾ ਸਥਾਨ ਨੇੜੇ ਦੀਵਾ ਜਲਾਉਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਘਰ ਵਿੱਚ ਸੁਖ-ਸਮ੍ਰਿੱਧੀ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ: Year Ender: ਇਨ੍ਹਾਂ ਲੋਕਾਂ ਦੇ ਨਾਂ ਰਿਹਾ ਸਾਲ 2025, ਸੋਸ਼ਲ ਮੀਡੀਆ ਨੇ ਰਾਤੋ-ਰਾਤ ਬਣਾ'ਤਾ ਸਟਾਰ


cherry

Content Editor cherry