ਅੱਜ ਦੇ ਦਿਨ ਭੁੱਲ ਕੇ ਵੀ ਕਿਸੇ ਨੂੰ ਨਾ ਦਿਓ ਇਹ 5 ਤੋਹਫ਼ੇ, ਸਾਰਾ ਸਾਲ ਪੇਵੇਗਾ ਪਛਤਾਉਣਾ
1/1/2026 5:10:42 PM
ਨਵੀਂ ਦਿੱਲੀ- ਨਵੇਂ ਸਾਲ ਦੀ ਸ਼ੁਰੂਆਤ ਮੌਕੇ ਹਰ ਕੋਈ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇ ਕੇ ਖੁਸ਼ੀਆਂ ਸਾਂਝੀਆਂ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਇੱਕ ਗਲਤ ਤੋਹਫ਼ਾ ਤੁਹਾਡੇ ਰਿਸ਼ਤਿਆਂ ਅਤੇ ਕਿਸਮਤ 'ਤੇ ਮਾੜਾ ਅਸਰ ਪਾ ਸਕਦਾ ਹੈ? ਭਾਰਤੀ ਧਰਮ-ਸੰਸਕ੍ਰਿਤੀ ਅਤੇ ਸ਼ਾਸਤਰਾਂ ਅਨੁਸਾਰ ਕੁਝ ਚੀਜ਼ਾਂ ਨੂੰ ਨਵੇਂ ਸਾਲ 'ਤੇ ਗਿਫਟ ਕਰਨਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ, ਜੋ ਤੁਹਾਡੇ ਜੀਵਨ ਵਿੱਚ ਨਕਾਰਾਤਮਕ ਊਰਜਾ ਲਿਆ ਸਕਦੀਆਂ ਹਨ।
ਇਹ 5 ਚੀਜ਼ਾਂ ਦੇਣ ਤੋਂ ਬਚੋ:
1. ਕੱਛੂਆ : ਧਾਰਮਿਕ ਮਾਨਤਾ ਅਨੁਸਾਰ ਕੱਛੂਆ ਭਗਵਾਨ ਵਿਸ਼ਨੂੰ ਦੇ ਕੂਰਮ ਅਵਤਾਰ ਦਾ ਪ੍ਰਤੀਕ ਹੈ ਅਤੇ ਇਹ ਸਥਿਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਾਲਾਂਕਿ, ਇਸ ਨੂੰ ਤੋਹਫ਼ੇ ਵਜੋਂ ਦੇਣਾ ਉਚਿਤ ਨਹੀਂ ਹੈ। ਵਾਸਤੂ ਅਨੁਸਾਰ, ਜੇਕਰ ਕੱਛੂਆ ਸਹੀ ਦਿਸ਼ਾ ਅਤੇ ਵਿਧੀ ਨਾਲ ਘਰ ਵਿੱਚ ਸਥਾਪਿਤ ਨਾ ਕੀਤਾ ਜਾਵੇ, ਤਾਂ ਇਹ ਆਰਥਿਕ ਰੁਕਾਵਟ ਅਤੇ ਮਾਨਸਿਕ ਅਸ਼ਾਂਤੀ ਦਾ ਕਾਰਨ ਬਣ ਸਕਦਾ ਹੈ।
2. ਕਾਲਾ ਪਰਸ : ਜੋਤਿਸ਼ ਸ਼ਾਸਤਰ ਵਿੱਚ ਕਾਲਾ ਰੰਗ ਰਾਹੁ-ਸ਼ਨੀ ਨਾਲ ਜੁੜਿਆ ਹੋਇਆ ਹੈ ਅਤੇ ਇਸਨੂੰ ਨਕਾਰਾਤਮਕ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨਵੇਂ ਸਾਲ 'ਤੇ ਕਿਸੇ ਨੂੰ ਕਾਲਾ ਪਰਸ ਦੇਣ ਨਾਲ ਧਨ ਦੇ ਆਗਮਨ ਵਿੱਚ ਰੁਕਾਵਟ ਅਤੇ ਖਰਚੇ ਵਧਣ ਦੀ ਮਾਨਤਾ ਹੈ। ਲਕਸ਼ਮੀ ਦੀ ਕਿਰਪਾ ਲਈ ਲਾਲ, ਭੂਰਾ ਜਾਂ ਹਰਾ ਰੰਗ ਵਧੇਰੇ ਸ਼ੁਭ ਮੰਨਿਆ ਜਾਂਦਾ ਹੈ।
3. ਘੜੀ : ਧਾਰਮਿਕ ਨਜ਼ਰੀਏ ਤੋਂ ਘੜੀ ਸਮੇਂ ਦੇ ਸਮਾਪਤ ਹੋਣ ਦਾ ਸੰਕੇਤ ਦਿੰਦੀ ਹੈ। ਨਵੇਂ ਸਾਲ 'ਤੇ ਘੜੀ ਤੋਹਫ਼ੇ ਵਜੋਂ ਦੇਣ ਨਾਲ ਰਿਸ਼ਤਿਆਂ ਵਿੱਚ ਦੂਰੀ, ਕੁੜੱਤਣ ਜਾਂ ਸਮੇਂ ਦੀ ਕਮੀ ਪੈਦਾ ਹੋ ਸਕਦੀ ਹੈ। ਕੁਝ ਮਾਨਤਾਵਾਂ ਵਿੱਚ ਇਸਨੂੰ ਜੀਵਨ ਦੀ ਘੜੀ ਦੇ ਚੱਲਣ (ਅੰਤ) ਨਾਲ ਵੀ ਜੋੜਿਆ ਜਾਂਦਾ ਹੈ।
4. ਰੁਮਾਲ : ਲੋਕ ਮਾਨਤਾਵਾਂ ਅਨੁਸਾਰ ਰੁਮਾਲ ਨੂੰ ਹੰਝੂਆਂ ਅਤੇ ਵਿਛੋੜੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਰੁਮਾਲ ਗਿਫਟ ਕਰਨ ਨਾਲ ਦੁੱਖ, ਮਨਮੁਟਾਅ ਅਤੇ ਭਾਵਨਾਤਮਕ ਦੂਰੀ ਵੱਧ ਸਕਦੀ ਹੈ। ਨਵੇਂ ਸਾਲ ਵਰਗੇ ਸ਼ੁਭ ਮੌਕੇ 'ਤੇ ਅਜਿਹੀ ਵਸਤੂ ਦੇਣਾ ਨਕਾਰਾਤਮਕ ਸੰਕੇਤ ਮੰਨਿਆ ਜਾਂਦਾ ਹੈ।
5. ਪਰਫਿਊਮ : ਭਾਵੇਂ ਅੱਜ ਦੇ ਸਮੇਂ ਵਿੱਚ ਪਰਫਿਊਮ ਇੱਕ ਪ੍ਰਸਿੱਧ ਤੋਹਫ਼ਾ ਹੈ, ਪਰ ਧਾਰਮਿਕ ਪੱਖੋਂ ਇਸ ਨੂੰ ਰਿਸ਼ਤਿਆਂ ਦੀ ਅਸਥਿਰਤਾ ਨਾਲ ਜੋੜਿਆ ਜਾਂਦਾ ਹੈ। ਮਾਨਤਾ ਹੈ ਕਿ ਜਿਵੇਂ ਖੁਸ਼ਬੂ ਸਮੇਂ ਦੇ ਨਾਲ ਉੱਡ ਜਾਂਦੀ ਹੈ, ਉਸੇ ਤਰ੍ਹਾਂ ਸਬੰਧਾਂ ਵਿੱਚ ਵੀ ਦੂਰੀ ਆ ਸਕਦੀ ਹੈ।
