ਸਵੇਰੇ ਅੱਖ ਖੁੱਲ੍ਹਦੇ ਹੀ ਭੁੱਲ ਕੇ ਵੀ ਨਾ ਦੇਖੋ ਇਹ ਚੀਜ਼ਾਂ , ਨਹੀਂ ਤਾਂ ਪੂਰਾ ਦਿਨ ਰਹਿ ਸਕਦੀ ਹੈ ਪਰੇਸ਼ਾਨੀ

2/22/2022 1:45:00 PM

ਨਵੀਂ ਦਿੱਲੀ - ਸਾਡੇ ਵੱਡੇ ਬਜ਼ੁਰਗ ਸਾਨੂੰ ਸਵੇਰੇ ਉੱਠਣ ਦੇ ਬਾਅਦ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ ਇਸ ਬਾਰੇ ਹਮੇਸ਼ਾ ਤੋਂ ਸਿਖਾਉਂਦੇ ਆ ਰਹੇ ਹਨ। ਪਰ ਆਮਤੌਰ 'ਤੇ ਅੱਜਕੱਲ੍ਹ ਦੀ ਨਵੀਂ ਪੀੜ੍ਹੀ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। ਵਾਸਤੂ ਮੁਤਾਬਕ ਇਨ੍ਹਾਂ ਨਸੀਹਤਾਂ ਨਾਲ ਅਸੀਂ ਆਪਣੇ ਜੀਵਨ ਵਿਚ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਾਂ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਨੂੰ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਜੂਠੇ ਭਾਂਡੇ

ਵਾਸਤੂ ਮੁਤਾਬਕ ਸਵੇਰੇ ਉੱਠਦੇ ਹੀ ਜੂਠੇ ਭਾਂਡੇ ਨਹੀਂ ਦੇਖਣੇ ਚਾਹੀਦੇ। ਇਹ ਨਕਾਰਾਤਨਕ ਊਰਜਾ ਫੈਲਾਉਣ ਦਾ ਕੰਮ ਕਰਦੇ ਹਨ। ਇਸ ਲਈ ਹਮੇਸ਼ਾ ਰਾਤ ਨੂੰ ਸੋਣ ਤੋਂ  ਪਹਿਲਾ ਜੂਠੇ ਭਾਂਡੇ ਅਤੇ ਰਸੋਈ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ।

ਸ਼ੀਸ਼ਾ

ਕਈ ਲੋਕ ਸਵੇਰੇ ਉੱਠਦੇ ਹੀ ਸ਼ੀਸ਼ਾ ਦੇਖਣ ਲੱਗ ਜਾਂਦੇ ਹਨ। ਮਗਰ ਅਜਿਹਾ ਕਰਨਾ ਤੋਂ ਬਚਣਾ ਚਾਹੀਦਾ ਹੈ। ਵਾਸਤੂ ਮੁਤਾਬਕ ਅਜਿਹਾ ਕਰਨ ਨਾਲ ਰਾਤ ਭਰ ਦੀ ਸ਼ੀਸ਼ੇ ਵਿਚ ਮੌਜੂਦ ਨਕਾਰਾਤਮਕ ਊਰਜਾ ਤੁਹਾਨੂੰ ਮਿਲ ਸਕਦੀ ਹੈ। ਇਸ ਲਈ ਸਵੇਰੇ ਉੱਠਦੇ ਹੀ ਸ਼ੀਸ਼ਾ ਦੇਖਣ ਤੋਂ ਬਚੋ।

ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ 'ਤੇ ਜ਼ਰੂਰ ਕਰੋ ਇਹ ਉਪਾਅ, ਹਮੇਸ਼ਾ ਪਰਿਵਾਰ ਰਹੇਗਾ ਖ਼ੁਸ਼ਹਾਲ

ਜੰਗਲੀ ਜਾਨਵਰਾਂ ਦੀਆਂ ਤਸਵੀਰਾਂ

ਕਈ ਲੋਕ ਆਪਣੇ ਘਰ ਵਿਚ ਪਸ਼ੂ ਜਾਂ ਜੰਗਲੀ ਜਾਨਵਰਾਂ ਦੀ ਤਸਵੀਰ ਜਾਂ ਪੇਂਟਿੰਗ ਲਗਾਉਂਦੇ ਹਨ। ਪਰ ਸਵੇਰੇ ਉੱਠਦੇ ਹੀ ਪਹਿਲੀ ਨਜ਼ਰ ਅਜਿਹੀਆਂ ਤਸਵੀਰਾਂ ਵੱਲ ਦੇਖਣ ਤੋਂ ਬਚਣਾ ਚਾਹੀਦਾ ਹੈ। ਵਾਸਤੂ ਮੁਤਾਬਕ ਸਵੇਰੇ ਨੀਂਦਰ ਖੁੱਲ੍ਹਦੇ ਹੀ ਤੁਰੰਤ ਬਾਅਦ ਅਜਿਹੀਆਂ ਫੋਟੋ ਜਾਂ ਪੇਂਟਿੰਗ ਵੱਲ ਦੇਖਣਾ ਅਸ਼ੁੱਭ ਮੰਨਿਆ ਜਾਂਦਾ ਹੈ। 

ਪਰਛਾਵਾਂ

ਸਵੇਰੇ ਵੇਲੇ ਆਪਣਾ ਖ਼ੁਦ ਦਾ ਜਾਂ ਕਿਸੇ ਹੋਰ ਦਾ ਪਰਛਾਵਾਂ ਦੇਖਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਸੂਰਜ ਦੇਵਤਾ ਦੇ ਦਰਸ਼ਨਾਂ ਲਈ ਗਏ ਹੋ ਅਤੇ ਤੁਹਾਨੂੰ ਆਪਣਾ ਪਰਛਾਵਾਂ ਪੱਛਮ ਦਿਸ਼ਾ ਵੱਲ ਨਜ਼ਰ ਆਉਂਦਾ ਹੈ ਤਾਂ ਇਹ ਰਾਹੂ ਦਾ ਸੰਕੇਤ ਮੰਨਿਆ ਜਾਵੇਗਾ। ਵਾਸਤੂ ਅਨੁਸਾਰ ਇਸ ਦਿਸ਼ਾ ਵਿੱਚ ਪਰਛਾਵਾਂ ਦੇਖਣਾ ਸ਼ੁਭ ਨਹੀਂ ਹੈ। ਅਜਿਹਾ ਕਰਨ ਤੋਂ ਬਚੋ।

ਇਹ ਵੀ ਪੜ੍ਹੋ : Jyotish Shastra : ਮਾਂ ਲਕਸ਼ਮੀ ਨੂੰ ਬਹੁਤ ਪਿਆਰਾ ਹੈ ਇਹ ਯੰਤਰ, ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇਗਾ ਘਰ

ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਇਹ ਕੰਮ ਕਰੋ

ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਦੋਵੇਂ ਹੱਥਾਂ ਨੂੰ ਜੋੜ ਕੇ ਦੇਖਣਾ ਚਾਹੀਦਾ ਹੈ। ਜੋਤਿਸ਼ ਅਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਗੋਵਿੰਦ, ਮਾਂ ਲਕਸ਼ਮੀ ਅਤੇ ਮਾਂ ਸਰਸਵਤੀ ਸਾਡੀ ਹਥੇਲੀਆਂ ਵਿੱਚ ਨਿਵਾਸ ਕਰਦੇ ਹਨ। ਇਸ ਲਈ ਸਵੇਰੇ-ਸ਼ਾਮ ਹਥੇਲੀਆਂ ਨੂੰ ਦੇਖਦੇ ਸਮੇਂ ਦੇਵਤਾ ਦਾ ਨਾਮ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਆਪਣੇ ਹੋਰ ਕੰਮਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। 

ਸਵੇਰੇ ਉੱਠ ਕੇ ਸੂਰਜ ਦੇਵਤਾ ਦੇ ਦਰਸ਼ਨ ਕਰਨਾ ਜਾਂ ਉਨ੍ਹਾਂ ਨੂੰ ਜਲ ਚੜ੍ਹਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਕੁੰਡਲੀ ਵਿੱਚ ਸੂਰਜ ਗ੍ਰਹਿ ਦੀ ਸਥਿਤੀ ਮਜ਼ਬੂਤ ​​ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਜੀਵਨ ਵਿੱਚ ਸੁੱਖ-ਸਮਰਿੱਧੀ, ਇੱਜ਼ਤ-ਆਬਰੂ ਅਤੇ ਪ੍ਰਸਿੱਧੀ ਦੀ ਪ੍ਰਾਪਤੀ ਹੁੰਦੀ ਹੈ। ਤਰੱਕੀ ਅਤੇ ਸਫਲਤਾ ਦਾ ਰਾਹ ਖੁੱਲ੍ਹਦਾ ਹੈ।

ਜੇਕਰ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦੇ ਹੋ, ਤਾਂ ਇਸ ਸਮੇਂ ਦੌਰਾਨ ਚੰਦਰਮਾ ਦੇਖਣਾ ਸ਼ੁਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਆਰਥਿਕ ਖ਼ੁਸ਼ਹਾਲੀ ਅਤੇ ਤਰੱਕੀ ਲਈ ਅਜ਼ਮਾਓ ਇਹ ਵਾਸਤੂ ਟਿਪਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur