ਸਾਵਧਾਨ ! ਅਲਮਾਰੀ ਦੇ ਉੱਪਰ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਬਰਬਾਦ ਕਰ ਸਕਦੀਆਂ ਨੇ ਤੁਹਾਡੀ ਕਿਸਮਤ

5/15/2026 3:19:48 PM

ਵੈੱਬ ਡੈਸਕ - ਅਕਸਰ ਲੋਕ ਘਰ ਨੂੰ ਵਿਵਸਥਿਤ ਰੱਖਣ ਲਈ ਵਾਧੂ ਸਾਮਾਨ ਅਲਮਾਰੀ ਦੇ ਉੱਪਰ ਰੱਖ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਆਦਤ ਤੁਹਾਡੀ ਆਰਥਿਕ ਸਥਿਤੀ ਅਤੇ ਮਾਨਸਿਕ ਸਿਹਤ 'ਤੇ ਮਾੜਾ ਅਸਰ ਪਾ ਸਕਦੀ ਹੈ? ਵਾਸਤੂ ਸ਼ਾਸਤਰ ਅਨੁਸਾਰ ਅਲਮਾਰੀ ਦੇ ਉੱਪਰ ਰੱਖਿਆ ਸਾਮਾਨ ਘਰ ਦੀ ਊਰਜਾ ਨਾਲ ਸਿੱਧਾ ਜੁੜਿਆ ਹੁੰਦਾ ਹੈ।

ਭਾਰੀ ਸਾਮਾਨ ਵਧਾ ਸਕਦੈ ਮਾਨਸਿਕ ਤਣਾਅ
ਵਾਸਤੂ ਮਾਨਤਾਵਾਂ ਅਨੁਸਾਰ, ਅਲਮਾਰੀ ਦੇ ਉੱਪਰ ਲੋੜ ਤੋਂ ਵੱਧ ਭਾਰੀ ਜਾਂ ਖਿੱਲਰਿਆ ਹੋਇਆ ਸਾਮਾਨ ਰੱਖਣ ਨਾਲ ਮਾਨਸਿਕ ਦਬਾਅ ਵਧਦਾ ਹੈ। ਇਸ ਨਾਲ ਘਰ ਦੇ ਮੈਂਬਰਾਂ 'ਚ ਚਿੜਚਿੜਾਪਨ, ਥਕਾਵਟ ਅਤੇ ਤਣਾਅ ਪੈਦਾ ਹੋ ਸਕਦਾ ਹੈ, ਜੋ ਤੁਹਾਡੇ ਕੰਮਕਾਜ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਨ੍ਹਾਂ ਚੀਜ਼ਾਂ ਨੂੰ ਤੁਰੰਤ ਹਟਾਓ
ਵਾਸਤੂ ਅਨੁਸਾਰ ਕੁਝ ਚੀਜ਼ਾਂ ਅਲਮਾਰੀ ਦੇ ਉੱਪਰ ਰੱਖਣਾ ਬੇਹੱਦ ਅਸ਼ੁਭ ਮੰਨਿਆ ਜਾਂਦਾ ਹੈ :-

ਪੁਰਾਣਾ ਸਾਮਾਨ
- ਪੁਰਾਣੇ ਅਖ਼ਬਾਰ, ਖ਼ਰਾਬ ਘੜੀਆਂ, ਬੰਦ ਇਲੈਕਟ੍ਰੋਨਿਕਸ ਜਾਂ ਟੁੱਟਿਆ ਹੋਇਆ ਸਾਮਾਨ ਕਰੀਅਰ 'ਚ ਰੁਕਾਵਟਾਂ ਅਤੇ ਆਰਥਿਕ ਤੰਗੀ ਦਾ ਕਾਰਨ ਬਣ ਸਕਦਾ ਹੈ।

ਜੁੱਤੀਆਂ-ਚੱਪਲਾਂ
- ਪੁਰਾਣੇ ਜੁੱਤੇ-ਚੱਪਲਾਂ ਜਾਂ ਟੁੱਟੀ ਹੋਈ ਕਰੌਕਰੀ ਘਰ ਦੀ ਸੁਖ-ਸ਼ਾਂਤੀ ਨੂੰ ਭੰਗ ਕਰ ਸਕਦੀ ਹੈ।

ਧੂੜ ਅਤੇ ਜਾਲੇ
- ਅਲਮਾਰੀ ਦੇ ਉੱਪਰ ਜੰਮੀ ਧੂੜ ਅਤੇ ਮਕੜੀ ਦੇ ਜਾਲੇ ਨਕਾਰਾਤਮਕ ਊਰਜਾ ਦਾ ਸੰਕੇਤ ਹਨ, ਜੋ ਪਰਿਵਾਰ 'ਚ ਬਿਨਾਂ ਵਜ੍ਹਾ ਤਣਾਅ ਪੈਦਾ ਕਰਦੇ ਹਨ।

ਦਿਸ਼ਾਵਾਂ ਦਾ ਰੱਖੋ ਖਾਸ ਧਿਆਨ
ਵਾਸਤੂ 'ਚ ਦਿਸ਼ਾਵਾਂ ਦਾ ਵੱਡਾ ਮਹੱਤਵ ਹੈ। ਉੱਤਰ-ਪੂਰਬ ਦਿਸ਼ਾ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਇਸ ਦਿਸ਼ਾ 'ਚ ਰੱਖੀ ਅਲਮਾਰੀ ਦੇ ਉੱਪਰ ਜ਼ਿਆਦਾ ਸਾਮਾਨ ਰੱਖਣ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ, ਦੱਖਣ-ਪੱਛਮ ਦਿਸ਼ਾ ਦੀ ਅਲਮਾਰੀ 'ਤੇ ਸੀਮਤ ਅਤੇ ਵਿਵਸਥਿਤ ਸਾਮਾਨ ਰੱਖਿਆ ਜਾ ਸਕਦਾ ਹੈ।

ਕੀ ਹੈ ਹੱਲ?
ਜੇਕਰ ਜਗ੍ਹਾ ਦੀ ਘਾਟ ਕਾਰਨ ਸਾਮਾਨ ਰੱਖਣਾ ਜ਼ਰੂਰੀ ਹੈ, ਤਾਂ ਇਸ ਨੂੰ ਢੱਕੇ ਹੋਏ ਬਾਕਸ ਜਾਂ ਜੂਟ ਦੇ ਬੈਗਾਂ 'ਚ ਸੰਭਾਲ ਕੇ ਰੱਖੋ। ਅਲਮਾਰੀ ਦੇ ਉੱਪਰ ਨਿਯਮਿਤ ਸਫਾਈ ਕਰੋ ਅਤੇ ਉੱਥੇ ਮੋਰ ਦੇ ਖੰਭ ਜਾਂ ਹਲਕੀ ਖੁਸ਼ਬੂ ਰੱਖੋ, ਜਿਸ ਨਾਲ ਘਰ 'ਚ ਸਕਾਰਾਤਮਕਤਾ ਬਣੀ ਰਹਿੰਦੀ ਹੈ।

ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 


Sunaina

Content Editor Sunaina