ਦੀਵਾਲੀ ਮੌਕੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਨਾਰਾਜ਼ ਹੋ ਜਾਵੇਗੀ ਮਾਂ ਲਕਸ਼ਮੀ!
10/29/2024 3:21:58 PM
ਵੈੱਬ ਡੈਸਕ - ਦੀਵਾਲੀ ਹਿੰਦੂ ਧਰਮ ਦਾ ਇਕ ਪ੍ਰਮੁੱਖ ਤਿਉਹਾਰ ਹੈ। ਦੀਵਾਲੀ ਵਾਲੇ ਦਿਨ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸ਼ਰਧਾਲੂ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਪੂਜਾ ਕਰਦੇ ਹਨ ਪਰ ਦੀਵਾਲੀ ਦੌਰਾਨ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਦੀਵਾਲੀ ਵਾਲੇ ਦਿਨ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਮਾਨਤਾਵਾਂ ਦੇ ਅਨੁਸਾਰ, ਦੇਵੀ ਲਕਸ਼ਮੀ ਦੀਵਾਲੀ ਦੇ ਦਿਨ ਧਰਤੀ 'ਤੇ ਘੁੰਮਦੀ ਹੈ। ਕਿਹਾ ਜਾਂਦਾ ਹੈ ਕਿ ਦੀਵਾਲੀ ਦੀ ਰਾਤ ਨੂੰ ਦੇਵੀ ਲਕਸ਼ਮੀ ਆਪਣੇ ਪਿਆਰੇ ਭਗਤ ਦੇ ਘਰ ਨਿਵਾਸ ਕਰਦੀ ਹੈ। ਅਜਿਹੇ 'ਚ ਇਸ ਦਿਨ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸ਼ਾਸਤਰਾਂ ’ਚ ਅਜਿਹੇ ਕਈ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ। ਆਓ ਜਾਣਦੇ ਹਾਂ ਮਾਹਿਰਾਂ ਮੁਤਾਬਕ ਦੀਵਾਲੀ ਦੇ ਦਿਨ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
- ਦੀਵਾਲੀ ਵਾਲੇ ਦਿਨ ਨਹੁੰ ਅਤੇ ਵਾਲ ਕੱਟਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ।
- ਇਸ ਦਿਨ ਦੇਵੀ ਲਕਸ਼ਮੀ ਦਾ ਵਾਸ ਸ਼ਰਧਾਲੂਆਂ ਦੇ ਘਰਾਂ 'ਚ ਹੁੰਦਾ ਹੈ, ਇਸ ਲਈ ਘਰ ਨੂੰ ਸਾਫ-ਸੁਥਰਾ ਰੱਖੋ। ਮੰਨਿਆ ਜਾਂਦਾ ਹੈ ਕਿ ਜਿਸ ਘਰ 'ਚ ਸਫ਼ਾਈ ਨਹੀਂ ਹੁੰਦੀ, ਉੱਥੇ ਦੇਵੀ ਲਕਸ਼ਮੀ ਦਾ ਵਾਸ ਨਹੀਂ ਹੁੰਦਾ।
- ਟੁੱਟੀਆਂ ਚੀਜ਼ਾਂ ਘਰ 'ਚ ਨਾ ਰੱਖੋ। ਕਬਾੜ, ਬੰਦ ਪਈਆਂ ਘੜੀਆਂ, ਟੁੱਟੇ ਸ਼ੀਸ਼ੇ ਅਤੇ ਫਟੇ ਕੱਪੜੇ ਘਰੋਂ ਬਾਹਰ ਸੁੱਟ ਦਿਓ।
- ਦੀਵਾਲੀ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ। ਸ਼ਰਾਬ ਪੀਣਾ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਕਰਨਾ ਦੇਵੀ ਲਕਸ਼ਮੀ ਨੂੰ ਘਰ ’ਚ ਨਿਵਾਸ ਕਰਨ ਤੋਂ ਰੋਕਦਾ ਹੈ।
- ਦੀਵਾਲੀ ਦੇ ਤਿਉਹਾਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਇਸ ਲਈ ਇਸ ਦਿਨ ਘਰ ’ਚ ਮਾਸ ਅਤੇ ਮੱਛੀ ਨਹੀਂ ਪਕਾਉਣੀ ਚਾਹੀਦੀ ਹੈ, ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਨੂੰ ਗੁੱਸਾ ਆਉਂਦਾ ਹੈ।
- ਇਸ ਦਿਨ ਸ਼ਾਮ ਨੂੰ ਫਰਸ਼ ਨਹੀਂ ਝਾੜਨਾ ਚਾਹੀਦਾ ਅਤੇ ਨਾ ਹੀ ਘਰ ਦੇ ਬਾਹਰ ਕੂੜਾ ਨਹੀਂ ਸੁੱਟਣਾ ਚਾਹੀਦਾ। ਅਜਿਹਾ ਕਰਨ ਨਾਲ ਘਰ ’ਚ ਗਰੀਬੀ ਆਉਂਦੀ ਹੈ।
ਦੀਵਾਲੀ 'ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਦੌਰਾਨ ਤਾੜੀਆਂ ਨਾ ਵਜਾਓ ਅਤੇ ਪੂਜਾ ਦੌਰਾਨ ਉੱਚੀ ਆਵਾਜ਼ ’ਚ ਆਰਤੀ ਨਾ ਗਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਦੇਵੀ ਲਕਸ਼ਮੀ ਸ਼ੋਰ ਨੂੰ ਨਫ਼ਰਤ ਕਰਦੀ ਹੈ, ਇਸ ਲਈ ਦੀਵਾਲੀ ਦੇ ਦੌਰਾਨ ਇਸ ਦਾ ਖਾਸ ਧਿਆਨ ਰੱਖੋ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ