ਤੁਲਸੀ ਕੋਲ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼
3/16/2023 5:57:01 PM
ਨਵੀਂ ਦਿੱਲੀ - ਸਨਾਤਨ ਧਰਮ 'ਚ ਤੁਲਸੀ ਦੇ ਬੂਟੇ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਤੁਲਸੀ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਦੇਵੀ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ। ਇਸ ਦੇ ਨਾਲ ਹੀ ਵਾਸਤੂ ਸ਼ਾਸਤਰ ਅਨੁਸਾਰ ਜੇਕਰ ਘਰ ਵਿੱਚ ਤੁਲਸੀ ਦਾ ਪੌਦਾ ਹੋਵੇ ਤਾਂ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਪਰ ਕਈ ਵਾਰ ਲੋਕ ਜਾਣੇ-ਅਣਜਾਣੇ ਵਿੱਚ ਤੁਲਸੀ ਦੇ ਪੌਦੇ ਨਾਲ ਜੁੜੀ ਅਜਿਹੀ ਗਲਤੀ ਕਰ ਲੈਂਦੇ ਹਨ ਜਿਸ ਦਾ ਉਨ੍ਹਾਂ ਦੇ ਜੀਵਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਕੁਝ ਅਜਿਹੀਆਂ ਚੀਜ਼ਾਂ ਹਨ ਜੋ ਤੁਲਸੀ ਦੇ ਬੂਟੇ ਕੋਲ ਬਿਲਕੁਲ ਨਹੀਂ ਰਖਣੀਆਂ ਚਾਹੀਦੀਆਂ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
ਇਹ ਵੀ ਪੜ੍ਹੋ : Vastu Tips : ਘਰ ਦੇ ਮੰਦਰ 'ਚ ਗ਼ਲਤੀ ਨਾਲ ਵੀ ਨਾ ਰੱਖੋ ਸੁੱਕੇ ਫੁੱਲ, ਵਾਪਰ ਸਕਦੀ ਹੈ ਦੁਖਦਾਇਕ ਘਟਨਾ
ਸ਼ਿਵਲਿੰਗ
ਵਾਸਤੂ ਸ਼ਾਸਤਰ ਅਨੁਸਾਰ, ਸ਼ਿਵਲਿੰਗ ਨੂੰ ਤੁਲਸੀ ਦੇ ਪੌਦੇ ਦੇ ਕੋਲ ਨਹੀਂ ਰੱਖਣਾ ਚਾਹੀਦਾ ਹੈ ਕਿਉਂਕਿ ਤੁਲਸੀ ਭਗਵਾਨ ਵਿਸ਼ਨੂੰ ਨੂੰ ਪਿਆਰੀ ਹੈ। ਇਸ ਤੋਂ ਇਲਾਵਾ ਤੁਲਸੀ ਦਾ ਪਿਛਲੇ ਜਨਮ ਦਾ ਨਾਂ ਵਰਿੰਦਾ ਸੀ, ਜੋ ਕਿ ਜਲੰਧਰ ਨਾਂ ਦੇ ਇੱਕ ਰਾਖ਼ਸ਼ ਦੀ ਪਤਨੀ ਸੀ। ਜਲੰਧਰ ਦੇ ਅੱਤਿਆਚਾਰਾਂ ਨੂੰ ਖਤਮ ਕਰਨ ਲਈ ਸ਼ਿਵਜੀ ਨੇ ਉਸ ਨੂੰ ਮਾਰਿਆ ਸੀ, ਇਸ ਲਈ ਸ਼ਿਵਜੀ ਦੀ ਪੂਜਾ ਵਿਚ ਤੁਲਸੀ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਭਗਵਾਨ ਗਣੇਸ਼
ਇੱਕ ਕਥਾ ਅਨੁਸਾਰ, ਇੱਕ ਵਾਰ ਗਣੇਸ਼ ਜੀ ਨਦੀ ਦੇ ਕੰਢੇ 'ਤੇ ਧਿਆਨ ਵਿੱਚ ਮਗਨ ਸਨ, ਜਦੋਂ ਤੁਲਸੀ ਉਥੋਂ ਲੰਘੀ ਤਾਂ ਉਨ੍ਹਾਂ ਦੀ ਸੁੰਦਰਤਾ ਦੇਖ ਕੇ ਮਨਮੋਹਤ ਹੋ ਗਈ। ਉਸਨੇ ਗਣੇਸ਼ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ, ਪਰ ਉਸਨੇ ਇਨਕਾਰ ਕਰ ਦਿੱਤਾ। ਤੁਲਸੀ ਜੀ ਨੇ ਇਨਕਾਰ ਕਰਨ 'ਤੇ ਗੁੱਸੇ ਵਿਚ ਆ ਕੇ ਭਗਵਾਨ ਗਣੇਸ਼ ਨੂੰ ਦੋ ਵਿਆਹਾਂ ਲਈ ਸਰਾਪ ਦਿੱਤਾ। ਇਸ ਕਾਰਨ ਗਣੇਸ਼ ਦੀ ਮੂਰਤੀ ਤੁਲਸੀ ਦੇ ਨੇੜੇ ਨਹੀਂ ਰੱਖੀ ਜਾਂਦੀ ਅਤੇ ਨਾ ਹੀ ਉਸ ਨੂੰ ਤੁਲਸੀ ਚੜ੍ਹਾਈ ਜਾਂਦੀ ਹੈ।
ਇਹ ਵੀ ਪੜ੍ਹੋ : ਇਸ ਰੰਗ ਦਾ ਫੇਂਗਸ਼ੂਈ ਹਾਥੀ ਘਰ 'ਚ ਲਿਆਵੇਗਾ ਖ਼ੁਸ਼ਹਾਲੀ , ਜਾਣੋ ਕਿਸ ਦਿਸ਼ਾ 'ਚ ਰੱਖਣ ਨਾਲ ਹੋਵੇਗਾ ਫ਼ਾਇਦਾ
ਝਾੜੂ
ਝਾੜੂ ਦੀ ਵਰਤੋਂ ਸਫਾਈ ਲਈ ਕੀਤੀ ਜਾਂਦੀ ਹੈ। ਇਸ ਨੂੰ ਤੁਲਸੀ ਦੇ ਕੋਲ ਰੱਖਣ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ।
ਜੁੱਤੀਆਂ -ਚੱਪਲਾਂ
ਤੁਲਸੀ ਦੇ ਕੋਲ ਜੁੱਤੀ ਅਤੇ ਚੱਪਲ ਰੱਖਣ ਨਾਲ ਮਾਂ ਲਕਸ਼ਮੀ ਦਾ ਅਪਮਾਨ ਹੁੰਦਾ ਹੈ। ਉਸ ਨੂੰ ਗੁੱਸਾ ਆ ਜਾਂਦਾ ਹੈ ਜਿਸ ਕਾਰਨ ਵਿਅਕਤੀ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜੁੱਤੀਆਂ ਨੂੰ ਰਾਹੂ ਅਤੇ ਸ਼ਨੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।
ਕੂੜਾਦਾਨ
ਤੁਲਸੀ ਦੇ ਕੋਲ ਕਦੇ ਵੀ ਡਸਟਬਿਨ ਨਾ ਰੱਖੋ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਤੁਲਸੀ ਦੇ ਬੂਟੇ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਰੱਖਣ ਨਾਲ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : Vastu Tips : ਨਹੀਂ ਟਿਕਦਾ ਹੱਥ ਵਿਚ ਪੈਸਾ ਤਾਂ ਘਰ 'ਚ ਕਰੋ ਇਹ ਬਦਲਾਅ, ਧਨ ਦੀ ਹੋਵੇਗੀ ਬਾਰਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।