Pitru Paksha 2023: ਸਰਾਧਾਂ ''ਚ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਨਾਰਾਜ਼ ਹੋ ਸਕਦੇ ਨੇ ਪਿੱਤਰ
10/5/2023 12:03:01 PM
ਜਲੰਧਰ - ਹਿੰਦੂ ਧਰਮ 'ਚ ਪਿੱਤਰ ਪੱਖ ਸਰਾਧਾਂ ਦਾ ਬਹੁਚ ਖ਼ਾਸ ਮਹੱਤਵ ਹੁੰਦਾ ਹੈ। ਪਿੱਤਰ ਪੱਖ ਦੇ ਦੌਰਾਨ ਪੂਰਵਜਾਂ ਦਾ ਸਰਾਧ ਕੀਤਾ ਜਾਂਦਾ ਹੈ। ਸਰਾਧਾਂ ’ਚ ਅਸੀਂ ਆਪਣੇ ਪਿੱਤਰਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਦਾਨ ਕਰਦੇ ਹਾਂ। ਸਰਾਧਾਂ ਦੇ ਦਿਨਾਂ 'ਚ ਲੋੜਵੰਦ ਲੋਕਾਂ ਨੂੰ ਚੀਜ਼ਾਂ ਦਾਨ ਕਰਨ ਨਾਲ 100 ਗੁਣਾਂ ਫਲ ਮਿਲਦਾ ਹੈ। ਪਿੱਤਰ ਪੱਖ ਸਰਾਧਾਂ 'ਚ ਦਾਨ ਕਰਦੇ ਸਮੇਂ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਹੇਠ ਲਿਖਿਆ ਚੀਜ਼ਾਂ ਦਾ ਦਾਨ ਕਦੇ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਅਜਿਹਾ ਕਰਨ ਨਾਲ ਪਿੱਤਰ ਨਾਰਾਜ਼ ਨਾ ਹੋ ਸਕਦੇ ਹਨ।
ਤੇਲ ਦਾ ਦਾਨ
ਪਿੱਤਰ ਪੱਖ ਸਰਾਧਾਂ 'ਚ ਤੇਲ ਦਾ ਦਾਨ ਨਹੀਂ ਕਰਨਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਪਿੱਤਰ ਪੱਖ 'ਚ ਤੇਲ ਦਾਨ ਕਰਨ ਨਾਲ ਪਿੱਤਰ ਨਾਰਾਜ਼ ਹੋ ਸਕਦੇ ਹਨ। ਸਰ੍ਹੋਂ ਦੇ ਤੇਲ ਦਾ ਦਾਨ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।
ਕੱਪੜੇ ਦਾਨ
ਪਿੱਤਰ ਪੱਖ ਸਰਾਧਾਂ 'ਚ ਹਮੇਸ਼ਾ ਨਵੇਂ ਕੱਪੜੇ ਦਾਨ ਕਰਨੇ ਚਾਹੀਦੇ ਹਨ। ਪੁਰਵਜਾਂ ਨੂੰ ਖ਼ੁਸ਼ ਕਰਨ ਲਈ ਕਦੇ ਵੀ ਪੁਰਾਣੇ ਅਤੇ ਬੇਕਾਰ ਕੱਪੜੇ ਦਾਨ ਨਹੀਂ ਕਰਨੇ ਚਾਹੀਦੇ। ਅਜਿਹਾ ਕਰਨ ਨਾਲ ਪਿੱਤਰ ਨਾਰਾਜ਼ ਹੋ ਜਾਂਦੇ ਹਨ।
ਜੁੱਤੀਆਂ-ਚੱਪਲਾਂ ਦਾ ਦਾਨ
ਪਿੱਤਰ ਪੱਖ ਸਰਾਧਾਂ 'ਚ ਜੁੱਤੀਆਂ-ਚੱਪਲਾਂ ਆਦਿ ਦਾ ਵੀ ਦਾਨ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਰਾਹੂ ਦੋਸ਼ ਅਤੇ ਪਿੱਤਰ ਦੋਸ਼ ਲੱਗ ਸਕਦੇ ਹਨ। ਇਸ ਨਾਲ ਤਰੱਕੀ 'ਚ ਰੁਕਾਵਟ ਆ ਸਕਦੀ ਹੈ।
ਨਾ ਕਰੋ ਅਜਿਹੇ ਅੰਨ ਦਾਨ
ਪਿੱਤਰ ਪੱਖ 'ਚ ਅੰਨ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਮਹਾਦਾਨ ਵੀ ਕਿਹਾ ਜਾਂਦਾ ਹੈ। ਸਰਾਧਾਂ ਦੇ ਦਿਨਾਂ 'ਚ ਜੂਠਾ ਭੋਜਨ ਕਦੀ ਵੀ ਦਾਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪਿੱਤਰ ਨਾਰਾਜ਼ ਹੋ ਸਕਦੇ ਹਨ।
ਭਾਂਡਿਆਂ ਦਾ ਦਾਨ
ਪਿੱਤਰ ਪੱਖ ਸਰਾਧਾਂ 'ਚ ਕਈ ਲੋਕ ਭਾਂਡਿਆਂ ਦਾ ਦਾਨ ਕਰਦੇ ਹਨ। ਇਸ ਦੌਰਾਨ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਲੋਹੇ ਦੇ ਭਾਂਡੇ ਕਦੇ ਵੀ ਦਾਨ ਨਾ ਕੀਤਾ ਜਾਣ। ਅਜਿਹਾ ਕਰਨ ਨਾਲ ਪਿੱਤਰ ਦੋਸ਼ ਲੱਗ ਸਕਦਾ ਹੈ।
ਕਾਲੇ ਕੱਪੜੇ
ਪਿੱਤਰ ਪੱਖ ਦੌਰਾਨ ਵਿਅਕਤੀ ਨੂੰ ਕਦੀ ਵੀ ਕਾਲੇ ਕੱਪੜੇ ਦਾਨ 'ਚ ਨਹੀਂ ਦੇਣੇ ਚਾਹੀਦੇ। ਇਸ ਦੌਰਾਨ ਚਿੱਟੇ ਰੰਗ ਦੇ ਕੱਪੜੇ ਦਾਨ ਕਰਨੇ ਚਾਹੀਦੇ ਹਨ।