ਘਰ ''ਚ ਗਲਤੀ ਨਾਲ ਵੀ ਇਸ ਥਾਂ ''ਤੇ ਨਾ ਲਗਾਓ ਸ਼ੀਸ਼ਾ, ਕਿਸਮਤ ''ਤੇ ਪੈਂਦਾ ਬੁਰਾ ਅਸਰ
10/29/2021 5:49:11 PM
ਨਵੀਂ ਦਿੱਲੀ- ਚੀਨੀ ਵਾਸਤੂ ਸ਼ਾਸਤਰ ਫੇਂਗਸ਼ੁਈ ਦਾ ਚਲਨ ਹੌਲੀ-ਹੌਲੀ ਵੱਧਦਾ ਹੀ ਜਾ ਰਿਹਾ ਹੈ। ਜ਼ਿਆਦਾਤਰ ਘਰਾਂ 'ਚ ਤੁਸੀਂ ਫੇਂਗਸ਼ੁਈ ਨਾਲ ਜੁੜੀਆਂ ਕਈ ਚੀਜ਼ਾਂ ਨੂੰ ਦੇਖਦੇ ਹੋਵੋਗੇ। ਫੇਂਗਸ਼ੁਈ ਨਾਲ ਜੁੜੀਆਂ ਇਹ ਚੀਜ਼ਾਂ ਕਿਸਮਤ ਨੂੰ ਵਧਾਉਣ ਲਈ ਹੁੰਦੀਆਂ ਹੈ। ਫੇਂਗਸ਼ੁਈ 'ਚ ਫੇਂਗ ਦਾ ਅਰਥ ਹੁੰਦਾ ਹੈ ਹਵਾ ਅਤੇ ਸ਼ੁਈ ਪਾਣੀ ਨੂੰ ਕਹਿੰਦੇ ਹਨ। ਫੇਂਗਸ਼ੁਈ ਦੇ ਨਿਯਮ ਇਸੇ ਪਾਣੀ ਅਤੇ ਹਵਾ ਦੇ ਆਧਾਰ 'ਤੇ ਬਣੇ ਹੋਏ ਹਨ। ਚੀਨ ਦੇ ਵਾਸਤੂ ਸ਼ਾਸਤਰ ਫੇਂਗਸ਼ੁਈ ਨੂੰ ਘਰ ਤੋਂ ਨੈਗੇਟਿਵ ਐਨਰਜੀ ਨੂੰ ਦੂਰ ਕਰਕੇ ਪਾਜ਼ੇਟਿਵ ਐਨਰਜੀ ਲਿਆਉਣ 'ਚ ਬਹੁਤ ਕਾਰਗਰ ਮੰਨੇ ਜਾਂਦੇ ਹਨ।
ਵਾਸਤੂ ਸ਼ਾਸਤਰ ਦੀ ਤਰ੍ਹਾਂ ਫੇਂਗਸ਼ੁਈ 'ਚ ਵੀ ਘਰ ਦੇ ਸਮਾਨਾਂ ਨੂੰ ਸਹੀ ਥਾਵਾਂ ਰੱਖਿਆ ਹੋਵੇ ਤਾਂ ਘਰ ਦੀ ਤਰੱਕੀ ਰੁੱਕ ਜਾਂਦੀ ਹੈ। ਉਧਰ ਸ਼ੀਸ਼ਾ ਸਹੀ ਜਗ੍ਹਾ 'ਤੇ ਹੋਵੇ ਤਾਂ ਖੁਸ਼ਹਾਲੀ ਮਿਲਦੀ ਹੈ। ਨਾਲ ਹੀ ਘਰ ਦੇ ਲੋਕਾਂ ਦੀ ਸਿਹਤ ਅਤੇ ਆਰਥਿਕ ਸਥਿਤੀ 'ਤੇ ਚੰਗਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਘਰ 'ਚ ਸ਼ੀਸ਼ਾ ਰੱਖਣ ਦਾ ਸਹੀ ਤਰੀਕਾ...
ਸ਼ੀਸ਼ਾ ਰੱਖਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਕੀ ਕਰੀਏ...
ਫੇਗਸ਼ੁਈ ਦੇ ਅਨੁਸਾਰ ਘਰ 'ਚ ਸ਼ੀਸ਼ੇ ਨੂੰ ਹਮੇਸ਼ਾ ਜ਼ਮੀਨ ਤੋਂ ਕੁਝ ਇੰਚ ਉਪਰ ਲਗਾਉਣਾ ਚਾਹੀਦੈ ਹੈ। ਕਿਹਾ ਜਾਂਦਾ ਹੈ ਕਿ ਜ਼ਮੀਨ ਤੋਂ ਕੁਝ ਇੰਚ ਉਪਰ ਸ਼ੀਸ਼ਾ ਲਗਾਉਣ ਨਾਲ ਕਾਰੋਬਾਲ 'ਚ ਬਹੁਤ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਜਿਸ ਅਲਮਾਰੀ 'ਚ ਤੁਸੀਂ ਪੈਸਾ ਅਤੇ ਗਹਿਣੇ ਰੱਖਦੇ ਹੋ ਉਸ 'ਚ ਸ਼ੀਸ਼ਾ ਜ਼ਰੂਰ ਲਗਾਓ। ਇਸ ਨਾਲ ਘਰ 'ਚ ਖੂਬ ਪੈਸਾ ਅਤੇ ਖੁਸ਼ਹਾਲੀ ਵੱਧਦੀ ਹੈ।
ਕੀ ਨਾ ਕਰੀਏ...
ਜੇਕਰ ਤੁਹਾਡੇ ਬੈੱਡਰੂਮ 'ਚ ਸ਼ੀਸ਼ਾ ਲੱਗਾ ਹੋਵੇ ਤਾਂ ਉਸ ਨੂੰ ਤੁਰੰਤ ਹਟਾ ਦਿਓ ਜਾਂ ਅਜਿਹੀ ਥਾਂ ਲਗਾਓ ਜਿਥੇ ਸੌਣ ਵਾਲਿਆਂ ਨੂੰ ਪ੍ਰਤੀਬਿੰਬ ਨਾ ਦਿਖੇ। ਇਸ ਤੋਂ ਇਲਾਵਾ ਪੌੜੀ ਦੇ ਹੇਠਾਂ ਕਦੇ ਵੀ ਸ਼ੀਸ਼ਾ ਨਾ ਰੱਖੋ। ਅਜਿਹਾ ਕਰਨ ਨਾਲ ਘਰ ਦੇ ਮੈਂਬਰਾਂ ਦੇ ਵਿਚਾਲੇ ਝਗੜੇ ਅਤੇ ਕਲੇਸ਼ ਹੁੰਦੇ ਹਨ। ਸਿਰਫ਼ ਇਹ ਨਹੀਂ ਜੇਕਰ ਘਰ ਦਾ ਸ਼ੀਸ਼ਾ ਟੁੱਟਿਆ ਹੋਵੇ ਤਾਂ ਉਸ ਨੂੰ ਤੁਰੰਤ ਹਟਾ ਦਿਓ, ਕਿਉਂਕਿ ਇਹ ਬਹੁਤ ਹੀ ਅਸ਼ੁੱਭ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਟੁੱਟਿਆ ਹੋਇਆ ਸ਼ੀਸ਼ਾ ਜ਼ਿੰਦਗੀ 'ਤੇ ਸੰਕਟ ਲਿਆਉਂਦਾ ਹੈ ਅਤੇ ਘਰ 'ਚ ਨਾ-ਪੱਖੀ ਊਰਜਾ ਦਾ ਵਾਸ ਹੋਣ ਲੱਗਦਾ ਹੈ।