ਕੀ ਤੁਹਾਡੀ ਰਸੋਈ ''ਚ ਵੀ ਇਕੱਠੇ ਹਨ ਚੂਲ੍ਹਾ ਤੇ ਸਿੰਕ? ਸੁਧਾਰੋ ਇਹ ''ਵਾਸਤੂ ਦੋਸ਼'', ਨਹੀਂ ਤਾਂ ਰੁਕ ਜਾਵੇਗੀ ਘਰ ਦੀ ਬਰਕਤ

2/6/2026 11:18:42 AM

ਵੈੱਬ ਡੈਸਕ - ਵਾਸਤੂ ਸ਼ਾਸਤਰ ਅਨੁਸਾਰ, ਰਸੋਈ ਘਰ ਸਿਰਫ਼ ਖਾਣਾ ਬਣਾਉਣ ਦੀ ਜਗ੍ਹਾ ਨਹੀਂ ਹੈ, ਸਗੋਂ ਇਹ ਘਰ ਦੀ ਸੁਖ-ਸਮ੍ਰਿੱਧੀ ਅਤੇ ਸਿਹਤ ਦਾ ਕੇਂਦਰ ਵੀ ਹੁੰਦਾ ਹੈ। ਅਕਸਰ ਜਗ੍ਹਾ ਦੀ ਕਮੀ ਕਾਰਨ ਲੋਕ ਰਸੋਈ ਦੀ ਇਕੋ ਸਲੈਬ 'ਤੇ ਚੂਲ੍ਹਾ (ਅਗਨੀ) ਅਤੇ ਸਿੰਕ (ਜਲ) ਨੂੰ ਪਾਸ-ਪਾਸ ਰੱਖ ਦਿੰਦੇ ਹਨ ਪਰ ਵਾਸਤੂ ਵਿਗਿਆਨ ਵਿੱਚ ਇਸ ਨੂੰ ਇੱਕ ਗੰਭੀਰ ਦੋਸ਼ ਮੰਨਿਆ ਜਾਂਦਾ ਹੈ।

PunjabKesari

ਕਿਉਂ ਹੈ ਇਹ ਖ਼ਤਰਨਾਕ?
- ਅਗਨੀ ਅਤੇ ਜਲ ਦੋਵੇਂ ਇਕ-ਦੂਜੇ ਦੇ ਵਿਰੋਧੀ ਤੱਤ ਹਨ। ਜਦੋਂ ਇਹ ਦੋਵੇਂ ਇਕੱਠੇ ਹੁੰਦੇ ਹਨ, ਤਾਂ ਘਰ ਦੀ ਊਰਜਾ 'ਚ ਅਸੰਤੁਲਨ ਪੈਦਾ ਹੁੰਦਾ ਹੈ। ਵਾਸਤੂ ਮੁਤਾਬਕ ਇਸ ਦੇ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ :-
-  ਘਰ ਦੀਆਂ ਮਹਿਲਾਵਾਂ ਨੂੰ ਪਾਚਨ ਤੰਤਰ ਜਾਂ ਮਾਨਸਿਕ ਤਣਾਅ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਪਰਿਵਾਰ ਦੇ ਮੈਂਬਰਾਂ ਅਤੇ ਪਤੀ-ਪਤਨੀ ਵਿਚਕਾਰ ਛੋਟੀਆਂ-ਛੋਟੀਆਂ ਗੱਲਾਂ 'ਤੇ ਅਣਬਣ ਰਹਿਣ ਲੱਗਦੀ ਹੈ।
- ਜਿਸ ਤਰ੍ਹਾਂ ਪਾਣੀ ਅੱਗ ਨੂੰ ਬੁਝਾ ਦਿੰਦਾ ਹੈ, ਉਸੇ ਤਰ੍ਹਾਂ ਇਹ ਸਥਿਤੀ ਧਨ ਦੇ ਪ੍ਰਵਾਹ 'ਚ ਰੁਕਾਵਟ ਪਾਉਂਦੀ ਹੈ ਅਤੇ ਫਾਲਤੂ ਖਰਚੇ ਵਧਾਉਂਦੀ ਹੈ।

PunjabKesari

ਬਿਨਾਂ ਤੋੜ-ਫੋੜ ਦੇ ਕਰੋ ਇਹ ਉਪਾਅ :-
- ਚੂਲ੍ਹੇ ਅਤੇ ਸਿੰਕ ਦੇ ਵਿਚਕਾਰ ਇਕ ਲੱਕੜ ਦਾ ਬੋਰਡ ਜਾਂ ਕੱਚ ਦਾ ਪਾਰਟੀਸ਼ਨ ਲਗਾ ਦਿਓ। ਲੱਕੜ ਵਾਯੂ ਤੱਤ ਦਾ ਪ੍ਰਤੀਕ ਹੈ, ਜੋ ਅੱਗ ਅਤੇ ਪਾਣੀ ਦੇ ਟਕਰਾਅ ਨੂੰ ਰੋਕਦੀ ਹੈ।
- ਦੋਵਾਂ ਦੇ ਵਿਚਕਾਰ ਇਕ ਛੋਟਾ ਮਨੀ ਪਲਾਂਟ ਜਾਂ ਕੋਈ ਵੀ ਇੰਡੋਰ ਪਲਾਂਟ ਰੱਖੋ। ਹਰੇ ਰੰਗ ਦੇ ਪੌਦਿਆਂ ਦੀ ਊਰਜਾ ਸੰਤੁਲਨ ਬਣਾਈ ਰੱਖਦੀ ਹੈ।
- ਚੂਲ੍ਹੇ ਅਤੇ ਸਿੰਕ ਦੇ ਵਿਚਕਾਰ ਵਾਲੀ ਕੰਧ ਜਾਂ ਟਾਈਲਾਂ 'ਤੇ ਹਰੇ ਰੰਗ ਦੀ ਵਰਤੋਂ ਕਰੋ। ਉੱਥੇ ਲਾਲ ਜਾਂ ਗੂੜ੍ਹੇ ਨੀਲੇ ਰੰਗ ਦੀ ਵਰਤੋਂ ਕਰਨ ਤੋਂ ਬਚੋ।
- ਜੇਕਰ ਦੂਰੀ ਘੱਟ ਹੈ, ਤਾਂ ਚੂਲ੍ਹੇ ਦੇ ਹੇਠਾਂ ਇਕ ਹਰੇ ਰੰਗ ਦਾ ਪੱਥਰ ਰੱਖਿਆ ਜਾ ਸਕਦਾ ਹੈ।
- ਨਕਾਰਾਤਮਕ ਊਰਜਾ ਨੂੰ ਸੋਖਣ ਲਈ ਚੂਲ੍ਹੇ ਅਤੇ ਸਿੰਕ ਦੇ ਵਿਚਕਾਰ ਤਾਂਬੇ ਦੀ ਤਾਰ ਜਾਂ ਕ੍ਰਿਸਟਲ ਪਿਰਾਮਿਡ ਵੀ ਰੱਖਿਆ ਜਾ ਸਕਦਾ ਹੈ।

ਹਮੇਸ਼ਾ ਚੂਲ੍ਹੇ ਅਤੇ ਸਿੰਕ ਦੇ ਵਿਚਕਾਰ ਘੱਟੋ-ਘੱਟ 2 ਤੋਂ 3 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਇਨ੍ਹਾਂ ਛੋਟੇ ਬਦਲਾਵਾਂ ਨਾਲ ਤੁਸੀਂ ਆਪਣੇ ਘਰ 'ਚ ਖੁਸ਼ਹਾਲੀ ਅਤੇ ਸ਼ਾਂਤੀ ਵਾਪਸ ਲਿਆ ਸਕਦੇ ਹੋ।


Sunaina

Content Editor Sunaina