ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਕੰਮ

7/30/2022 5:06:24 PM

ਜਲੰਧਰ (ਬਿਊਰੋ)- ਹਨ੍ਹੇਰੇ ਨੂੰ ਦੂਰ ਕਰਕੇ ਚਾਰੇ ਪਾਸੇ ਰੌਸ਼ਨੀ ਕਰਨ ਵਾਲਾ ਦੇਵਤਾ ਸੂਰਜ ਦੇਵਤਾ ਹੈ। ਹਿੰਦੂ ਧਰਮ 'ਚ ਇਨ੍ਹਾਂ ਨੂੰ ਸੂਰਜ ਦੇਵ ਦਾ ਨਾਮ ਦਿੱਤਾ ਗਿਆ ਹੈ। ਹਫ਼ਤੇ ਦੇ ਆਖ਼ਰੀ ਦਿਨ ਐਤਵਾਰ ਵਾਲੇ ਦਿਨ ਲੋਕਾਂ ਨੂੰ ਸਾਰੇ ਕੰਮਾਂ ਤੋਂ ਛੁੱਟੀ ਹੁੰਦੀ ਹੈ। ਇਸ ਦਿਨ ਸਾਰੇ ਲੋਕ ਸਾਰਾ ਦਿਨ ਆਰਾਮ ਕਰਦੇ ਹਨ ਅਤੇ ਸਵੇਰੇ ਦੀ ਥਾਂ ਲੇਟ ਉੱਠਦੇ ਹਨ। ਇਸੇ ਚੱਕਰ ‘ਚ ਲੋਕ ਐਤਵਾਰ ਨੂੰ ਕੁਝ ਅਜਿਹੇ ਕੰਮ ਕਰ ਬੈਠਦੇ ਹਨ, ਜਿਸ ਨਾਲ ਭਗਵਾਨ ਸੂਰਜ ਨਾਰਾਜ਼ ਹੋ ਜਾਂਦੇ ਹਨ ਤੇ ਵਿਅਕਤੀ ਨੂੰ ਉਸ ਦਾ ਭੁਗਤਾਨ ਕਰਨਾ ਪੈਂਦਾ ਹੈ। ਧਾਰਮਿਕ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨੂੰ ਖੁਸ਼ਹਾਲੀ, ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਰੋਜ਼ਾਨਾ ਸੂਰਜ ਦੇਵਤਾ ਦੀ ਪੂਜਾ ਕਰਨ ਨਾਲ ਵਿਅਕਤੀ 'ਚ ਵਿਸ਼ਵਾਸ ਪੈਦਾ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਇਕ ਸਫ਼ਲ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਐਤਵਾਰ ਨੂੰ ਹੇਠ ਲਿਖੇ ਕੰਮ ਕਦੇ ਨਾ ਕਰੋ।
1. ਐਤਵਾਰ ਵਾਲੇ ਦਿਨ ਕਦੇ ਵੀ ਸੂਰਜ ਨਿਕਲਣ ਤੋਂ ਬਾਅਦ ਨਾ ਉੱਠੋ। ਉਂਝ ਤਾਂ ਸਾਨੂੰ ਸਾਰਿਆਂ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਹੀ ਉੱਠਣਾ ਚਾਹੀਦਾ ਹੈ। ਲੇਟ ਉੱਠਣ ਨਾਲ ਕੁੰਡਲੀ ‘ਚ ਸੂਰਜ ਕਮਜ਼ੋਰ ਹੋ ਜਾਂਦਾ ਹੈ।
2. ਥਕਾਵਟ ਹੋਣ ਦੇ ਬਾਵਜੂਦ ਐਤਵਾਰ ਵਾਲੇ ਦਿਨ ਸ਼ਾਮ ਦੇ ਸਮੇਂ ਕਦੇ ਨਾ ਸੌਂਵੋ। ਇਸ ਦਿਨ ਸ਼ਾਮ ਨੂੰ ਸੌਂਣ ਨਾਲ ਧਨ ਦੀ ਹਾਨੀ ਹੁੰਦੀ ਹੈ।
3. ਐਤਵਾਰ ਨੂੰ ਕਦੇ ਵੀ ਸੂਰਜ ਨੂੰ ਜਲ ਚੜ੍ਹਾਉਣਾ ਨਾ ਭੁੱਲੋ। ਉਂਝ ਤਾਂ ਰੋਜ਼ਾਨਾ ਹੀ ਭਗਵਾਨ ਸੂਰਜ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ ਐਤਵਾਰ ਵਾਲੇ ਦਿਨ ਭਗਵਾਨ ਸੂਰਜ ਨੂੰ ਜਲ ਜ਼ਰੂਰ ਚੜ੍ਹਾਓ।
4. ਐਤਵਾਰ ਵਾਲੇ ਦਿਨ ਕਿਸੇ ਗਰੀਬ, ਮਾਤਾ-ਪਿਤਾ ਆਦਿ ਦੀ ਬੇਇਜ਼ਤੀ ਨਾ ਕਰੋ। ਤੁਹਾਡੀ ਇਹੀ ਗਲਤੀ ਤੁਹਾਡੇ ਚੰਗੇ ਕੰਮਾਂ ‘ਤੇ ਭਾਰੀ ਪੈ ਸਕਦੀ ਹੈ।
ਜ਼ਰੂਰ ਕਰੋ ਇਹ ਕੰਮ
1. ਹਰ ਐਤਵਾਰ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਇਸ ਤੋਂ ਬਾਅਦ ਮੰਦਰ ਜਾਓ ਜਾਂ ਫਿਰ ਘਰ ‘ਚ ਹੀ ਜਲ ਚੜ੍ਹਾਓ। ਇਸ ਨਾਲ ਕੁੰਡਲੀ ਦੇ ਦੋਸ਼ਾਂ ਦਾ ਨਾਸ਼ ਹੋਵੇਗਾ।
2. ਪੂਜਾ ‘ਚ ਸੂਰਜ ਦੇਵ ਦਾ ਪਸੰਦ ਲਾਲ ਫੁੱਲ, ਲਾਲ ਚੰਦਨ, ਗੁਡਹਲ ਦਾ ਫੁੱਲ, ਚਾਵਲ ਚੜ੍ਹਾਓ। ਗੁੜ ਜਾਂ ਗੁੜ ਤੋਂ ਬਣੀ ਮਠਿਆਈ ਦਾ ਭੋਗ ਲਗਾਓ। ਪੂਜਾ ਤੋਂ ਬਾਅਦ ਮੱਥੇ ‘ਤੇ ਲਾਲ ਚੰਦਨ ਦਾ ਟਿੱਕਾ ਜ਼ਰੂਰ ਲਗਾਓ।


Aarti dhillon

Content Editor Aarti dhillon