ਜੇਠ ਮਹੀਨੇ ਕਰੋ ਇਹ ਪੁੰਨ ਦੇ ਕੰਮ, ਖ਼ੁਸ਼ੀਆਂ ਨਾਲ ਭਰ ਜਾਵੇਗਾ ਜੀਵਨ
5/12/2023 5:32:07 PM
ਨਵੀਂ ਦਿੱਲੀ - ਹਿੰਦੂ ਧਰਮ ਵਿੱਚ ਜੇਠ ਦਾ ਮਹੀਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ ਵੈਸਾਖ ਮਹੀਨੇ ਦੇ ਬਾਅਦ ਜੇਠ ਦਾ ਮਹੀਨਾ ਸ਼ੁਰੂ ਹੁੰਦਾ ਹੈ। ਇਹ ਮਹੀਨਾ ਭਗਵਾਨ ਸੂਰਜ ਨੂੰ ਵਿਸ਼ੇਸ਼ ਤੌਰ 'ਤੇ ਸਮਰਪਿਤ ਹੈ। ਇਸ ਮਹੀਨੇ ਇਨ੍ਹਾਂ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਇਸ ਦੇ ਨਾਲ ਹੀ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਪਵਿੱਤਰ ਮਹੀਨੇ ਵਿੱਚ ਪੂਜਾ ਅਰਚਨਾ ਕਰਨ ਨਾਲ ਮਨੁੱਖ ਕਈ ਪ੍ਰਕਾਰ ਦੇ ਗ੍ਰਹਿ ਦੋਸ਼ਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਇਹ ਵੀ ਪੜ੍ਹੋ : ਗਲਤ ਦਿਸ਼ਾ 'ਚ ਬਣਿਆ ਡਰਾਇੰਗ ਰੂਮ ਖੜ੍ਹੀ ਕਰੇਗਾ ਕਈ ਪਰੇਸ਼ਾਨੀਆਂ, ਜਾਣੋ ਕੀ ਕਹਿੰਦਾ ਹੈ ਵਾਸਤੂ ਸ਼ਾਸਤਰ
ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਭਗਵਾਨ ਸ਼੍ਰੀ ਰਾਮ ਜੀ ਦੀ ਆਪਣੇ ਪਰਮ ਭਗਤ ਹਨੂੰਮਾਨ ਜੀ ਨਾਲ ਮੁਲਾਕਾਤ ਹੋਈ ਸੀ। ਇਸ ਕਾਰਨ ਇਸ ਮਹੀਨੇ ਭਗਵਾਨ ਬਜਰੰਗਬਲੀ ਦੀ ਪੂਜਾ ਕਰਨ ਦਾ ਨਿਯਮ ਹੈ। ਜੇਠ ਮਹੀਨਾ ਭਗਵਾਨ ਵਿਸ਼ਨੂੰ ਦੇ ਮਨਪਸੰਦ ਮਹੀਨਿਆਂ ਵਿੱਚੋਂ ਇੱਕ ਹੈ। ਇਸ ਮਹੀਨੇ ਲੋਕਾਂ ਨੂੰ ਕਈ ਕੰਮ ਕਰਨ ਤੋਂ ਵਰਜਿਆ ਗਿਆ ਹੈ। ਇਸ ਲਈ ਜੇਠ ਮਹੀਨੇ 'ਚ ਇਹ ਕੰਮ ਨਹੀਂ ਕਰਨੇ ਚਾਹੀਦੇ, ਇਸ ਨਾਲ ਦੇਵੀ ਲਕਸ਼ਮੀ ਨਾਰਾਜ਼ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਜੇਠ ਮਹੀਨੇ 'ਚ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਹਨ।
- ਸ਼ਾਸਤਰਾਂ ਅਨੁਸਾਰ ਇਸ ਮਹੀਨੇ ਦਿਨ ਵਿੱਚ ਇੱਕ ਵਾਰ ਅਤੇ ਹਲਕਾ ਭੋਜਨ ਖਾਣ ਲਈ ਕਿਹਾ ਗਿਆ ਹੈ।
- ਇਸ ਮਹੀਨੇ ਗਰਮ ਤਸੀਰ ਵਾਲੀਆਂ ਵਸਤੂਆਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਇਸ ਮਹੀਨੇ ਪਿਆਸੇ ਵਿਅਕਤੀ ਨੂੰ ਜਲ ਪਿਲਾਉਣਾ ਸ਼ੁੱਭ ਮੰਨਿਆ ਜਾਂਦਾ ਹੈ।
- ਇਸ ਮਹੀਨੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਪਾਣੀ ਨੂੰ ਵਿਅਰਥ ਨਹੀਂ ਸੁੱਟਣਾ ਚਾਹੀਦਾ ਹੈ।
- ਰੁੱਖਾਂ-ਬੂਟਿਆਂ ਨੂੰ ਪਾਣੀ ਦੇਣ ਨਾਲ ਅਨੇਕਾਂ ਦੁੱਖਾਂ ਦਾ ਨਾਸ਼ ਹੁੰਦਾ ਹੈ ਅਤੇ ਪੁਰਖ਼ੇ ਵੀ ਖੁਸ਼ ਹੁੰਦੇ ਹਨ |
- ਇਸ ਦੇ ਨਾਲ ਹੀ ਇਸ ਮਹੀਨੇ 'ਚ ਕੁਝ ਮਹੱਤਵਪੂਰਨ ਗ੍ਰਹਿ ਵੀ ਰਾਸ਼ੀ ਬਦਲਣਗੇ, ਜਿਸ ਦਾ ਅਸਰ ਸਾਰੀਆਂ ਰਾਸ਼ੀਆਂ 'ਤੇ ਪਵੇਗਾ।
- ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਜੇਠ ਮਹੀਨੇ ਵਿੱਚ ਦਾਨ ਕਰਨ ਨਾਲ ਵਿਅਕਤੀ ਨੂੰ ਵਿਸ਼ੇਸ਼ ਲਾਭ ਮਿਲਦਾ ਹੈ।
- ਇਸ ਦੇ ਨਾਲ ਹੀ ਇਸ ਮਹੀਨੇ ਵਿੱਚ ਲੋੜਵੰਦ ਪਸ਼ੂਆਂ ਅਤੇ ਪੰਛੀਆਂ ਨੂੰ ਪਾਣੀ ਦੇਣ ਨਾਲ ਵਿਸ਼ੇਸ਼ ਲਾਭ ਮਿਲਦਾ ਹੈ।
ਇਹ ਵੀ ਪੜ੍ਹੋ : Kitchen Vastu:ਇਸ ਦਿਸ਼ਾ 'ਚ ਬਣਾਈ ਰਸੋਈ ਤਾਂ ਫ਼ਾਇਦੇ ਦੀ ਬਜਾਏ ਹੋਵੇਗਾ ਨੁਕਸਾਨ
ਵੱਡੇ ਦਿਨਾਂ ਵਾਲਾ ਮਹੀਨਾ ਹੈ ਜੇਠ
ਵੈਸਾਖ ਅਤੇ ਜੇਠ ਦੇ ਮਹੀਨੇ ਪੰਜਾਬ ਵਿਚ ਭਾਰੀ ਗਰਮੀ ਦਾ ਮੌਸਮ ਰਹਿੰਦਾ ਹੈ। ਇਹ ਗਰਮੀ, ਲੂ ਲਈ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮਹੀਨੇ ਦੇ ਵਰਤ ਰੱਖਣ ਵਾਲੇ ਤਿਉਹਾਰਾਂ ਦਾ ਪ੍ਰਬੰਧ ਰਿਸ਼ੀ-ਮੁਨੀਆਂ ਨੇ ਕੀਤਾ ਸੀ। ਇਸ ਮਹੀਨੇ ਵਿਚ ਦਿਨ ਲੰਬੇ ਹੁੰਦੇ ਹਨ ਅਤੇ ਇਸ ਨੂੰ ਹੋਰ ਮਹੀਨਿਆਂ ਨਾਲੋਂ ਵੱਡਾ ਮੰਨਿਆ ਜਾਂਦਾ ਹੈ, ਜਿਸ ਨੂੰ ਸੰਸਕ੍ਰਿਤ ਵਿਚ ਜੇਠ ਕਿਹਾ ਜਾਂਦਾ ਹੈ।
ਇਸ ਮਹੀਨੇ ਦਿਨ ਵੇਲੇ ਹੈ ਸੌਣ ਦੀ ਮਨਾਹੀ
ਸ਼ਾਸਤਰਾਂ ਅਨੁਸਾਰ ਇਸ ਮਹੀਨੇ ਵਿੱਚ ਦਿਨ ਦੇ ਸਮੇਂ ਸੌਣ ਦੀ ਮਨਾਹੀ ਹੈ, ਜੇਕਰ ਕੋਈ ਸਰੀਰਕ ਸਮੱਸਿਆ ਜਾਂ ਹੋਰ ਸਮੱਸਿਆ ਹੈ, ਤਾਂ ਵਿਅਕਤੀ ਇੱਕ ਮੁਹੂਰਤ ਤੱਕ ਯਾਨੀ ਲਗਭਗ 48 ਮਿੰਟ ਤੱਕ ਸੌਂ ਸਕਦਾ ਹੈ। ਸ਼ਿਵਪੁਰਾਣ ਅਨੁਸਾਰ, ਜੇਠ ਮਹੀਨੇ ਵਿੱਚ ਤਿਲ ਦਾ ਦਾਨ ਸ਼ਕਤੀਸ਼ਾਲੀ ਅਤੇ ਮੌਤ ਨੂੰ ਰੋਕਣ ਵਾਲਾ ਹੈ, ਇਸ ਮਹੀਨੇ ਨੂੰ ਭਗਵਾਨ ਕ੍ਰਿਸ਼ਨ ਦੀ ਪੂਜਾ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮਹਾਭਾਰਤ ਦੇ ਅਨੁਸ਼ਾਸਨ ਉਤਸਵ ਵਿੱਚ ਲਿਖਿਆ ਗਿਆ ਹੈ - ਉਹ ਵਿਅਕਤੀ ਜਿਹੜਾ ਇਸ ਮਹੀਨੇ ਦਿਨ ਵਿੱਚ ਇੱਕ ਵਾਰ ਭੋਜਨ ਕਰਦਾ ਹੈ ਉਹ ਧਨਵਾਨ ਹੁੰਦਾ ਹੈ।
ਇਹ ਵੀ ਪੜ੍ਹੋ : Vastu Tips : ਕਦੇ ਵੀ ਪਰਸ 'ਚ ਨਾ ਰੱਖੋ ਇਹ ਚੀਜ਼ਾਂ , ਨਹੀਂ ਤਾਂ ਧਨ ਦੀ ਦੇਵੀ ਹੋ ਜਾਵੇਗੀ ਨਾਰਾਜ਼
ਹਨੂੰਮਾਨ ਜੀ ਦੀ ਪੂਜਾ ਦਾ ਮਹੱਤਵ
ਮੰਗਲ ਜੇਠ ਮਹੀਨੇ ਦਾ ਸਵਾਮੀ ਹੈ। ਇਸ ਲਈ ਇਨ੍ਹਾਂ ਦਿਨਾਂ 'ਚ ਹਨੂੰਮਾਨ ਜੀ ਦੀ ਪੂਜਾ ਦਾ ਵੀ ਬਹੁਤ ਮਹੱਤਵ ਹੈ। ਇਸ ਮਹੀਨੇ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇਠ ਮਹੀਨੇ ਵਿੱਚ ਬੈਂਗਣ ਦਾ ਸੇਵਨ ਕਰਨ ਨਾਲ ਕਈ ਨੁਕਸ ਪੈਦਾ ਹੁੰਦੇ ਹਨ ਅਤੇ ਇਹ ਬੱਚਿਆਂ ਲਈ ਵੀ ਸ਼ੁਭ ਨਹੀਂ ਹੁੰਦਾ। ਸਭ ਤੋਂ ਵੱਡੇ ਪੁੱਤਰ ਜਾਂ ਪਰਿਵਾਰ ਦੀ ਵੱਡੀ ਧੀ ਦਾ ਵਿਆਹ ਵੀ ਜੇਠ ਦੇ ਮਹੀਨੇ ਨਹੀਂ ਕਰਨਾ ਚਾਹੀਦਾ।
ਜਾਨਵਰਾਂ ਅਤੇ ਪੰਛੀਆਂ ਨੂੰ ਪਾਣੀ ਦਿਓ
ਕਿਹਾ ਜਾਂਦਾ ਹੈ ਕਿ ਇਸ ਮਹੀਨੇ ਘਰ ਦੇ ਬਾਹਰ ਜਾਂ ਛੱਤ 'ਤੇ ਪਸ਼ੂਆਂ ਅਤੇ ਪੰਛੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰੋ। ਅਜਿਹਾ ਕਰਨ ਨਾਲ ਅਸ਼ੁੱਧ ਗ੍ਰਹਿ ਖਤਮ ਹੋ ਜਾਂਦੇ ਹਨ, ਜਦਕਿ ਜਿਨ੍ਹਾਂ ਦੀ ਕੁੰਡਲੀ 'ਚ ਬੁਧ ਅਤੇ ਸ਼ਨੀ ਖਰਾਬ ਹਨ, ਉਨ੍ਹਾਂ ਨੂੰ ਇਹ ਕੰਮ ਜੇਠ ਮਹੀਨੇ 'ਚ ਜ਼ਰੂਰ ਕਰਨੇ ਚਾਹੀਦੇ ਹਨ। ਇਸ ਮਹੀਨੇ ਵਿੱਚ ਬੇਲ ਦਾ ਸੇਵਨ ਕਰਨ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਮਹੀਨੇ ਵਿੱਚ ਅੰਬ, ਲੀਚੀ, ਬੇਲ ਆਦਿ ਕਈ ਸੁੰਦਰ ਫਲ ਲੱਗਦੇ ਹਨ।
ਇਹ ਵੀ ਪੜ੍ਹੋ : Chandra Grahan ਤੋਂ ਬਾਅਦ ਇਸ ਤਰ੍ਹਾਂ ਕਰੋ ਮੰਦਰ ਦੀ ਸਫ਼ਾਈ, ਘਰ 'ਚ ਆਵੇਗੀ ਖੁਸ਼ਹਾਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।