ਰੋਜ਼ ਕਰੋਗੇ ਇਹ 10 ਕੰਮ ਤਾਂ ਵਧੇਗਾ ਆਤਮ-ਵਿਸ਼ਵਾਸ, ਮਿਲੇਗੀ ਤਰੱਕੀ

3/20/2021 3:57:55 PM

ਨਵੀਂ ਦਿੱਲੀ - ਅਸੀਂ ਹਰ ਸਵੇਰੇ ਨੀਂਦ ਤੋਂ ਜਾਗਦੇ ਹੀ ਇਹੀ ਇੱਛਾ ਰੱਖਦੇ ਹਾਂ ਕਿ ਸਾਡੇ ਦਿਨ ਦੀ ਸ਼ੁਰੂਆਤ ਦੇ ਨਾਲ-ਨਾਲ ਸਾਡਾ ਸਾਰਾ ਦਿਨ ਵਧੀਆ ਗੁਜ਼ਰੇ। ਜੋਤਿਸ਼ ਸ਼ਾਸਤਰ ਵਿਚ ਵਿਅਕਤੀ ਦੀ ਇਸ ਇੱਛਾ ਨਾਲ ਸੰਬੰਧਿਤ ਕੁਝ ਕੰਮ ਦੱਸੇ ਗਏ ਹਨ। ਜੋਤਿਸ਼ ਮਾਹਰ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਤਰੱਕੀ ਲਈ ਰੋਜ਼ਾਨਾ ਜ਼ਿੰਦਗੀ ਵਿਚ ਕੁਝ ਕੰਮ ਕੀਤੇ ਜਾਣੇ ਚਾਹੀਦੇ ਹਨ। ਇਸਦੇ ਪਿੱਛੇ ਮੁੱਖ ਉਦੇਸ਼ ਸਾਰਾ ਦਿਨ ਵਧੀਆ ਬੀਤਣ ਦੀ ਇੱਛਾ ਹੁੰਦਾ ਹੈ। ਜੇ ਕੋਈ ਵਿਅਕਤੀ ਜੋਤਸ਼ ਸ਼ਾਸਤਰ ਵਿਚ ਦੱਸੇ ਗਏ ਹੇਠ ਦਿੱਤੇ ਕਾਰਜ ਕਰਦਾ ਹੈ, ਤਾਂ ਜੀਵਨ ਵਿਚ ਤਰੱਕੀ ਦੇ ਰਾਹ ਖੁੱਲ੍ਹ ਜਾਂਦੇ ਹਨ ਅਤੇ ਮੁਸ਼ਕਲਾਂ ਆਸਾਨ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਉਪਾਅ ਬਾਰੇ

  • ਹਨੂਮਾਨ ਚਾਲੀਸਾ, ਬਜਰੰਗ ਬਾਣ ਜਾਂ ਸੁੰਦਰਕਾਂਡ ਦਾ ਪਾਠ ਕਰੋ।
  • ਦਿਨ ਦੀ ਸ਼ੁਰੂਆਤ ਗੀਤਾ ਦੇ ਇਕ ਪਾਠ ਨਾਲ ਕਰੋ।
  • ਦਿਨ ਦੀ ਸ਼ੁਰੂਆਤ 24 ਵਾਰ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ
  • ਮੰਦਰ ਵਿਚ ਜਾ ਕੇ ਪ੍ਰਾਰਥਨਾ ਕਰੋ, ਪੂਜਾ ਕਰੋ ਜਾਂ ਧੂਪ ਜਗਾ ਕੇ ਫੁੱਲ ਭੇਟ ਕਰੋ।
  • ਓਮ ਦੇ ਜਾਪ ਨਾਲ 5 ਮਿੰਟ ਦਾ ਸਿਮਰਨ/ਧਿਆਨ ਕਰੋ।
  • 5 ਵਾਰ ਮਹਾਮ੍ਰਿਤਯੂਜਯ ਮੰਤਰ ਦਾ ਜਾਪ ਕਰੋ
  • ਸਵੇਰੇ ਅਤੇ ਸ਼ਾਮ ਨੂੰ ਆਪਣੇ ਇਸ਼ਟਦੇਵ ਦੇ ਭਜਨ ਸੁਣੋ
  • ਸੂਰਜ ਨੂੰ ਅਰਧਿਆ ਭੇਟ ਕਰੋ ਜਾਂ ਸੂਰਜ ਨਮਸਕਾਰ ਦੇ ਨਾਲ ਉਨ੍ਹਾਂ ਦੇ 12 ਮੰਤਰਾਂ ਦਾ ਜਾਪ ਕਰੋ।
  • ਦਿਨ ਦੀ ਸ਼ੁਰੂਆਤ ਮਾਪਿਆਂ ਦੇ ਪੈਰਾਂ ਨੂੰ ਛੋਹ ਕੇ ਕਰੋ
  • ਸੰਧਿਆਵੰਦਨ ਕਰੋ ਜਾਂ ਤੁਸੀਂ ਜਿਹੜਾ ਵੀ ਪਾਠ (ਦੁਰਗਾ, ਰਾਮ, ਚੰਡੀ, ਗਣੇਸ਼, ਕ੍ਰਿਸ਼ਣਾ ਆਦਿ ਦੇ ਪਾਠ) ਕਰਨਾ ਚਾਹੁੰਦੇ ਹੋ ਜ਼ਰੂਰ ਕਰੋ।

ਇਹ ਵੀ ਪੜ੍ਹੋ : ਕੋਰੋਨਾ ਰਿਟਰਨ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ DGCA ਸਖ਼ਤ, ਨਵੇਂ ਦਿਸ਼ਾ ਨਿਰਦੇਸ਼ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur