ਵਾਸਤੂ ਸ਼ਾਸ਼ਤਰ: ਰਸੋਈ 'ਚ ਤਵਾ ਤੇ ਕੜਾਹੀ ਦੀ ਵਰਤੋਂ ਕਰਦੇ ਸਮੇਂ ਲੋਕ ਕਦੇ ਨਾ ਕਰਨ ਇਹ ਗ਼ਲਤੀਆਂ

5/25/2023 10:34:36 AM

ਜਲੰਧਰ - ਰਸੋਈ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵਿੱਚੋਂ ਤਵਾ ਅਤੇ ਕਢਾਈ ਬਹੁਤ ਖ਼ਾਸ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਭਾਂਡਿਆਂ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਪਰ ਵਾਸਤੂ ਸ਼ਾਸਤਰ ਅਨੁਸਾਰ ਇਹ ਦੋਵੇਂ ਚੀਜ਼ਾਂ ਤੁਹਾਡੇ ਲਈ ਕਈ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੇ ਹਨ। ਇਹਨਾਂ ਦੋਵੇਂ ਚੀਜ਼ਾਂ ਨੂੰ ਰਾਹੂ ਦਾ ਪ੍ਰਤੀਕ ਮੰਨੀਆਂ ਜਾਂਦਾ ਹੈ। ਜੇਕਰ ਤਵੇ ਨੂੰ ਸਹੀ ਵਿਧੀ ਅਤੇ ਨਿਯਮਾਂ ਅਨੁਸਾਰ ਘਰ ਵਿੱਚ ਰੱਖਿਆ ਜਾਵੇ ਤਾਂ ਇਹ ਬਹੁਤ ਸ਼ੁਭ ਫਲ ਦਿੰਦਾ ਹੈ। ਇਸ ਦੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਅਣਦੇਖੀ ਕੀਤੀ ਜਾਵੇ, ਤਾਂ ਇਹ ਘਰ ਵਿੱਚ ਕਈ ਸਮੱਸਿਆਵਾਂ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਤਵਾ ਅਤੇ ਕਢਾਈ ਨਾਲ ਸਬੰਧਤ ਕੁਝ ਵਾਸਤੂ ਟਿਪਸ ਦੇ ਬਾਰੇ...

ਰਸੋਈ ਵਿੱਚ ਤਵਾ ਅਤੇ ਕਢਾਈ ਰੱਖਣ ਦਾ ਤਰੀਕਾ 
ਵਾਸਤੂ ਸ਼ਾਸਤਰ ਅਨੁਸਾਰ ਤੁਸੀਂ ਜਿਥੇ ਖਾਣਾ ਬਣਾਉਂਦੇ ਹੋ, ਉਸ ਦੇ ਸੱਜੇ ਪਾਸੇ ਕਢਾਈ ਰੱਖਣੀ ਚਾਹੀਦੀ ਹੈ। ਇਸ ਪਾਸੇ ਕਢਾਈ ਨੂੰ ਰੱਖਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। 

ਖਾਲੀ ਤਵਾ ਅਤੇ ਕਢਾਈ
ਗੈਸ ਵਾਲੇ ਚੂਲੇ 'ਤੇ ਕਦੇ ਵੀ ਖਾਲੀ ਤਵਾ ਅਤੇ ਕਢਾਈ ਨਹੀਂ ਰੱਖਣੀ ਚਾਹੀਦੀ। ਜੇਕਰ ਤੁਸੀਂ ਖਾਣਾ ਬਣਾ ਲਿਆ ਹੈ ਤਾਂ ਦੋਵੇਂ ਚੀਜ਼ਾਂ ਨੂੰ ਗੈਸ ਤੋਂ ਉਤਾਰ ਲਓ। ਵਾਲਤੂ ਅਨੁਸਾਰ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਕਦੇ ਵੀ ਖਾਲੀ ਗੈਸ 'ਤੇ ਨਾ ਰੱਖੋ।

ਸਾਫ਼ ਕਰਕੇ ਰੱਖੋ
ਰਾਤ ਨੂੰ ਖਾਣਾ ਬਣਾਉਣ ਤੋਂ ਬਾਅਦ ਕਢਾਈ ਅਤੇ ਤਵੇ ਨੂੰ ਧੋ ਕੇ ਸਾਫ਼ ਕਰਕੇ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਅਜਿਹਾ ਕਰਨ ਨਾਲ ਰਾਹੂ ਦੀ ਸਥਿਤੀ ਚੰਗੀ ਹੁੰਦੀ ਹੈ।

ਝੂਠਾ ਨਾ ਰੱਖੋ
ਤਵੇ ਅਤੇ ਕਢਾਈ ਨੂੰ ਕਦੇ ਵੀ ਝੂਠਾ ਕਰਕੇ ਨਹੀਂ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਇਹਨਾਂ ਦੋਵਾਂ ਚੀਜ਼ਾਂ 'ਤੇ ਕਦੇ ਵੀ ਝੂਠੇ ਭਾਂਡੇ ਨਹੀਂ ਰੱਖਣੇ ਚਾਹੀਦੇ।

ਤਵੇ ਨੂੰ ਨਾ ਰਗੜੋ
ਤਵੇ ਨੂੰ ਕਦੇ ਵੀ ਰਗੜਨਾ ਨਹੀਂ ਚਾਹੀਦਾ। ਮਾਨਤਾਵਾਂ ਅਨੁਸਾਰ ਤਵੇ ਨੂੰ ਰਗੜਨਾ ਸ਼ੁਭ ਨਹੀਂ ਮੰਨਿਆ ਜਾਂਦਾ।

ਨਿੰਬੂ ਅਤੇ ਲੂਣ 
ਤਵਾ ਅਤੇ ਕਢਾਈ ਨੂੰ ਤੁਸੀਂ ਨਿੰਬੂ ਅਤੇ ਲੂਣ ਨਾਲ ਰਗੜ ਕੇ ਸਾਫ਼ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤਵਾ ਸਾਫ਼ ਹੋ ਜਾਵੇਗਾ ਅਤੇ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ।
 


rajwinder kaur

Content Editor rajwinder kaur