Vastu Tips : ਤੁਲਸੀ ਦੇ ਪੌਦੇ ਕੋਲ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਘਰ ''ਚ ਆਵੇਗੀ ਗਰੀਬੀ
3/2/2024 11:29:57 AM
ਨਵੀਂ ਦਿੱਲੀ- ਹਿੰਦੂ ਧਾਰਮਿਕ ਗ੍ਰੰਥਾਂ ਅਤੇ ਪੁਰਾਣਾਂ 'ਚ ਤੁਲਸੀ ਦੇ ਬੂਟੇ ਦਾ ਵਿਸ਼ੇਸ਼ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਇਸ ਦੀ ਛੋਹ ਅਤੇ ਇਸ ਰਾਹੀਂ ਆਉਣ ਵਾਲੀ ਹਵਾ ਬਹੁਤ ਫ਼ਾਇਦੇਮੰਦ ਹੁੰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਬੂਟੇ ਦੀ ਪੂਜਾ ਕਰਨ ਨਾਲ ਪਰਿਵਾਰ 'ਚ ਸੁਖ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਭਗਵਾਨ ਦੀ ਪੂਜਾ 'ਚ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਬਹੁਤ ਪਵਿੱਤਰ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਪਵਿੱਤਰ ਚੀਜ਼ਾਂ 'ਚ ਤੁਲਸੀ ਦੇ ਬੂਟੇ ਦਾ ਵਿਸ਼ੇਸ਼ ਮਹੱਤਵ ਹੈ। ਤੁਲਸੀ ਦੇ ਪੱਤਿਆਂ ਦੀ ਵਰਤੋਂ ਪੂਜਾ-ਪਾਠ, ਧਾਰਮਿਕ ਰਸਮਾਂ, ਵਰਤ ਅਤੇ ਤਿਉਹਾਰਾਂ 'ਚ ਜ਼ਰੂਰ ਕੀਤੀ ਜਾਂਦੀ ਹੈ। ਤੁਲਸੀ ਨੂੰ ਹਿੰਦੂ ਧਰਮ 'ਚ ਇੱਕ ਬਹੁਤ ਹੀ ਸ਼ੁਭ ਪੌਦਾ ਮੰਨਿਆ ਜਾਂਦਾ ਹੈ। ਇਹ ਇੱਕ ਚਮਤਕਾਰੀ ਔਸ਼ਧੀ ਪੌਦਾ ਵੀ ਹੈ। ਹਰ ਰੋਜ਼ ਸਵੇਰੇ-ਸ਼ਾਮ ਘਰ ਦੇ ਵਿਹੜੇ ਜਾਂ ਛੱਤ 'ਤੇ ਤੁਲਸੀ ਨੂੰ ਜਲ ਚੜ੍ਹਾਓ। ਸ਼ਾਮ ਨੂੰ ਤੁਲਸੀ ਦੇ ਕੋਲ ਘਿਓ ਦਾ ਦੀਵਾ ਜਗਾਓ, ਅਜਿਹਾ ਕਰਨ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ। ਇਸ ਦੇ ਨਾਲ ਹੀ ਭਗਵਾਨ ਵਿਸ਼ਣੂ ਮਾਂ ਲਕਸ਼ਮੀ ਦੀ ਕਿਰਪਾ ਹੁੰਦੀ ਹੈ। ਇਸ ਕਾਰਨ ਤੁਲਸੀ ਨੂੰ ਪਵਿੱਤਰ ਅਤੇ ਪੂਜਣਯੋਗ ਮੰਨਿਆ ਜਾਂਦਾ ਹੈ। ਦੂਜੇ ਪਾਸੇ ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਘਰ 'ਚ ਤੁਲਸੀ ਦਾ ਬੂਟਾ ਰੱਖਣ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਪਰ ਕਈ ਵਾਰ ਅਣਜਾਣੇ 'ਚ ਅਸੀਂ ਤੁਲਸੀ ਨਾਲ ਜੁੜੀਆਂ ਕੁਝ ਛੋਟੀਆਂ-ਛੋਟੀਆਂ ਗਲਤੀਆਂ ਕਰ ਦਿੰਦੇ ਹਾਂ, ਜਿਸ ਕਾਰਨ ਵਿਅਕਤੀ ਦੇ ਜੀਵਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਤਾਂ ਆਓ ਜਾਣਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਤੁਲਸੀ ਦੇ ਬੂਟੇ ਦੇ ਆਲੇ-ਦੁਆਲੇ ਨਹੀਂ ਰੱਖਣਾ ਚਾਹੀਦਾ।
ਇਨ੍ਹਾਂ ਚੀਜ਼ਾਂ ਨੂੰ ਤੁਲਸੀ ਦੇ ਕੋਲ ਨਾ ਰੱਖੋ
ਘਰ 'ਚ ਗਲਤੀ ਨਾਲ ਵੀ ਗਣੇਸ਼ ਦੀ ਮੂਰਤੀ ਨੂੰ ਤੁਲਸੀ ਦੇ ਕੋਲ ਨਾ ਰੱਖੋ। ਅਜਿਹਾ ਇਸ ਲਈ ਕਿਉਂਕਿ ਇੱਕ ਵਾਰ ਭਗਵਾਨ ਗਣੇਸ਼ ਨਦੀ ਦੇ ਕੰਢੇ 'ਤੇ ਅੱਖਾਂ ਬੰਦ ਕਰਕੇ ਧਿਆਨ 'ਚ ਬੈਠੇ ਸਨ। ਉਦੋਂ ਹੀ ਤੁਲਸੀ ਉਥੋਂ ਬਾਹਰ ਆਈ ਅਤੇ ਭਗਵਾਨ ਗਣੇਸ਼ ਦੇ ਦਰਸ਼ਨ ਕਰਕੇ ਮੋਹਿਤ ਹੋ ਗਈ। ਇਸ ਦੌਰਾਨ ਤੁਲਸੀ ਨੇ ਉਨ੍ਹਾਂ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਜਿਸ ਤੋਂ ਗਣੇਸ਼ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਅਜਿਹੇ 'ਚ ਗੁੱਸੇ 'ਚ ਆ ਕੇ ਤੁਲਸੀ ਨੇ ਉਨ੍ਹਾਂ ਨੂੰ ਦੋ ਵਿਆਹਾਂ ਲਈ ਸਰਾਪ ਦੇ ਦਿੱਤਾ। ਇਸ ਕਾਰਨ ਗਣੇਸ਼ ਨੂੰ ਤੁਲਸੀ ਨਹੀਂ ਚੜ੍ਹਾਈ ਜਾਂਦੀ।
ਝਾੜੂ
ਤੁਲਸੀ ਦਾ ਬੂਟਾ ਘਰ 'ਚ ਰੱਖਣ ਨਾਲ ਸ਼ਾਂਤੀ ਮਿਲਦੀ ਹੈ। ਅਜਿਹੇ 'ਚ ਕਦੇ ਵੀ ਗਲਤੀ ਨਾਲ ਵੀ ਇਸ ਦੇ ਨੇੜੇ ਝਾੜੂ ਨਾ ਰੱਖੋ। ਕਿਉਂਕਿ ਝਾੜੂ ਦਾ ਕੰਮ ਘਰ ਦੀ ਸਫਾਈ ਕਰਨਾ ਹੈ। ਜੇਕਰ ਤੁਲਸੀ ਦੇ ਬੂਟੇ ਦੇ ਕੋਲ ਇਸ ਨੂੰ ਰੱਖੋਗੇ ਤਾਂ ਘਰ 'ਚ ਗਰੀਬੀ ਦਾ ਵਾਸ ਹੋਵੇਗਾ। ਜਿਸ ਤੋਂ ਬਾਅਦ ਤੁਹਾਡੀ ਜ਼ਿੰਦਗੀ 'ਚ ਕਈ ਸਮੱਸਿਆਵਾਂ ਆ ਸਕਦੀਆਂ ਹਨ। ਅਜਿਹਾ ਵੀ ਹੋ ਸਕਦਾ ਹੈ ਕਿ ਤੁਹਾਡਾ ਪੂਰਾ ਪਰਿਵਾਰ ਕਿਸੇ ਮੁਸੀਬਤ 'ਚ ਵੀ ਪੈ ਸਕਦਾ ਹੈ।
ਜੁੱਤੀ
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਤੁਲਸੀ ਦਾ ਬੂਟਾ ਲਗਾਉਣ ਨਾਲ ਵਾਸਤੂ ਨਾਲ ਸਬੰਧਤ ਹਰ ਤਰ੍ਹਾਂ ਦੇ ਦੋਸ਼ ਦੂਰ ਹੋ ਜਾਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਤੁਲਸੀ ਦੇ ਬੂਟੇ ਦੇ ਕੋਲ ਜੁੱਤੀਆਂ ਰੱਖਦੇ ਹੋ ਤਾਂ ਇਸ ਨਾਲ ਮਾਂ ਲਕਸ਼ਮੀ ਦਾ ਅਪਮਾਨ ਹੋਵੇਗਾ। ਮਾਂ ਦੇ ਗੁੱਸੇ ਦੇ ਕਾਰਨ ਵਿਅਕਤੀ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੁੱਤੀਆਂ ਨੂੰ ਰਾਹੂ ਅਤੇ ਸ਼ਨੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।
ਸ਼ਿਵਲਿੰਗ
ਤੁਲਸੀ ਦੇ ਬੂਟੇ 'ਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ। ਤੁਲਸੀ ਦੀਆਂ ਪੱਤੀਆਂ ਨੂੰ ਤਾਂਬੇ ਦੇ ਭਾਂਡੇ 'ਚ ਪਾ ਕੇ ਉਸ 'ਚ ਪਾਣੀ ਰੱਖਣ ਨਾਲ ਪਾਣੀ ਸ਼ੁੱਧ ਹੁੰਦਾ ਹੈ। ਤੁਲਸੀ ਦੇ ਪੱਤਿਆਂ 'ਚ ਕੀਟਾਣੂਆਂ ਨੂੰ ਨਸ਼ਟ ਕਰਨ ਦੀ ਸਮਰੱਥਾ ਹੁੰਦੀ ਹੈ। ਦੱਸ ਦੇਈਏ ਕਿ ਤੁਲਸੀ ਭਗਵਾਨ ਵਿਸ਼ਣੂ ਨੂੰ ਪਿਆਰੀ ਹੈ। ਅਸਲ 'ਚ ਤੁਲਸੀ ਦਾ ਪਿਛਲੇ ਜਨਮ 'ਚ ਨਾਮ ਵਰਿੰਦਾ ਸੀ ਜੋ ਕਿ ਜਲੰਧਰ ਨਾਮਕ ਇੱਕ ਰਾਕਸ਼ਸ਼ ਦੀ ਪਤਨੀ ਸੀ। ਪਰ ਜਲੰਧਰ ਦੇ ਜ਼ੁਲਮ ਕਾਰਨ ਭਗਵਾਨ ਸ਼ਿਵ ਨੇ ਉਸ ਨੂੰ ਮਾਰ ਦਿੱਤਾ। ਇਸ ਕਾਰਨ ਸ਼ਿਵ ਦੀ ਪੂਜਾ 'ਚ ਤੁਲਸੀ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਡਸਟਬਿਨ
ਵਾਸਤੂ ਸ਼ਾਸਤਰ 'ਚ ਮੰਨਿਆ ਜਾਂਦਾ ਹੈ ਕਿ ਇਸ ਬੂਟੇ ਦੇ ਆਲੇ-ਦੁਆਲੇ ਕਦੇ ਵੀ ਗੰਦਗੀ ਨਹੀਂ ਫੈਲਣੀ ਚਾਹੀਦੀ। ਅਜਿਹੇ 'ਚ ਤੁਹਾਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਤੁਲਸੀ ਦੇ ਕੋਲ ਡਸਟਬਿਨ ਰੱਖਣ ਤੋਂ ਬਚੋ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।