ਬੱਚਿਆਂ ਦੇ Study Room ''ਚ ਨਾ ਕਰੋ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ , ਨਹੀਂ ਤਾਂ ਰੁਕ ਸਕਦੀ ਹੈ ਤਰੱਕੀ!

7/17/2023 6:11:55 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਅਜਿਹਾ ਗ੍ਰੰਥ ਹੈ ਜਿੱਥੇ ਖ਼ੁਸ਼ਹਾਲ ਜ਼ਿੰਦਗੀ ਲਈ ਬਹੁਤ ਸਾਰੇ ਨਿਯਮ ਦੱਸੇ ਗਏ ਹਨ। ਇਸ ਤੋਂ ਇਲਾਵਾ ਇਸ ਗ੍ਰੰਥ ਵਿਚ ਬੱਚਿਆਂ ਦੇ ਸਟੱਡੀ ਰੂਮ ਨਾਲ ਸਬੰਧਤ ਕੁਝ ਨਿਯਮਾਂ ਦਾ ਵੀ ਜ਼ਿਕਰ ਵੀ ਕੀਤਾ ਗਿਆ ਹੈ। ਜੇਕਰ ਸਟੱਡੀ ਰੂਮ 'ਚ ਇਨ੍ਹਾਂ ਨਿਯਮਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਬੱਚਿਆਂ ਦੀ ਤਰੱਕੀ 'ਚ ਰੁਕਾਵਟ ਆ ਸਕਦੀ ਹੈ। ਭਾਵ ਵਾਸਤੂ ਦੇ ਇਨ੍ਹਾਂ ਨਿਯਮਾਂ ਦੀ ਅਣਦੇਖੀ ਬੱਚੇ ਦੀ ਤਰੱਕੀ 'ਚ ਰੁਕਾਵਟ ਦਾ ਕਾਰਨ ਬਣ ਸਕਦੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨਿਯਮਾਂ ਬਾਰੇ....

ਇਹ ਵੀ ਪੜ੍ਹੋ : ਇਹ Vastu Tips ਕਰ ਸਕਦੇ ਹਨ ਤੁਹਾਡੇ Bank Balance ਵਿਚ ਵਾਧਾ

ਇਸ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਬੱਚੇ ਦਾ ਚਿਹਰਾ

ਪੜ੍ਹਦੇ ਸਮੇਂ ਬੱਚੇ ਦਾ ਮੂੰਹ ਹਮੇਸ਼ਾ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਮਾਨਤਾਵਾਂ ਅਨੁਸਾਰ ਇਸ ਨਾਲ ਉਨ੍ਹਾਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਬੱਚਿਆਂ ਦੀ ਯਾਦਦਾਸ਼ਤ ਵੀ ਵਧਦੀ ਹੈ।

ਇੱਥੇ ਸਟੱਡੀ ਰੂਮ ਬਣਾਓ

ਸਟੱਡੀ ਰੂਮ ਹਮੇਸ਼ਾ ਘਰ ਦੀ ਉੱਤਰ ਪੂਰਬ ਦਿਸ਼ਾ ਵਿੱਚ ਬਣਾਉਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਦਿਸ਼ਾ 'ਚ ਨਹੀਂ ਬਣਾ ਸਕਦੇ ਤਾਂ ਪੂਰਬ ਜਾਂ ਉੱਤਰ ਦਿਸ਼ਾ 'ਚ ਵੀ ਸਟੱਡੀ ਰੂਮ ਬਣਾ ਸਕਦੇ ਹੋ ਪਰ ਸਟੱਡੀ ਰੂਮ ਕਦੇ ਵੀ ਦੱਖਣ ਦਿਸ਼ਾ 'ਚ ਨਹੀਂ ਬਣਾਉਣਾ ਚਾਹੀਦਾ।

ਇਹਨਾਂ ਰੰਗਾਂ ਦੀ ਕਰੋ ਵਰਤੋਂ 

ਬੱਚਿਆਂ ਦੀ ਮਾਨਸਿਕ ਸ਼ਾਂਤੀ ਲਈ ਸਟੱਡੀ ਰੂਮ ਵਿੱਚ ਰੰਗਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਇੱਥੇ ਤੁਸੀਂ ਪੀਲੇ, ਨੀਲੇ ਅਤੇ ਹਰੇ ਰੰਗ ਦੀ ਵਰਤੋਂ ਕਰ ਸਕਦੇ ਹੋ। ਇਸ ਕਾਰਨ ਬੱਚਿਆਂ ਦਾ ਮਨ ਪੜ੍ਹਾਈ ਵਿੱਚ ਲੱਗਾ ਰਹਿੰਦਾ ਹੈ।

ਇਹ ਵੀ ਪੜ੍ਹੋ : Vastu Shastra: ਕਿਸਮਤ ਬਦਲ ਸਕਦਾ ਹੈ ਮੀਂਹ ਦਾ ਪਾਣੀ, ਘਰ 'ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ!

ਨਹੀਂ ਰੱਖਣੀ ਚਾਹੀਦੀ ਮੇਜ਼ 'ਤੇ ਕੋਈ ਬੇਕਾਰ ਚੀਜ਼

ਬੇਕਾਰ ਚੀਜ਼ਾਂ ਨੂੰ ਕਦੇ ਵੀ ਮੇਜ਼ 'ਤੇ ਨਹੀਂ ਰੱਖਣਾ ਚਾਹੀਦਾ। ਮਾਨਤਾਵਾਂ ਅਨੁਸਾਰ ਇੱਥੇ ਬੇਕਾਰ ਚੀਜ਼ਾਂ ਰੱਖਣ ਨਾਲ ਬੱਚਿਆਂ ਦਾ ਮਨ ਪੜ੍ਹਾਈ ਵਿੱਚ ਭਟਕਣ ਲੱਗਦਾ ਹੈ।

ਮੋਮਬੱਤੀ ਜਗਾਓ

ਜੇਕਰ ਤੁਹਾਡੇ ਬੱਚਿਆਂ ਨੂੰ ਪੜ੍ਹਾਈ 'ਚ ਮਨ ਨਹੀਂ ਲੱਗਦਾ ਹੈ, ਤਾਂ ਤੁਹਾਨੂੰ ਘਰ ਦੀ ਉੱਤਰ-ਪੂਰਬ ਅਤੇ ਦੱਖਣ ਦਿਸ਼ਾ 'ਚ ਮੋਮਬੱਤੀ ਜਲਾ ਲੈਣੀ ਚਾਹੀਦੀ ਹੈ। ਵਾਸਤੂ ਮਾਨਤਾਵਾਂ ਦੇ ਅਨੁਸਾਰ, ਇਸ ਨਾਲ ਤੁਹਾਡਾ ਮਨ ਪੜ੍ਹਾਈ ਵਿੱਚ ਲੱਗੇਗਾ।

ਗਲੋਬ ਅਤੇ ਕਾਪਰ ਪਿਰਾਮਿਡ ਰੱਖੋ

ਤੁਹਾਨੂੰ ਸਟੱਡੀ ਟੇਬਲ 'ਤੇ ਇੱਕ ਗਲੋਬ ਅਤੇ ਇੱਕ ਤਾਂਬੇ ਦਾ ਪਿਰਾਮਿਡ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਨਾਲ ਕਮਰੇ ਵਿਚ ਮੌਜੂਦ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਬੱਚੇ ਦਾ ਮਨ ਪੜ੍ਹਾਈ ਵਿਚ ਲਗਣ ਲੱਗ ਜਾਂਦਾ ਹੈ।

ਇਹ ਵੀ ਪੜ੍ਹੋ : Vastu Tips : ਘਰ 'ਚ ਘੋੜੇ ਸਮੇਤ ਇਨ੍ਹਾਂ ਪੰਛੀਆਂ ਦੀ ਮੂਰਤੀ ਰੱਖਣ ਨਾਲ ਬਦਲ ਸਕਦੀ ਹੈ ਤੁਹਾਡੀ ਕਿਸਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur