ਘਰ ਵਿਚ ਭੁੱਲ ਕੇ ਵੀ ਨਾ ਲਗਾਓ ਇਹ ਪੌਦੇ, ਬਣ ਸਕਦੇ ਹਨ ਸਮੱਸਿਆ ਦਾ ਕਾਰਨ

5/30/2021 7:30:54 PM

ਨਵੀਂ ਦਿੱਲੀ - ਵਾਸਤੂ ਅਨੁਸਾਰ ਘਰ ਵਿਚ ਲੱਗੇ ਹੋਏ ਰੁੱਖ ਅਤੇ ਪੌਦਿਆਂ ਦਾ ਸਬੰਧ ਘਰ ਦੀ ਖੁਸ਼ਹਾਲੀ ਨਾਲ ਹੁੰਦਾ ਹੈ। ਜੇ ਦਰੱਖਤ ਅਤੇ ਪੌਦੇ ਸਹੀ ਦਿਸ਼ਾ ਵਿਚ ਲਗਾਏ ਜਾਂਦੇ ਹਨ, ਤਾਂ ਉਹ ਪਰਿਵਾਰ ਵਿਚ ਖੁਸ਼ਹਾਲੀ ਲਿਆਉਂਦੇ ਹਨ। ਦੂਜੇ ਪਾਸੇ ਗਲਤ ਦਿਸ਼ਾਵਾਂ ਵਿਚ ਲੱਗੇ ਪੌਦੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਬਣਦੇ ਹਨ। ਵਾਸਤੂ ਮੁਤਾਬਕ ਘਰ ਦੇ ਵਿਹੜੇ ਵਿਚ ਜਾਂ ਘਰ ਦੇ ਆਸ ਪਾਸ ਕੁਝ ਪੌਦੇ ਲਗਾਉਣ ਦੀ ਮਨਾਹੀ ਹੈ। 

ਇਹ ਵੀ ਪੜ੍ਹੋ : ਪਰਿਵਾਰ ਵਿਚ ਝਗੜੇ ਅਤੇ ਕਲੇਸ਼ ਦਾ ਕਾਰਨ ਬਣਦੀਆਂ ਹਨ ਇਹ ਤਿੰਨ ਆਦਤਾਂ

1. ਕੋਈ ਵੀ ਰੁੱਖ ਜਿਸ ਦੇ ਕੰਡੇ ਹੋਣਗੇ ਉਹ ਘਰ ਦੇ ਵਿਹੜੇ ਵਿਚ ਨਹੀਂ ਲਗਾਉਣੇ ਚਾਹੀਦੇ ਹਨ। ਕੰਡੇਦਾਰ ਪੌਦੇ ਘਰ ਵਿਚ ਨਕਾਰਾਤਮਕਤਾ ਲਿਆਉਂਦੇ ਹਨ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅਜਿਹੇ ਬੂਟੇ ਲਗਾਉਣ ਨਾਲ ਘਰ ਵਿਚ ਦੁੱਖ ਅਤੇ ਵਿੱਤੀ ਸੰਕਟ ਵਧਦਾ ਹੈ। 

2. ਇਮਲੀ ਦਾ ਰੁੱਖ ਵੀ ਕਦੇ ਘਰ ਵਿਚ ਨਹੀਂ ਲਗਾਉਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਇਮਲੀ ਦਾ ਰੁੱਖ ਲਗਾਉਣ ਨਾਲ ਘਰ ਵਿੱਚ ਬਿਮਾਰੀਆਂ ਲੱਗਦੀਆਂ ਹਨ। ਇਸ ਤੋਂ ਇਲਾਵਾ ਆਪਸੀ ਸਬੰਧਾਂ ਵਿਚ ਵੀ ਖਟਾਸ ਆਉਂਦੀ ਹੈ, ਜਿਸ ਕਾਰਨ ਘਰ ਦਾ ਵਾਤਾਵਰਣ ਖਰਾਬ ਹੋ ਜਾਂਦਾ ਹੈ। ਇਸ ਦੇ ਨਾਲ ਹੀ ਨਕਾਰਾਤਮਕ ਤਾਕਤਾਂ ਦੁਆਰਾ ਪ੍ਰਭਾਵਿਤ ਹੋਣ ਦਾ ਡਰ ਰਹਿੰਦਾ ਹੈ।

3. ਹਾਲਾਂਕਿ ਪੀਪਲ ਦੇ ਦਰੱਖਤ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ, ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪਰ ਇਸ ਦਾ ਪੌਦਾ ਕਦੇ ਵੀ ਘਰ ਦੇ ਅੰਦਰ ਜਾਂ ਬਾਹਰਲੇ ਫਾਟਕ ਦੇ ਦੁਆਲੇ ਨਹੀਂ ਲਗਾਉਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਪੈਸੇ ਦਾ ਨੁਕਸਾਨ ਹੁੰਦਾ ਹੈ। ਹਾਲਾਂਕਿ ਇਸਦਾ ਵਿਗਿਆਨਕ ਕਾਰਨ ਇਹ ਹੈ ਕਿ ਪੀਪਲ ਦੀਆਂ ਜੜ੍ਹਾਂ ਦੂਰੋਂ ਫੈਲਦੀਆਂ ਹਨ, ਇਸ ਲਈ ਉਹ ਘਰ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਜੇ ਤੁਹਾਡੇ ਘਰ ਵਿਚ ਪੀਪਲ ਦਾ ਪੌਦਾ ਉੱਗਦਾ ਹੈ, ਤਾਂ ਇਸ ਨੂੰ ਜੜੋਂ ਉਖਾੜ ਕੇ ਮੰਦਰ ਦੇ ਨੇੜੇ ਜਾਂ ਕਿਸੇ ਪਵਿੱਤਰ ਸਥਾਨ ਵਿਚ ਲਗਾਇਆ ਜਾਣਾ ਚਾਹੀਦਾ ਹੈ।

4. ਬਹੁਤ ਸਾਰੇ ਲੋਕ ਮਦਾਰ ਦਾ ਪੌਦਾ ਘਰ ਵਿਚ ਲਗਾਉਂਦੇ ਹਨ, ਪਰ ਵਾਸਤੂ ਅਨੁਸਾਰ ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮਦਾਰ ਸਮੇਤ ਕੋਈ ਵੀ ਅਜਿਹਾ ਪੌਦਾ, ਜੋ ਦੁੱਧ ਪੈਦਾ ਕਰਦਾ ਹੈ ਉਸ ਨੂੰ ਘਰ ਦੇ ਅੰਦਰ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਨਕਾਰਾਤਮਕਤਾ ਆਉਂਦੀ ਹੈ।

5. ਖਜੂਰ ਦਾ ਦਰੱਖਤ ਘਰ ਦੀ ਸੁੰਦਰਤਾ ਨੂੰ ਜ਼ਰੂਰ ਵਧਾਉਂਦਾ ਹੈ, ਪਰ ਇਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਵਾਸਤੂ ਅਨੁਸਾਰ ਇਸ ਨੂੰ ਲਗਾਉਣ ਨਾਲ ਘਰ ਦੇ ਮੈਂਬਰਾਂ ਦੀ ਤਰੱਕੀ ਰੁਕ ਜਾਂਦੀ ਹੈ ਅਤੇ ਪਰਿਵਾਰ ਵਿੱਚ ਵਿੱਤੀ ਸੰਕਟ ਪੈਦਾ ਹੁੰਦਾ ਹੈ।

ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ : ਘਰ ਵਿਚ ਆ ਰਹੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਸ਼ੀਸ਼ਾ ਵੀ ਕਰ ਸਕਦਾ ਹੈ ਤੁਹਾਡੀ ਮਦਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur