ਦੀਵਾਲੀ 'ਤੇ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਵਾਪਸ ਮਿਲੇਗਾ ਦਿੱਤਾ ਹੋਇਆ ਪੈਸਾ

10/13/2025 1:38:35 PM

ਵੈੱਬ ਡੈਸਕ- ਇਸ ਸਾਲ ਦੀ ਦੀਵਾਲੀ 20 ਅਕਤੂਬਰ ਯਾਨੀ ਸੋਮਵਾਰ ਨੂੰ ਮਨਾਈ ਜਾਵੇਗੀ। ਪੰਚਾਂਗ ਅਨੁਸਾਰ, ਆਸ਼ਵਿਨ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦੀ ਵਿਧੀ ਹੈ। ਜਨਮ, ਨਕਸ਼ਤਰ ਅਤੇ ਗ੍ਰਹਿਆਂ ਦੇ ਦ੍ਰਿਸ਼ਟੀਕੋਣ ਨਾਲ ਦੀਵਾਲੀ ਇਸ ਵਾਰ ਵਿਸ਼ੇਸ਼ ਮੰਨੀ ਜਾ ਰਹੀ ਹੈ। ਦੀਵਾਲੀ 'ਤੇ ਸ਼ਨੀ ਗ੍ਰਹਿ ਹੋਰ ਸਾਰੇ ਗ੍ਰਹਿਆਂ 'ਤੇ ਆਪਣੀ ਸ਼ੁੱਭ ਦ੍ਰਿਸ਼ਟੀ ਪਾ ਕੇ ਧਨ ਰਾਜਯੋਗ ਦਾ ਨਿਰਮਾਣ ਕਰ ਰਹੇ ਹਨ।

ਜੋਤਿਸ਼ ਵਿਗਿਆਨ ਅਨੁਸਾਰ, ਜਿਸ ਤਰ੍ਹਾਂ ਨਾਲ ਸ਼ਨੀ ਦਾ ਗੋਚਰ ਵਿਸ਼ੇਸ਼ ਹੁੰਦਾ ਹੈ, ਉਸੇ ਤਰ੍ਹਾਂ ਸ਼ਨੀ ਵਲੋਂ ਬਣਾਉਣ ਵਾਲੇ ਯੋਗ ਵੀ ਮਹੱਤਵਪੂਰਨ ਹੁੰਦੇ ਹਨ। ਸ਼ਨੀਦੇਵ ਨੂੰ ਕਰਮਫਲ ਦਾਤਾ ਅਤੇ ਨਿਆਂਪ੍ਰਿਯ ਦੇਤਵਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਹ ਹਰ ਵਿਅਕਤੀ ਨੂੰ ਕਰਮਾਂ ਦੇ ਹਿਸਾਬ ਨਾਲ ਫ਼ਲ ਪ੍ਰਦਾਨ ਕਰਦੇ ਹੋਏ। ਆਓ ਜਾਣਦੇ ਹਾਂ ਕਿ ਦੀਵਾਲੀ 'ਤੇ ਸ਼ਨੀ ਵਲੋਂ ਬਣਨ ਜਾ ਰਹੇ ਧਨ ਰਾਜਯੋਗ ਨਾਲ ਕਿਹੜੀਆਂ ਰਾਸ਼ੀਆਂ ਨੂੰ ਫਾਇਦਾ ਹੋਵੇਗਾ। 

ਇਹ ਵੀ ਪੜ੍ਹੋ: ਸਵੇਰੇ 3 ਤੋਂ 5 ਵਿਚਾਲੇ ਨੀਂਦ ਖੁੱਲ੍ਹਣ ਪਿੱਛੇ ਹੈ ਵੱਡਾ ਰਾਜ਼, ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਵੱਡਾ ਕਾਰਣ

ਕਿਹੜੀਆਂ ਰਾਸ਼ੀਆਂ ਨੂੰ ਹੋਵੇਗਾ ਲਾਭ?

ਬ੍ਰਿਖ

ਬ੍ਰਿਖ ਰਾਸ਼ੀ ਵਾਲਿਆਂ ਲਈ ਇਹ ਧਨ ਰਾਜਯੋਗ ਆਰਥਿਕ ਸਥਿਰਤਾ ਅਤੇ ਤਰੱਕੀ ਲਿਆਵੇਗਾ। ਲੰਬੇ ਸਮੇਂ ਤੋਂ ਰੁਕੇ ਕੰਮ ਪੂਰੇ ਹੋਣਗੇ। ਨਿਵੇਸ਼ ਤੋਂ ਵਧੀਆ ਲਾਭ ਮਿਲੇਗਾ। ਕੰਮ 'ਚ ਅਚਾਨਕ ਤਰੱਕੀ ਹੋ ਸਕਦੀ ਹੈ। ਕਾਰੋਬਾਰ 'ਚ ਨਵੇਂ ਮੌਕੇ ਮਿਲਣਗੇ। ਨੌਕਰੀਪੇਸ਼ਾ ਲਈ ਤਨਖਾਹ ਵਾਧਾ ਤੇ ਪ੍ਰਮੋਸ਼ਨ ਦੇ ਸੰਕੇਤ ਹਨ। ਘਰ 'ਚ ਆਰਥਿਕ ਸੰਤੁਲਨ ਅਤੇ ਪਰਿਵਾਰਕ ਸਹਿਯੋਗ ਬਣੇਗਾ।

ਇਹ ਵੀ ਪੜ੍ਹੋ : OMG ! ਸੋਨੇ ਨੇ ਫਿਰ ਮਾਰੀ ਛਾਲ, ਜਾਣੋ ਹੁਣ ਕਿੰਨੇ 'ਚ ਮਿਲੇਗਾ 10 ਗ੍ਰਾਮ Gold

ਮਿਥੁਨ

ਮਿਥੁਨ ਰਾਸ਼ੀ ਵਾਲਿਆਂ ਲਈ ਇਹ ਯੋਗ ਲੰਬੇ ਸਮੇਂ ਦੇ ਸੰਘਰਸ਼ਾਂ ਤੋਂ ਬਾਅਦ ਰਾਹਤ ਲਿਆਵੇਗਾ। ਧਨ ਲਾਭ ਦੇ ਨਵੇਂ ਸਰੋਤ ਬਣ ਸਕਦੇ ਹਨ। ਜਾਇਦਾਦ ਜਾਂ ਪੁਰਾਣੇ ਨਿਵੇਸ਼ ਤੋਂ ਅਚਾਨਕ ਲਾਭ ਮਿਲਣ ਦੀ ਸੰਭਾਵਨਾ ਹੈ। ਕੰਮ 'ਚ ਮਿਹਨਤ ਰੰਗ ਲਿਆਏਗੀ। ਸੀਨੀਅਰਾਂ ਤੋਂ ਸਨਮਾਨ ਮਿਲੇਗਾ। ਇਹ ਸਮਾਂ ਕਰੀਅਰ ਨੂੰ ਨਵੀਂ ਦਿਸ਼ਾ ਦੇਣ ਦਾ ਹੈ।

ਇਹ ਵੀ ਪੜ੍ਹੋ : ਘਰ 'ਚ ਦਿੱਸਣ ਕੀੜੀਆਂ ਤਾਂ ਮਿਲ ਸਕਦੇ ਹਨ ਸ਼ੁੱਭ ਸੰਕੇਤ, ਜਾਣੋ ਇਨ੍ਹਾਂ ਨਾਲ ਜੁੜੇ Vastu Tips

ਮਕਰ

ਮਕਰ ਰਾਸ਼ੀ ਵਾਲਿਆਂ ਲਈ ਧਨ ਰਾਜਯੋਗ ਸੁਨਹਿਰੀ ਮੌਕਾ ਲਿਆ ਰਿਹਾ ਹੈ। ਅਚਾਨਕ ਪ੍ਰਾਪਤ ਧਨ ਨਾਲ ਆਰਥਿਕ ਸਥਿਤੀ ਸੁਧਰੇਗੀ। ਕੋਈ ਪੁਰਾਣਾ ਰੁਕਿਆ ਪੈਸਾ ਵਾਪਸ ਮਿਲ ਸਕਦਾ ਹੈ। ਵਪਾਰ 'ਚ ਵੱਡੇ ਸੌਦੇ ਜਾਂ ਨਵੀਂ ਭਾਗੀਦਾਰੀ ਲਾਭਦਾਇਕ ਰਹੇਗੀ। ਨੌਕਰੀਪੇਸ਼ਾ ਲੋਕਾਂ ਲਈ ਇਹ ਸਮਾਂ ਸ਼ੁੱਭ ਮੰਨਿਆ ਜਾ ਰਿਹਾ ਹੈ। ਪਰਿਵਾਰ ਅਤੇ ਸਮਾਜ 'ਚ ਸਤਿਕਾਰ ਅਤੇ ਪ੍ਰਤਿਸ਼ਠਾ ਵਧੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha