ਦੀਵਾਲੀ 'ਤੇ ਘਰ 'ਚ ਬਣਾਓ ਇਹ ਚਿੰਨ੍ਹ, ਮਾਲਾਮਾਲ ਕਰੇਗੀ ਮਾਂ ਲਕਸ਼ਮੀ

10/27/2019 7:47:16 AM


ਦੀਵਾਲੀ ਦੇ ਸ਼ੁੱਭ ਤਿਉਹਾਰ 'ਤੇ ਹਰ ਕੋਈ ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਕੋਈ ਨਾ ਕੋਈ ਉਪਾਅ ਕਰਦਾ ਹੈ। ਪ੍ਰਕਾਸ਼ ਦਾ ਇਹ ਤਿਉਹਾਰ ਧਨ ਦੀ ਪ੍ਰਾਪਤੀ ਲਈ ਵੀ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸੇ ਲਈ ਲੋਕ ਮਾਂ ਲਕਸ਼ਮੀ ਦੀ ਪੂਜਾ ਕਰਦੇ ਹਨ ਤੇ ਮਾਂ ਨੂੰ ਖੁਸ਼ ਕਰਕੇ ਉਨ੍ਹਾਂ ਦਾ ਆਸ਼ਿਰਵਾਦ ਪ੍ਰਾਪਤ ਕਰਦੇ ਹਨ।
 

PunjabKesari

 

ਹਰ ਪੂਜਾ ਜਾਂ ਧਾਰਮਿਕ ਕੰਮ ਕਰਨ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਸਵਾਸਤਿਕ ਦਾ ਨਿਸ਼ਾਨ ਭਗਵਾਨ ਗਣੇਸ਼ ਦਾ ਸਵਰੂਪ ਹੈ। ਇਸ ਲਈ ਇਸ ਦੀ ਸਥਾਪਨਾ ਕਰਕੇ ਤੁਸੀਂ ਮਾਂ ਲਕਸ਼ਮੀ ਨੂੰ ਖੁਸ਼ ਕਰ ਸਕਦੇ ਹੋ। ਇਸ ਦਾ ਅਰਥ ਹੈ ਸ਼ੁੱਭ, ਮੰਗਲ, ਕਲਿਆਣ ਕਰਨ ਵਾਲਾ। ਇਹ ਦੇਵਤਿਆਂ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਸਾਰੇ ਸ਼ਾਸਤਰਾਂ 'ਚ ਇਸ ਨੂੰ ਸ਼ੁੱਭਤਾ ਅਤੇ ਸਾਕਾਰਾਤਮਕ ਊਰਜਾ ਦੇਣ ਵਾਲਾ ਦੱਸਿਆ ਗਿਆ ਹੈ।
 

 

PunjabKesari

ਓਮ ਸਾਰੇ ਬ੍ਰਹਮ ਨੂੰ ਪ੍ਰਗਟ ਕਰਨ ਵਾਲਾ ਪਵਿੱਤਰ ਸ਼ਬਦ ਹੈ। ਓਮ ਦਾ ਉਚਾਰਨ ਆਤਮਿਕ ਬਲ ਹੈ। ਰਿਸ਼ੀ ਮੁਨੀਆਂ ਨੇ ਹਰ ਮੰਤਰ ਦੇ ਅੱਗੇ ਓਮ ਜੋੜਿਆ ਹੈ। ਇਸੇ ਲਈ ਇਸ ਦਾ ਉਚਾਰਨ ਕਰਨ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ।
 

PunjabKesari

ਲਕਸ਼ਮੀ ਮਾਤਾ ਹਮੇਸ਼ਾ ਕਮਲ ਦੇ ਫੁੱਲ 'ਤੇ ਹੀ ਬੈਠਦੇ ਜਾਂ ਖੜ੍ਹੇ ਹੁੰਦੇ ਹਨ। ਕਮਲ ਲਕਸ਼ਮੀ ਜੀ ਦਾ ਪਸੰਦੀਦਾ ਫੁੱਲ ਹੈ, ਇਸ ਲਈ ਲਕਸ਼ਮੀ ਜੀ ਨੂੰ ਖੁਸ਼ ਕਰਨ ਲਈ ਕਮਲ ਦੇ ਫੁੱਲ ਅਰਪਿਤ ਕੀਤੇ ਜਾਂਦੇ ਹਨ। ਚਿੱਕੜ 'ਚ ਕਮਲ ਦੇ ਫੁੱਲ ਦਾ ਖਿੜ੍ਹਨਾ ਸਾਨੂੰ ਸਕਾਰਾਤਮਕ ਸੋਚ ਨੂੰ ਵਧਾਵਾ ਦੇਣਾ ਸਿਖਾਉਂਦਾ ਹੈ। ਜੇਕਰ ਤੁਸੀਂ ਮਾਂ ਲਕਸ਼ਮੀ ਨੂੰ ਕਮਲ ਦਾ ਫੁੱਲ ਚੜ੍ਹਾਉਂਦੇ ਹੋ ਤਾਂ ਤੁਹਾਨੂੰ ਧਨ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
 

PunjabKesari

ਹਰ ਸ਼ੁੱਭ ਕੰਮ ਕਰਨ ਸਮੇਂ ਅਸੀਂ ਕਲਸ਼ ਸਜਾਉਂਦੇ ਹਨ। ਪਾਣੀ ਨਾਲ ਭਰਿਆ ਮਿੱਟੀ, ਤਾਂਬੇ ਜਾਂ ਪਿੱਤਲ ਦਾ ਘੜਾ, ਅੰਬ ਦੇ ਪੱਤੇ ਅਤੇ ਉਸ 'ਤੇ ਅਨਾਜ ਨਾਲ ਭਰਿਆ ਢੱਕਣ ਅਤੇ ਹਰਾ ਨਾਰੀਅਲ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਮਾਨਤਾ ਹੈ ਕਿ ਅੰਬ ਦੇ ਹਰੇ ਰੰਗ ਦੇ ਪੱਤੇ ਸ਼ਾਂਤੀ ਅਤੇ ਸਥਿਰਤਾ ਦੇ ਪ੍ਰਤੀਕ ਹਨ ਤਾਂ ਪਾਣੀ ਨਾਲ ਘਰ ਅਤੇ ਅਨਾਜ ਵਾਲਾ ਢੱਕਣ ਧਨ ਦਾ।  
 

PunjabKesari

ਘਰ ਦੇ ਮੁੱਖ ਦੁਆਰ 'ਤੇ ਅੰਬ ਦੇ ਪੱਤਿਆਂ ਨਾਲ ਬਣਿਆ ਵੰਦਨਵਾਰ ਜਾਂ ਤੋਰਨ ਸਜਾਇਆ ਜਾਂਦਾ ਹੈ ਤਾਂ ਕਿ ਘਰ 'ਚ ਸਕਾਰਾਤਮਕ ਊਰਜਾ ਭਰ ਜਾਵੇ। ਇਨ੍ਹਾਂ ਦੀ ਵਰਤੋਂ ਕਲਸ਼ ਸਥਾਪਨਾ ਸਮੇਂ ਵੀ ਕੀਤੀ ਜਾਂਦੀ ਹੈ। ਅੰਬ ਦੇ ਪੱਤਿਆਂ ਨੂੰ ਮੌਲੀ ਦੇ ਧਾਗੇ ਨਾਲ ਬੰਨ੍ਹ ਕੇ ਟੰਗਿਆ ਜਾਂਦਾ ਹੈ। ਹਰ ਵੰਦਨਵਾਰ 'ਤੇ ਸਿੰਧੂਰ ਨਾਲ ਇਕ ਹੋਰ ਸ਼ੁੱਭ ਅਤੇ ਦੂਜੇ ਪਾਸੇ ਲਾਭ ਲਿੱਖਣਾ ਹੁੰਦਾ ਹੈ।

PunjabKesari

 

ਤੁਸੀਂ ਘਰ 'ਚ ਮਾਤਾ ਲਕਸ਼ਮੀ ਤੇ ਗਣੇਸ਼ ਜੀ ਦੇ ਸਰੂਪ ਵੀ ਸਜਾ ਸਕਦੇ ਹੋ। ਬਾਜ਼ਾਰਾਂ 'ਚ ਇਨ੍ਹਾਂ ਦੇ ਪੋਸਟਰ ਜਾਂ ਮੂਰਤੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸਾਰੇ ਜਾਣਦੇ ਹਨ ਕਿ ਦੇਵੀ ਲਕਸ਼ਮੀ ਧਨ ਦੀ ਦੇਵੀ ਹੈ ਅਤੇ ਗਣੇਸ਼ ਜੀ ਸ਼ਾਂਤੀ ਦੇ ਦੇਵ ਹੈ। ਜਿੱਥੇ ਸ਼ਾਂਤੀ ਹੁੰਦੀ ਹੈ ਉੱਥੇ ਲਕਸ਼ਮੀ ਦੇਵੀ ਵਾਸ ਕਰਦੀ ਹੈ। ਇਸੇ ਕਾਰਨ ਦੀਵਾਲੀ ਦੀ ਰਾਤ ਇਨ੍ਹਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ।

 

PunjabKesari

ਉਂਝ ਤਾਂ ਦੀਵਾਲੀ ਦੀ ਰਾਤ ਲੋਕ ਦੀਵੇ ਜਗਾਉਂਦੇ ਹੀ ਹਨ। ਜੇਕਰ ਤੁਸੀਂ ਰੰਗੀਨ ਲਾਈਟਾਂ ਨਾਲ ਕੰਮ ਚਲਾਉਣਾ ਚਾਹੁੰਦੇ ਹੋ ਤਾਂ ਵੀ ਘਰ 'ਚ ਦੀਵੇ ਲਿਆਉਣੇ ਨਾ ਭੁੱਲੋ। ਦੀਵੇ ਦਾ ਸੰਬੰਧ ਸਿਰਫ ਮਿੱਟੀ ਦੇ ਪਾਤਰ ਨਾਲ ਨਹੀਂ ਹੈ ਸਗੋਂ ਇਹ ਆਸ਼ਾ ਦਾ ਪ੍ਰਤੀਕ ਵੀ ਹੈ। ਇਸ ਦੀ ਲੌ ਸਿਰਫ ਰੌਸ਼ਨੀ ਹੀ ਨਹੀਂ ਦਿੰਦੀ ਸਗੋਂ ਹਨ੍ਹੇਰੇ ਤੋਂ ਰੌਸ਼ਨੀ ਵੱਲ ਅਤੇ ਹੇਠਾਂ ਤੋਂ ਉਪਰ ਵੱਲ ਨੂੰ ਉੱਠਣ ਦੀ ਪ੍ਰੇਰਣਾ ਵੀ ਦਿੰਦੀ ਹੈ। ਦੀਵਾ ਹਨ੍ਹੇਰੇ 'ਚ ਰਹਿ ਕੇ ਦੂਜਿਆਂ ਦੇ ਘਰ ਨੂੰ ਰੌਸ਼ਨ ਕਰਨ ਦਾ ਸੰਦੇਸ਼ ਦਿੰਦਾ ਹੈ। ਇਸੇ ਲਈ ਲਕਸ਼ਮੀ ਪੂਜਾ ਦੇ ਬਾਅਦ ਅਨੇਕਾਂ ਦੀਵੇ ਜਗਾ ਕੇ ਉਨ੍ਹਾਂ ਨੂੰ ਚੌਰਾਹੇ, ਪਾਣੀ ਦੇ ਨੇੜੇ, ਤੁਲਸੀ ਦੇ ਪੌਦਿਆਂ ਦੇ ਨੇੜੇ, ਪਿੱਪਲ ਦੇ ਹੇਠਾਂ ਅਤੇ ਘਰ ਦੇ ਮੁੱਖ ਦੁਆਰ ਦੇ ਦੋਹਾਂ ਪਾਸੇ ਰੱਖਿਆ ਜਾਂਦਾ ਹੈ। ਸਾਰੇ ਦੀਵਿਆਂ 'ਚ ਸਰ੍ਹੋਂ ਦੇ ਤੇਲ ਦੀ ਬੱਤੀ ਰੱਖੀ ਜਾਂਦੀ ਹੈ।
 

PunjabKesari

ਦੀਵਾਲੀ 'ਤੇ ਲਕਸ਼ਮੀ ਮਾਤਾ ਦੇ ਪੈਰਾਂ ਦੇ ਚਿੱਤਰ ਬਣਾ ਕੇ ਉਨ੍ਹਾਂ ਨੂੰ ਆਪਣੇ ਘਰ ਸੱਦਾ ਦਿਓ। ਮੁੱਖ ਦੁਆਰ ਦੇ ਅੱਗੇ ਰੰਗੋਲੀ ਬਣਾ ਕੇ ਮਾਂ ਦੇ ਪੈਰਾਂ ਨੂੰ ਘਰ ਦੇ ਅੰਦਰ ਪ੍ਰਵੇਸ਼ ਕਰਨ ਦੀ ਮੁੱਦਰਾ 'ਚ ਚਿੱਤਰ ਬਣਾਓ। ਉਂਝ ਬਾਜ਼ਾਰਾਂ ਤੋਂ ਰੈਡੀਮੇਡ ਲਕਸ਼ਮੀ ਦੇ ਪੈਰਾਂ ਨੂੰ ਲਿਆ ਕੇ ਵੀ ਰੱਖਿਆ ਜਾ ਸਕਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਦੀਵਾਲੀ 'ਤੇ ਰੰਗੋਲੀ ਬਣਾਉਣ ਦੀ ਪਰੰਪਰਾ ਵੀ ਸਦੀਆਂ ਪੁਰਾਣੀ ਹੈ। ਲਕਸ਼ਮੀ ਪੂਜਾ 'ਚ ਫੁੱਲ, ਸੁਪਾਰੀ, ਨਾਰੀਅਲ, ਦੁੱਧ ਆਦਿ ਦਾ ਵੀ ਵਿਸ਼ੇਸ਼ ਮਹੱਤਵ ਹੈ।
ਦੀਵਾਲੀ ਦੀ ਪੂਜਾ ਕਰਨ ਸਮੇਂ ਇਨ੍ਹਾਂ ਸਭ ਗੱਲਾਂ ਦਾ ਖਾਸ ਧਿਆਨ ਰੱਖਣ ਨਾਲ ਮਾਂ ਲਕਸ਼ਮੀ ਅਤੇ ਗਣੇਸ਼ ਜੀ ਦਾ ਆਸ਼ਿਰਵਾਦ ਪ੍ਰਾਪਤ ਹੁੰਦਾ ਹੈ।