Diwali ਦੀ ਪੂਜਾ ਤੋਂ ਬਾਅਦ ਦੀਵਿਆਂ ਦਾ ਕੀ ਕਰਦੇ ਹੋ ਤੁਸੀਂ? ਇਨ੍ਹਾਂ ਗਲਤੀਆਂ ਤੋਂ ਬਚੋ

11/1/2024 12:34:52 PM

ਵੈੱਬ ਡੈਸਕ- ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ। ਕੁਝ ਲੋਕਾਂ ਵਲੋਂ ਕੱਲ੍ਹ ਭਾਵ 31 ਅਕਤੂਬਰ ਅਤੇ ਕੁਝ ਵਲੋਂ ਅੱਜ 1 ਨਵੰਬਰ ਨੂੰ ਦੀਵਾਲੀ ਮਨਾਈ ਜਾਵੇਗੀ। ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ। ਇਸ ਤਿਉਹਾਰ ‘ਤੇ ਲੋਕ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਰਸਮਾਂ ਅਨੁਸਾਰ ਸ਼ਾਮ ਦੇ ਸਮੇਂ ‘ਤੇ ਕਰਦੇ ਹਨ। ਲੋਕ ਦੀਵਾਲੀ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਉਹ ਆਪਣੇ ਘਰਾਂ ਦੀ ਸਫਾਈ ਕਰਦੇ ਹਨ ਅਤੇ ਦੀਵਾਲੀ ਦੀ ਖਰੀਦਦਾਰੀ ਕਰਦੇ ਹਨ। ਦੀਵਾਲੀ ਵਾਲੇ ਦਿਨ ਅਸੀਂ ਆਪਣੇ ਘਰ ਨੂੰ ਦੀਵਿਆਂ ਅਤੇ ਰੌਸ਼ਨੀਆਂ ਨਾਲ ਸਜਾਉਂਦੇ ਹਾਂ। ਚਾਰੇ ਪਾਸੇ ਚਮਕਦੀਆਂ ਲਾਈਟਾਂ ਦੇਖਣ ਯੋਗ ਹੁੰਦੀਆਂ ਹਨ।

ਇਹ ਵੀ ਪੜ੍ਹੋ- ਅੱਖਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆਂ,ਜਲਨ ਹੋਣ 'ਤੇ ਤੁਰੰਤ ਕਰੋ ਇਹ ਕੰਮ
ਦੀਵਾਲੀ ਹਰ ਸਾਲ ਕਾਰਤਿਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਈ ਜਾਂਦੀ ਹੈ। ਇਹ ਹਿੰਦੂ ਧਰਮ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਹੈ। ਤੁਸੀਂ ਆਪਣੇ ਘਰ ਨੂੰ ਦੀਵਿਆਂ ਨਾਲ ਸਜਾਉਂਦੇ ਹੋ, ਲਕਸ਼ਮੀ ਪੂਜਾ ਦੌਰਾਨ ਸੁੰਦਰ ਦੀਵੇ ਜਗਾਉਂਦੇ ਹੋ, ਪਰ ਦੀਵਾਲੀ ਤੋਂ ਬਾਅਦ ਤੁਸੀਂ ਸਾਰੇ ਦੀਵਿਆਂ ਦਾ ਕੀ ਕਰਦੇ ਹੋ? ਕੀ ਤੁਸੀਂ ਉਨ੍ਹਾਂ ਨੂੰ ਕੂੜੇ ਵਿੱਚ ਸੁੱਟ ਦਿੰਦੇ ਹੋ? ਇੱਥੇ ਜਾਣੋ ਦੀਵਾਲੀ ਤੋਂ ਬਾਅਦ ਪੁਰਾਣੇ ਦੀਵਿਆਂ ਨਾਲ ਕੀ ਕਰਨਾ ਚਾਹੀਦਾ ਹੈ।
ਕੀ ਕਰੀਏ ਦੀਵਿਆਂ ਦਾ?
-ਜੋਤਸ਼ੀਆਂ ਦਾ ਕਹਿਣਾ ਹੈ ਕਿ ਦੀਵਾਲੀ ਵਾਲੇ ਦਿਨ ਹਰ ਕੋਈ ਆਪਣੇ ਘਰਾਂ ਨੂੰ ਸੁੰਦਰ ਦੀਵਿਆਂ ਨਾਲ ਸਜਾਉਂਦਾ ਹੈ। ਲਕਸ਼ਮੀ ਦੀ ਪੂਜਾ ਵਿੱਚ ਵੀ ਦੀਵੇ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਦੀਵਾਲੀ ਤੋਂ ਬਾਅਦ ਲੋਕ ਇਨ੍ਹਾਂ ਦੀਵਿਆਂ ਨੂੰ ਇਧਰ-ਉਧਰ ਛੱਡ ਦਿੰਦੇ ਹਨ ਜਾਂ ਅਗਲੇ ਦਿਨ ਕੂੜੇ ਵਿੱਚ ਸੁੱਟ ਦਿੰਦੇ ਹਨ। ਕਿਸੇ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ, ਇਸ ਨੂੰ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ- ਕਈ ਰੋਗਾਂ ਦਾ ਇਲਾਜ ਹੈ 'ਅੰਜੀਰ', ਜਾਣੋ ਕਿੰਝ
ਦੀਵਿਆਂ 'ਚ ਹੁੰਦੈ ਮਾਂ ਲਕਸ਼ਮੀ ਜੀ ਦਾ ਵਾਸ
- ਮਾਂ ਲਕਸ਼ਮੀ ਦਾ ਵਾਸ ਦੀਵਿਆਂ ਵਿੱਚ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਨੂੰ ਸੁੱਟਣ ਤੋਂ ਬਚਣਾ ਚਾਹੀਦਾ ਹੈ। ਤੁਸੀਂ ਪੁਰਾਣੇ ਦੀਵਿਆਂ ਨੂੰ ਸੁਰੱਖਿਅਤ ਰੱਖ ਸਕਦੇ ਹੋ। ਜਦੋਂ ਵੀ ਤੁਸੀਂ ਕਿਸੇ ਮੰਦਿਰ ਵਿੱਚ ਜਾਓ ਤਾਂ ਉਸ ਮੰਦਿਰ ਵਿੱਚ ਦੀਵਾ ਜਗਾਉਣਾ ਚਾਹੀਦਾ ਹੈ। ਤੁਸੀਂ ਹਰ ਰੋਜ਼ ਮੰਦਰ ਜਾ ਕੇ ਦੀਵੇ ਵੀ ਜਗਾ ਸਕਦੇ ਹੋ।

PunjabKesari
-ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ‘ਚ 5 ਦੀਵੇ ਜਗਾਓ, ਇਨ੍ਹਾਂ ਦੀਵਿਆਂ ਨੂੰ ਨਦੀ ‘ਚ ਵਿਸਰਜਿਤ ਕਰ ਦਿਓ। ਅਜਿਹਾ ਕਰਨਾ ਸ਼ੁੱਭ ਹੈ। ਨਕਾਰਾਤਮਕਤਾ ਤੋਂ ਬਚਿਆ ਜਾ ਸਕਦਾ ਹੈ।
-ਜੋ ਲੋਕ ਸਮਰੱਥ ਹਨ, ਉਹ ਹਰ ਸਾਲ ਨਵੇਂ ਦੀਵੇ ਖਰੀਦਦੇ ਹਨ, ਪਰ ਜਿਹੜੇ ਲੋਕ ਗਰੀਬ ਹਨ ਜਾਂ ਉਨ੍ਹਾਂ ਕੋਲ ਸਮਰੱਥਾ ਨਹੀਂ ਹੈ, ਉਹ ਘਰ ਨੂੰ ਸਜਾਉਣ ਲਈ ਪੁਰਾਣੇ ਅਟੁੱਟ ਦੀਵੇ ਜਗਾ ਸਕਦੇ ਹਨ। ਜੀ ਹਾਂ, ਦੇਵੀ ਲਕਸ਼ਮੀ ਜੀ ਦੇ ਸਨਮਾਨ ਵਿੱਚ ਜਗਾਇਆ ਜਾਣ ਵਾਲਾ ਦੀਵਾ ਹਰ ਵਾਰ ਨਵਾਂ ਹੋਣਾ ਚਾਹੀਦਾ ਹੈ। ਤੁਸੀਂ ਛੱਤ, ਬਾਲਕੋਨੀ, ਵਿਹੜੇ 'ਚ ਪੁਰਾਣੇ ਦੀਵੇ ਨਾਲ ਜਗਾ ਸਕਦੇ ਹੋ, ਪਰ ਪੂਜਾ ਦੌਰਾਨ ਹਮੇਸ਼ਾ ਨਵਾਂ ਦੀਵਾ ਖਰੀਦੋ ਅਤੇ ਜਗਾਓ।

ਇਹ ਵੀ ਪੜ੍ਹੋ- ਪਟਾਕਿਆਂ ਨਾਲ ਸੜ ਜਾਣ ਹੱਥ ਤਾਂ ਤੁਰੰਤ ਕਰੋ ਇਹ ਕੰਮ, ਘਰ ਦੀ First Aid Kit 'ਚ ਜ਼ਰੂਰ ਰੱਖੋ ਇਹ ਚੀਜ਼ਾਂ
ਘੁਮਿਆਰ ਨੂੰ ਵੀ ਕਰ ਸਕਦੇ ਹੋ ਦਾਨ
-ਇਨ੍ਹਾਂ ਦੀਵਿਆਂ ਨੂੰ ਮਿੱਟੀ ‘ਚ ਵੀ ਦੱਬ ਸਕਦੇ ਹੋ। ਇੱਕ ਰੁੱਖ ਦੇ ਹੇਠਾਂ ਮਿੱਟੀ ਵਿੱਚ ਵੀ ਦੱਬਿਆ ਜਾ ਸਕਦਾ ਹੈ। ਤੁਸੀਂ ਇਨ੍ਹਾਂ ਦੀਵਿਆਂ ਨੂੰ ਨਦੀ ਵਿੱਚ ਵੀ ਪ੍ਰਵਾਹਿਤ ਕਰ ਸਕਦੇ ਹੋ। ਕੁਝ ਲੋਕ ਇਨ੍ਹਾਂ ਦੀਵਿਆਂ ਨੂੰ ਵਾਪਸ ਘੁਮਿਆਰ ਨੂੰ ਦਾਨ ਵੀ ਕਰਦੇ ਹਨ। ਤੁਸੀਂ ਘਰ ਵਿੱਚ ਪੰਜ ਦੀਵੇ ਰੱਖ ਸਕਦੇ ਹੋ ਅਤੇ ਬਾਕੀ ਬੱਚਿਆਂ ਵਿੱਚ ਵੰਡ ਸਕਦੇ ਹੋ। ਇਸ ਨਾਲ ਖੁਸ਼ਹਾਲੀ ਮਿਲਦੀ ਹੈ। ਨਦੀ ‘ਚ ਪ੍ਰਵਾਹਿਤ ਕਰਨ ਦੇ ਨਾਲ ਘਰ ‘ਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।

PunjabKesari
-ਜੇਕਰ ਤੁਹਾਡੇ ਘਰ ਦੇ ਨੇੜੇ ਕੋਈ ਨਦੀ ਜਾਂ ਤਾਲਾਬ ਨਹੀਂ ਹਨ ਤਾਂ ਇਨ੍ਹਾਂ ਦੀਵਿਆਂ ਨੂੰ ਘਰ ‘ਚ ਅਜਿਹੀ ਜਗ੍ਹਾ ‘ਤੇ ਰੱਖੋ, ਜਿੱਥੇ ਕੋਈ ਇਨ੍ਹਾਂ ਨੂੰ ਦੇਖ ਨਾ ਸਕੇ। ਇਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਲੋੜਵੰਦਾਂ ਨੂੰ ਦਾਨ ਕਰਨ ਨਾਲ ਸ਼ੁੱਭ ਫਲ ਮਿਲਦਾ ਹੈ। ਪਰਿਵਾਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


Aarti dhillon

Content Editor Aarti dhillon