Diwali 2024: ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

10/23/2024 1:25:10 PM

ਵੈੱਬ ਡੈਸਕ- ਲੋਕ ਸਾਰਾ ਸਾਲ ਦੀਵਾਲੀ ਦੇ ਤਿਉਹਾਰ ਦੀ ਉਡੀਕ ਕਰਦੇ ਹਨ। ਇਹ ਤਿਉਹਾਰ ਧਨਤੇਰਸ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਸਾਲ ਦੀਵਾਲੀ 31 ਅਕਤੂਬਰ ਅਤੇ 1 ਨਵੰਬਰ ਨੂੰ ਮਨਾਈ ਜਾਵੇਗੀ। ਇਸ ਤਿਉਹਾਰ 'ਤੇ ਮਾਂ ਲਕਸ਼ਮੀ ਅਤੇ ਗਣੇਸ਼ ਜੀ ਦੀ ਵਿਸ਼ੇਸ਼ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ। ਇਸ ਦੇ ਲਈ ਬਹੁਤ ਸਾਰੇ ਲੋਕ ਇਨ੍ਹਾਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਖਰੀਦਦੇ ਹਨ। ਧਨਤੇਰਸ 'ਤੇ ਮਾਂ ਲਕਸ਼ਮੀ-ਗਣੇਸ਼ ਜੀ ਦੀ ਮੂਰਤੀ ਲਿਆਂਦੀ ਜਾਂਦੀ ਹੈ ਅਤੇ ਦੀਵਾਲੀ 'ਤੇ ਪੂਜਾ ਕੀਤੀ ਜਾਂਦੀ ਹੈ।
ਮੂਰਤੀਆਂ ਖਰੀਦਦੇ ਸਮੇਂ ਨਾ ਕਰੋ ਗਲਤੀ
ਮਾਂ ਲਕਸ਼ਮੀ-ਭਗਵਾਨ ਗਣੇਸ਼ ਦੀ ਮੂਰਤੀ ਖਰੀਦਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਹੀ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਲੋਕ ਮੂਰਤੀ ਖਰੀਦਦੇ ਸਮੇਂ ਕੁਝ ਗਲਤੀਆਂ ਕਰ ਬੈਠਦੇ ਹਨ। ਇਹ ਛੋਟੀ ਜਿਹੀ ਗਲਤੀ ਵੀ ਮਹਿੰਗੀ ਸਾਬਤ ਹੋ ਸਕਦੀ ਹੈ। ਇਸ ਕਾਰਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲਕਸ਼ਮੀ-ਗਣੇਸ਼ ਦੀ ਮੂਰਤੀ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ...

ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਮੁਦਰਾ ਦਾ ਰੱਖੋ ਧਿਆਨ 
ਲਕਸ਼ਮੀ-ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੇਵੀ ਲਕਸ਼ਮੀ ਅਤੇ ਗਣੇਸ਼ ਜੀ ਬੈਠੀ ਹੋਈ ਮੁਦਰਾ 'ਚ ਹੋਣ। ਕਦੇ ਵੀ ਖੜ੍ਹੀ ਮੁਦਰਾ 'ਚ ਭਗਵਾਨ ਜੀ ਦੀ ਮੂਰਤੀ ਘਰ 'ਚ ਨਹੀਂ ਲਿਆਉਣੀ ਚਾਹੀਦੀ, ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।

PunjabKesari
ਕਿਸ ਪਾਸੇ ਹੋਣੀ ਚਾਹੀਦੀ ਹੈ ਗਣੇਸ਼ ਜੀ ਦੀ ਸੁੰਡ?
ਮੂਰਤੀ ਖਰੀਦਦੇ ਸਮੇਂ ਭਗਵਾਨ ਗਣੇਸ਼ ਜੀ ਦੀ ਸੁੰਡ ਦੀ ਦਿਸ਼ਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਉਨ੍ਹਾਂ ਦੀ ਸੁੰਡ ਖੱਬੇ ਪਾਸੇ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਦੇ ਹੱਥ ਵਿੱਚ ਮੋਦਕ ਅਤੇ ਵਾਹਨ ਚੂਹਾ ਵੀ ਹੋਣਾ ਸ਼ੁੱਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- ਜਾਣੋ ਕਦੋਂ ਰੱਖਿਆ ਜਾਵੇਗਾ Ahoi Ashtami ਦਾ ਵਰਤ ਤੇ ਕੀ ਹੈ ਇਸ ਦਾ ਮਹੱਤਵ
ਮਾਂ ਲਕਸ਼ਮੀ ਜੀ ਦੀ ਮੂਰਤੀ
ਮਾਂ ਲਕਸ਼ਮੀ ਜੀ ਦੀ ਮੂਰਤੀ ਨੂੰ ਖਰੀਦਦੇ ਸਮੇਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਧਨ ਦੀ ਦੇਵੀ ਕਮਲ ਦੇ ਫੁੱਲ 'ਤੇ ਬਿਰਾਜਮਾਨ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਦੇ ਇੱਕ ਹੱਥ ਵਿੱਚ ਕਮਲ ਅਤੇ ਦੂਜੇ ਹੱਥ ਨਾਲ ਆਸ਼ੀਰਵਾਦ ਦੇ ਰਹੇ ਹੋਣ। ਮੂਰਤੀ ਦਾ ਰੰਗ ਗੁਲਾਬੀ ਚੰਗਾ ਮੰਨਿਆ ਜਾਂਦਾ ਹੈ।
ਜੁੜੀ ਨਹੀਂ ਹੋਣੀ ਚਾਹੀਦੀ ਮੂਰਤੀ 
ਧਾਰਮਿਕ ਗ੍ਰੰਥਾਂ ਅਨੁਸਾਰ ਦੇਵੀ ਲਕਸ਼ਮੀ ਅਤੇ ਗਣੇਸ਼ ਦੀ ਪੂਜਾ ਇਕੱਠੀ ਕੀਤੀ ਜਾਂਦੀ ਹੈ ਪਰ ਇਨ੍ਹਾਂ ਮੂਰਤੀਆਂ ਨੂੰ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੂਰਤੀਆਂ ਇਕੱਠੀਆਂ ਜੁੜੀਆਂ ਨਹੀਂ ਹੋਣੀਆਂ ਚਾਹੀਦੀਆਂ।

PunjabKesari
ਮਿੱਟੀ ਦੇ ਨਾਲ ਹੀ ਬਣੀਆਂ ਹੋਣ ਮੂਰਤੀਆਂ
ਲਕਸ਼ਮੀ ਜੀ ਅਤੇ ਗਣੇਸ਼ ਜੀ ਦੀਆਂ ਮੂਰਤੀਆਂ ਮਿੱਟੀ ਨਾਲ ਬਣੀਆਂ ਹੋਈਆਂ ਹੀ ਘਰ 'ਚ ਲਿਆਉਣੀਆਂ ਚਾਹੀਦੀਆਂ ਹਨ। ਅੱਜ ਕੱਲ੍ਹ ਸੀਮਿੰਟ ਅਤੇ ਪੀਓਪੀ ਦੀਆਂ ਬਣੀਆਂ ਮੂਰਤੀਆਂ ਬਾਜ਼ਾਰ ਵਿੱਚ ਆ ਰਹੀਆਂ ਹਨ।

ਇਹ ਵੀ ਪੜ੍ਹੋ-  ਘਰ 'ਚ ਜ਼ਰੂਰ ਲਗਾਓ 'ਅਜਵਾਇਣ ਦਾ ਬੂਟਾ', ਰੁਕੇ ਹੋਏ ਕੰਮ ਹੋਣਗੇ ਪੂਰੇ

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।


Aarti dhillon

Content Editor Aarti dhillon