Diwali 2021: ਜਾਣੋ ਫੁੱਲੀਆਂ-ਪਤਾਸੇ ਨਾਲ ਹੀ ਕਿਉਂ ਕੀਤੀ ਜਾਂਦੀ ਹੈ ਮਾਂ ਲਕਸ਼ਮੀ ਜੀ ਦੀ ਪੂਜਾ?
11/4/2021 3:19:42 PM
ਨਵੀਂ ਦਿੱਲੀ - ਦੀਵਾਲੀ ਦਾ ਤਿਉਹਾਰ ਘਰ ਵਿੱਚ ਸੁਖ਼-ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੱਕ ਧਾਰਮਿਕ ਮਾਨਤਾ ਹੈ ਕਿ ਜਦੋਂ ਭਗਵਾਨ ਸ਼੍ਰੀ ਰਾਮ 14 ਸਾਲ ਦੇ ਬਨਵਾਸ ਤੋਂ ਬਾਅਦ ਰਾਵਣ ਨੂੰ ਮਾਰ ਕੇ ਅਯੁੱਧਿਆ ਪਰਤੇ ਤਾਂ ਅਯੁੱਧਿਆ ਵਾਸੀਆਂ ਨੇ ਉਨ੍ਹਾਂ ਦਾ ਦੀਵੇਂ ਜਗਾ ਕੇ ਸਵਾਗਤ ਕੀਤਾ। ਉਦੋਂ ਤੋਂ ਹੀ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਦਿਨ ਹਰ ਘਰ ਵਿੱਚ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਦੇਵੀ ਲਕਸ਼ਮੀ ਧਰਤੀ 'ਤੇ ਘੁੰਮਦੀ ਹੈ, ਜਿਸ ਦਾ ਸਵਾਗਤ ਕਰਨ ਲਈ ਹਰ ਕੋਈ ਆਪਣੇ ਘਰ ਨੂੰ ਰੌਸ਼ਨੀਆਂ ਨਾਲ ਸਜਾਉਂਦਾ ਹੈ। ਜ਼ਿਕਰਯੋਗ ਹੈ ਕਿ ਲਕਸ਼ਮੀ ਪੂਜਾ ਫੁੱਲੀਆਂ-ਪਤਾਸੇ ਨਾਲ ਕੀਤੀ ਜਾਂਦੀ ਹੈ। ਇਸ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਹੈ ਕਿ ਲਕਸ਼ਮੀ ਦੀ ਪੂਜਾ ਫੁੱਲੀਆਂ-ਪਤਾਸੇ ਨਾਲ ਕਿਉਂ ਕੀਤੀ ਜਾਂਦੀ ਹੈ?
ਇਹ ਵੀ ਪੜ੍ਹੋ : Vastu Tips: ਤਿਉਹਾਰਾਂ ਮੌਕੇ ਇਨ੍ਹਾਂ ਨਿਯਮਾਂ ਮੁਤਾਬਕ ਸਜਾਓ ਘਰ, ਸਾਰਾ ਸਾਲ ਨਹੀਂ ਹੋਵੇਗੀ ਪੈਸੇ ਦੀ ਤੰਗੀ
ਮਾਹਿਰਾਂ ਦਾ ਕਹਿਣਾ ਹੈ ਕਿ ਲਕਸ਼ਮੀ ਪੂਜਾ ਵਿੱਚ ਫੁੱਲੀਆ ਦਾ ਬਹੁਤ ਮਹੱਤਵ ਹੈ। ਫੁੱਲੀਆਂ ਝੋਨੇ ਤੋਂ ਬਣਾਈਆਂ ਜਾਂਦੀਆਂ ਹਨ, ਜੋ ਕਿ ਚੌਲਾਂ ਦਾ ਹੀ ਇੱਕ ਰੂਪ ਹੁੰਦੀਆਂ ਹਨ। ਇਸ ਦਾ ਮਤਲਬ ਹੈ ਕਿ ਫੁੱਲੀਆਂ ਚੌਲਾਂ ਤੋਂ ਬਣਦੀਆਂ ਹਨ। ਦੀਵਾਲੀ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਚੌਲਾਂ ਦੀ ਫ਼ਸਲ ਤਿਆਰ ਹੋ ਜਾਂਦੀ ਹੈ। ਦੇਵੀ ਲਕਸ਼ਮੀ ਨੂੰ ਇਸ ਫ਼ਸਲ ਵਿਚੋਂ ਪਹਿਲੇ ਭੋਗ ਵਜੋਂ ਫੁੱਲੀਆਂ ਚੜ੍ਹਾਈਆਂ ਜਾਂਦੀਆਂ ਹਨ। ਇਸ ਲਈ ਫੁੱਲੀਆਂ ਦਾ ਬਹੁਤ ਮਹੱਤਵ ਹੈ।
ਇਹ ਵੀ ਪੜ੍ਹੋ : Vastu Tips : ਜਾਣੋ ਇਮਾਰਤ ਬਣਾਉਣ 'ਚ ਪੁਰਾਣੀ ਸਮੱਗਰੀ ਦੀ ਵਰਤੋਂ ਕਰਨਾ ਸ਼ੁੱਭ ਹੈ ਜਾਂ ਅਸ਼ੁੱਭ
ਜੋਤਸ਼ੀ ਕਾਰਨ ਵੀ ਹੈ ਇਸ ਦਾ
ਮਹਾਲਕਸ਼ਮੀ ਦੀ ਫੁੱਲੀਆਂ-ਪਤਾਸੇ ਨਾਲ ਪੂਜਾ ਕਰਨ ਦੇ ਪਿੱਛੇ ਇੱਕ ਜੋਤਿਸ਼ ਕਾਰਨ ਵੀ ਹੈ। ਦੀਵਾਲੀ ਦਾ ਤਿਉਹਾਰ ਦੌਲਤ ਅਤੇ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੋਤਸ਼ੀ ਕਹਿੰਦੇ ਹਨ ਕਿ ਸ਼ੁੱਕਰ ਦੇ ਦੇਵਤੇ ਨੂੰ ਹਿੰਦੂ ਧਰਮ ਵਿਚ ਦੌਲਤ ਅਤੇ ਮਹਿਮਾ ਦਾ ਦੇਵਤਾ ਮੰਨਿਆ ਜਾਂਦਾ ਹੈ। ਸਫੈਦ ਅਤੇ ਮਿੱਠੀਆਂ ਚੀਜ਼ਾਂ ਨੂੰ ਵੀਨਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਸ਼ੁੱਕਰ ਕਮਜ਼ੋਰ ਹੈ ਤਾਂ ਮਾਂ ਲਕਸ਼ਮੀ ਨੂੰ ਪ੍ਰਸੰਨ ਕਰ ਕੇ ਉਹ ਸ਼ੁੱਕਰ ਨੂੰ ਆਪਣੇ ਮੁਤਾਬਕ ਢਾਲ ਸਕਦਾ ਹੈ। ਰਾਸ਼ੀ ਵਿੱਚ ਬੈਠੇ ਸ਼ੁੱਕਰ ਗ੍ਰਹਿ ਨੂੰ ਖੁਸ਼ ਕਰਨ ਲਈ ਦੇਵੀ ਲਕਸ਼ਮੀ ਨੂੰ ਫੁੱਲੀਆ-ਪਤਾਸੇ ਦਾ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ।
ਇਹ ਵੀ ਪੜ੍ਹੋ : Vastu Tips : ਜੇਕਰ ਤੁਸੀਂ ਵੀ ਕਰ ਰਹੇ ਹੋ ਇਹ ਕੰਮ ਤਾਂ ਤੁਹਾਡੇ ਘਰੋਂ ਰੁੱਸ ਕੇ ਜਾ ਸਕਦੀ ਹੈ ਮਾਂ ਲਕਸ਼ਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।