Diwali 2021: ਦੀਵਾਲੀ ਦੇ ਤਿਉਹਾਰ ’ਤੇ ਇੰਝ ਕਰੋ ਕਿਚਨ ਤੋਂ ਲੈ ਕੇ ਕਮਰੇ ਤੱਕ ਦੀ ਸਜਾਵਟ, ਅਪਣਾਓ ਇਹ ਟਿਪਸ
10/26/2021 2:28:00 PM
ਜਲੰਧਰ (ਬਿਊਰੋ) - ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸਾਰੇ ਲੋਕ ਆਪਣੇ ਘਰਾਂ ਦੀ ਚੰਗੀ ਤਰ੍ਹਾਂ ਨਾਲ ਸਾਫ਼-ਸਫ਼ਾਈ ਕਰਦੇ ਹਨ। ਸਫ਼ਾਈ ਕਰਕੇ ਲੋਕ ਆਪਣੇ ਘਰ ਨੂੰ ਸੁੰਦਰ ਬਣਾਉਣਾ ਚਾਹੁੰਦੇ ਹਨ। ਦਿਵਾਲੀ ਦੇ ਤਿਉਹਾਰ ’ਤੇ ਘਰ ਦੀ ਸਾਫ਼-ਸਫ਼ਾਈ ਕਰਨ ਮਗਰੋਂ ਲੋਕ ਘਰ ਨੂੰ ਹੋਰ ਖ਼ੂਬਸੂਰਤ ਬਣਾਉਣ ਦੀ ਉਸ ਦੀ ਸਜਾਵਟ ਕਰਦੇ ਹਨ। ਜੇਕਰ ਤੁਸੀਂ ਵੀ ਦੀਵਾਲੀ ’ਤੇ ਆਪਣੇ ਘਰ ਨੂੰ ਸੰਵਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਖ਼ਾਸ ਗੱਲਾਂ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੈ। ਦੀਵਾਲੀ ਉੱਤੇ ਘਰ ਨੂੰ ਸਜਾਉਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਇੱਕ ਵਾਰ ਜ਼ਰੂਰ ਸੋਚ ਲਵੋ।
ਕਿਚਨ ਦੀ ਕਰੋ ਸਫ਼ਾਈ
ਦੀਵਾਲੀ ’ਤੇ ਸਭ ਤੋਂ ਪਹਿਲਾਂ ਆਪਣੇ ਕਿਚਨ ਨੂੰ ਸਾਫ਼ ਕਰੋ, ਕਿਉਂਕਿ ਕਿਚਨ ਵਿੱਚ ਲਕਸ਼ਮੀ ਮਾਤਾ ਦੀ ਰਿਹਾਇਸ਼ ਹੁੰਦੀ ਹੈ। ਰੋਜ਼ ਖਾਣਾ ਬਣਾਉਣ ਕਰਕੇ ਕਿਚਨ ਗੰਦਾ ਹੋ ਜਾਂਦਾ ਹੈ, ਜਿਸ ਕਾਰਨ ਕਾਕਰੋਚ ਅਤੇ ਕੀੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਘਰ ਦੇ ਕਿਚਨ ਵਿੱਚ ਵੀ ਕਾਕਰੋਚ ਹਨ ਤਾਂ ਤੁਸੀਂ ਥੋੜ੍ਹਾ-ਜਿਹਾ ਬੇਕਿੰਗ ਧੂੜਾ, ਆਟਾ ਅਤੇ ਦੁੱਧ ਨੂੰ ਮਿਕਸ ਕਰ ਪੇਸਟ ਬਣਾ ਲਵੋ ਅਤੇ ਉਸ ਨੂੰ ਜਿੱਥੇ ਜ਼ਿਆਦਾ ਕਾਕਰੋਚ ਹੋ, ਉੱਥੇ ਰੱਖ ਦਿਓ। ਇਸ ਨਾਲ ਕਾਕਰੋਚ ਭੱਜ ਜਾਣਗੇ।
ਬੈੱਡ-ਰੂਮ ਵਿੱਚ ਫੁੱਲਾਂ ਦਾ ਗੁਲਦਸਤਾ ਰੱਖੋ
ਕਿਚਨ ਤੋਂ ਬਾਅਦ ਤੁਸੀਂ ਆਪਣੇ ਕਮਰਿਆਂ ਦੀ ਸਫ਼ਾਈ ਕਰੋ। ਤੁਸੀਂ ਕਮਰੇ ਦੀ ਰੰਗਾਈ-ਲਿਪਾਈ ਕਰਵਾ ਕੇ ਆਪਣੇ ਸਟੱਡੀ ਰੂਮ ਦੀ ਚੰਗੀ ਅਤੇ ਸੋਹਣੇ ਤਰੀਕੇ ਨਾਲ ਸਜਾਵਟ ਕਰ ਸਕਦੇ ਹੋ। ਤੁਸੀਂ ਕੁਝ ਗੁਲਦਸਤੇ ਸਟੱਡੀ ਟੇਬਲ ’ਤੇ ਵੀ ਰੱਖ ਸਕਦੇ ਹੋ। ਆਪਣੇ ਬੈੱਡ-ਰੂਮ ਵਿੱਚ ਖ਼ੁਸ਼ਬੂਦਾਰ ਫੁੱਲਾਂ ਦਾ ਗੁਲਦਸਤਾ ਜ਼ਰੂਰ ਰੱਖੋ।
ਪੜ੍ਹੋ ਇਹ ਵੀ ਖ਼ਬਰ - ਦੀਵਾਲੀ ਦੇ ਤਿਉਹਾਰ ’ਤੇ ਇਨ੍ਹਾਂ ਨਵੇਂ ਤਰੀਕਿਆਂ ਨਾਲ ਕਰੋ ਆਪਣੇ ਘਰ ਦੀ ਸਜਾਵਟ, ਵਧੇਗੀ ਖ਼ੂਬਸੂਰਤੀ
ਤਿਉਹਾਰ ’ਤੇ ਪੁਰਾਣੇ ਪਰਦਿਆਂ ਨੂੰ ਉਤਾਰੋ
ਤਿਉਹਾਰ ਦੇ ਮੌਕੇ ਆਪਣੇ ਘਰ ਦੇ ਕਮਰਿਆਂ ’ਚ ਲੱਗੇ ਪੁਰਾਣੇ ਪਰਦੇ ਉਤਾਰ ਦਿਓ ਅਤੇ ਉਨ੍ਹਾਂ ਦੀ ਥਾਂ ਨਵੇਂ ਪਰਦੇ ਲਗਾਓ। ਘਰ ਵਿੱਚ ਫ਼ਾਲਤੂ ਪਏ ਸਾਮਾਨ ਨੂੰ ਸਟੋਰ ਰੂਮ ਵਿੱਚ ਰੱਖ ਦਿਓ। ਆਪਣੇ ਸ਼ੂ ਰੈਕ ਦੀ ਸਾਫ਼-ਸਫ਼ਾਈ ਕਰ ਲਵੋ। ਘਰ ਲਈ ਕੀ ਨਵਾਂ ਖਰੀਦਣਾ ਹੈ ਅਤੇ ਕਿਸ ਰੂਮ ਵਿਚੋਂ ਸਫ਼ਾਈ ਕਰਨੀ ਹੈ ਇਸ ਦੀ ਸੂਚੀ ਤਿਆਰ ਕਰ ਲਓ।
ਕਮਰੇ ’ਚ ਟੀ ਲਾਈਟਸ ਦਾ ਇਸਤੇਮਾਲ
ਰੰਗੀਨ ਕੱਚ ਦੇ ਕੰਟੇਨਰ 'ਚ ਟੀ-ਲਾਈਟਸ ਰੱਖ ਕੇ ਉਸ ਨੂੰ ਡ੍ਰਾਇੰਗ ਰੂਮ ਅਤੇ ਡਾਈਨਿੰਗ ਰੂਮ ਦੀ ਸੀਲਿੰਗ ਨਾਲ ਲਟਕਾ ਦਿਓ। ਇਸ ਨਾਲ ਦੀਵਾਲੀ 'ਤੇ ਘਰ ਨੂੰ ਡਿਫਰੈਂਟ ਅਤੇ ਖੂਬਸੂਰਤ ਲੁੱਕ ਮਿਲੇਗਾ।
ਘਰ ਨੂੰ ਦੀਵਿਆਂ ਅਤੇ ਲਾਈਟਸ ਨਾਲ ਸਜਾਓ-
ਦੀਵਾਲੀ ’ਤੇ ਘਰ ਨੂੰ ਦੀਵਿਆਂ ਅਤੇ ਲਾਈਟਸ ਨਾਲ ਜ਼ਰੂਰ ਸਜਾਓ। ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ ਅਤੇ ਅਜਿਹੇ ਵਿੱਚ ਘਰ ਵਿੱਚ ਚਾਰਾਂ ਤਰਫ਼ ਰੌਸ਼ਨੀ ਹੋਣੀ ਜ਼ਰੂਰੀ ਹੈ। ਘਰ ਨੂੰ ਦੀਵਿਆਂ ਦੇ ਨਾਲ ਜਗਮਗਾ ਦਿਓ ਤਾਂ ਤੁਹਾਡੇ ਘਰ ਦੀ ਦਿੱਖ ਵੱਖਰੀ ਲੱਗੇ।
ਕਮਰੇ ’ਚ ਲਗਾਓ ਪੇਪਰ ਲਾਲਟੇਨ
ਕਮਰੇ ਦੀ ਡੈਕੋਰੇਸ਼ਨ ਲਈ ਪੇਪਰ ਲਾਲਟੇਨ ਦੀ ਵਰਤੋਂ ਕਰ ਸਕਦੇ ਹੋ, ਜਿਸ ਨੂੰ ਹਨੇਰੇ ’ਚ ਜਗਾਉਣ ਨਾਲ ਸੋਹਣੀ ਰੌਸ਼ਨੀ ਹੁੰਦੀ ਹੈ। ਇਸ ਨਾਲ ਘਰ 'ਚ ਰੌਸ਼ਨੀ ਖੂਬ ਫੈਲਦੀ ਹੈ।