Diwali 2025 : 71 ਸਾਲ ਬਾਅਦ ਬਣਿਆ ਦੁਰਲੱਭ ਸੰਯੋਗ, ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ
10/17/2025 10:56:44 AM

ਵੈੱਬ ਡੈਸਕ- ਇਸ ਵਾਰੀ ਦੀਵਾਲੀ 2025 ਬਹੁਤ ਹੀ ਖ਼ਾਸ ਰਹਿਣ ਵਾਲੀ ਹੈ। ਲਗਭਗ 71 ਸਾਲ ਬਾਅਦ ਅਜਿਹਾ ਗ੍ਰਹਿ ਸੰਯੋਗ ਬਣ ਰਿਹਾ ਹੈ, ਜਦੋਂ ਇਕੱਠੇ ਹੰਸ ਰਾਜਯੋਗ, ਬੁਧਾਦਿਤਯ ਰਾਜਯੋਗ, ਸਰਵਾਰਥ ਸਿੱਧੀ ਯੋਗ ਅਤੇ ਕਲਾਨਿਧੀ ਯੋਗ ਦਾ ਨਿਰਮਾਣ ਹੋਵੇਗਾ। ਇਸ ਤੋਂ ਪਹਿਲਾਂ ਅਜਿਹਾ 1954 'ਚ ਹੀ ਦੇਖਣ ਨੂੰ ਮਿਲਿਆ ਸੀ। ਇਸ ਵਾਰੀ ਗੁਰੂ ਆਪਣੀ ਉੱਚ ਰਾਸ਼ੀ ਕਰਕ 'ਚ ਗੋਚਰ ਕਰਨਗੇ, ਜਿਸ ਨਾਲ ਹੰਸ ਰਾਜਯੋਗ ਪ੍ਰਭਾਵੀ ਹੋਵੇਗਾ, ਉੱਥੇ ਹੀ ਸੂਰਜ ਅਤੇ ਬੁੱਧ ਦੀ ਯੁਤੀ ਤੁਲਾ ਰਾਸ਼ੀ 'ਚ ਹੋਣ ਨਾਲ ਬੁਧਾਦਿਤਯ ਰਾਜਯੋਗ ਬਣੇਗਾ
ਰਾਸ਼ੀਵਾਰ ਭਵਿੱਖਫਲ
ਮੇਸ਼ ਰਾਸ਼ੀ:
ਮੇਸ਼ ਰਾਸ਼ੀ ਵਾਲਿਆਂ ਲਈ ਇਹ ਦੀਵਾਲੀ ਖਾਸ ਤੌਰ 'ਤੇ ਸ਼ੁੱਭ ਰਹੇਗੀ। ਸਪਤਮ ਭਾਵ 'ਚ ਬੁਧਾਦਿਤਯ ਯੋਗ ਅਤੇ ਆਦਿਤਯ-ਮੰਗਲ ਯੋਗ ਦਾ ਸੰਯੋਗ ਹੋਵੇਗਾ। ਇਸ ਦੌਰਾਨ ਕੰਮ 'ਚ ਸਫਲਤਾ ਮਿਲਣ ਦੇ ਉੱਚੇ ਯੋਗ ਹਨ। ਕਰੀਅਰ ਅਤੇ ਬਿਜ਼ਨੈੱਸ 'ਚ ਨਵੀਂ ਉਚਾਈਆਂ ਛੂਹਣ ਦੇ ਮੌਕੇ ਮਿਲਣਗੇ। ਪਰਿਵਾਰ ਵੱਲੋਂ ਵੀ ਖੁਸ਼ਖਬਰੀ ਆ ਸਕਦੀ ਹੈ। ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ, ਪਰ ਫੈਸਲੇ ਸੋਚ-ਸਮਝ ਕੇ ਲੈਣੇ ਜ਼ਰੂਰੀ ਹਨ।
ਮਿਥੁਨ ਰਾਸ਼ੀ:
ਮਿਥੁਨ ਰਾਸ਼ੀ ਵਾਲਿਆਂ ਲਈ ਦੀਵਾਲੀ ਖੁਸ਼ੀਆਂ ਅਤੇ ਪੈਸਿਆਂ ਦੀ ਬਾਰਿਸ਼ ਲਿਆਵੇਗੀ। ਇਸ ਸਮੇਂ ਸ਼ੁੱਕਰ ਅਤੇ ਚੰਦਰਮਾ ਦੀ ਯੁਤੀ ਤੁਹਾਡੇ ਚੌਥੇ ਭਾਵ 'ਚ ਬਣ ਰਹੀ ਹੈ, ਜਿਸ ਨਾਲ ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ। ਪਰਿਵਾਰ 'ਚ ਪਿਆਰ ਵਧੇਗਾ। ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਰੁਕਿਆ ਪੈਸਾ ਮਿਲਣ ਦੀ ਸੰਭਾਵਨਾ ਹੈ।
ਕਰਕ ਰਾਸ਼ੀ:
ਗੁਰੂ ਦੀ ਉੱਚ ਰਾਸ਼ੀ ਕਰਕ 'ਚ ਗੋਚਰ ਨਾਲ ਹੰਸ ਰਾਜਯੋਗ ਬਣੇਗਾ। ਕਰੀਅਰ 'ਚ ਤਰੱਕੀ, ਪ੍ਰਮੋਸ਼ਨ ਅਤੇ ਮਾਨ-ਸਨਮਾਨ ਮਿਲਣ ਦੇ ਯੋਗ ਹਨ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਨਵੇਂ ਮੌਕੇ ਮਿਲਣਗੇ। ਸਮਾਜ 'ਚ ਮਾਣ-ਸਨਮਾਨ ਅਤੇ ਪ੍ਰਭਾਵ ਵਧੇਗਾ।
ਕੰਨਿਆ ਰਾਸ਼ੀ:
ਇਹ ਦੀਵਾਲੀ ਕੰਨਿਆ ਰਾਸ਼ੀ ਵਾਲਿਆਂ ਲਈ ਉਪਲੱਬਧੀਆਂ ਅਤੇ ਸਨਮਾਨ ਲੈ ਕੇ ਆ ਰਹੀ ਹੈ। ਇਸ ਵਾਰ ਤੁਹਾਡੀ ਰਾਸ਼ੀ 'ਚ ਚੰਦਰਮਾ ਅਤੇ ਸ਼ੁੱਕਰ ਦੀ ਯੁਤੀ ਨਾਲ ਕਲਾਨਿਧੀ ਯੋਗ ਬਣ ਰਿਹਾ ਹੈ। ਰਚਨਾਤਮਕ ਅਤੇ ਕਲਾਤਮਕ ਖੇਤਰਾਂ 'ਚ ਜਿਵੇਂ ਕਿ ਸੰਗੀਤ, ਲੇਖਨ, ਮੀਡੀਆ, ਅਧਿਐਨ ਆਦਿ 'ਚ ਉਚਾਈਆਂ ਪ੍ਰਾਪਤ ਕਰਨ ਦੇ ਯੋਗ ਹਨ। ਲੰਬੇ ਸਮੇਂ ਤੋਂ ਰੁਕੇ ਕੰਮ ਪੂਰੇ ਹੋਣਗੇ।
ਮਕਰ ਰਾਸ਼ੀ:
ਜਾਇਦਾਦ, ਧਨ ਅਤੇ ਸਮਾਜਿਕ ਮਾਣ-ਸਨਮਾਨ 'ਚ ਵਾਧਾ ਹੋਵੇਗਾ। ਨਵੇਂ ਮਕਾਨ, ਵਾਹਨ ਜਾਂ ਨਿਵੇਸ਼ ਦੇ ਯੋਗ ਬਣ ਰਹੇ ਹਨ। ਆਤਮਿਕ ਅਤੇ ਧਾਰਮਿਕ ਗਤਿਵਿਧੀਆਂ 'ਚ ਵੀ ਰੁਚੀ ਵਧੇਗੀ। ਪਰਿਵਾਰਕ ਸੰਬੰਧ ਮਜ਼ਬੂਤ ਹੋਣਗੇ।
ਇਸ ਵਾਰ ਦੀਵਾਲੀ 2025 ਦਾ ਸਮਾਂ ਬੇਹੱਦ ਸ਼ੁੱਭ ਅਤੇ ਦੁਰਲੱਭ ਯੋਗਾਂ ਨਾਲ ਭਰਿਆ ਰਹੇਗਾ। ਮੇਥ, ਮਿਥੁਨ, ਕਰਕ, ਕੰਨਿਆ ਅਤੇ ਮਕਰ ਰਾਸ਼ੀਆਂ ਦੀ ਕਿਸਮਤ ਇਸ਼ ਦੀਵਾਲੀ 'ਤੇ ਸੱਚੀ ਚਮਕਣ ਵਾਲੀ ਹੈ। ਗ੍ਰਹਿਆਂ ਦੀ ਇਹ ਸ਼ੁੱਭ ਸਥਿਤੀ ਨਾ ਸਿਰਫ਼ ਧਨ ਅਤੇ ਸਫ਼ਲਤਾ ਲਿਆਏਗੀ ਸਗੋਂ ਜੀਵਨ 'ਚ ਨਵੀਂ ਰੌਸ਼ਨੀ ਵੀ ਭਰ ਦੇਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8