ਕਿਨ੍ਹਾਂ ਲੋਕਾਂ ਲਈ ਸ਼ੁੱਭ ਹੁੰਦੈ 'Diamond'! ਜਾਣ ਲਓ ਇਸ ਦੇ ਫ਼ਾਇਦੇ
11/4/2024 5:52:02 PM
ਵੈੱਬ ਡੈਸਕ- ਰਤਨ ਸ਼ਾਸਤਰ ਵਿੱਚ 9 ਰਤਨਾਂ ਦੇ ਬਾਰੇ 'ਚ ਦੱਸਿਆ ਗਿਆ ਹੈ ਜਿਸ ਦਾ ਸਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੁੰਦਾ ਹੈ। ਸ਼ਾਸਤਰਾਂ ਅਨੁਸਾਰ ਇਨ੍ਹਾਂ ਰਤਨਾਂ ਨੂੰ ਪਹਿਨਣ ਨਾਲ ਕੁੰਡਲੀ ਵਿਚ ਗ੍ਰਹਿਆਂ ਦੀ ਸਥਿਤੀ ਮਜ਼ਬੂਤ ਹੁੰਦੀ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਹੀਰੇ ਰਤਨ ਦੀ। ਰਤਨ ਸ਼ਾਸਤਰ ਦੇ ਅਨੁਸਾਰ ਇਸਦਾ ਸਬੰਧ ਸ਼ੱਕਰ ਗ੍ਰਹਿ ਨਾਲ ਹੈ। ਹੀਰਾ ਧਾਰਨ ਕਰਨ ਨਾਲ ਕੁੰਡਲੀ ਵਿਚ ਸ਼ੁੱਕਰ ਗ੍ਰਹਿ ਮਜ਼ਬੂਤ ਹੁੰਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੀਰਾ ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦਾ, ਕੁਝ ਲੋਕਾਂ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਹੀਰਾ ਪਹਿਨਣਾ ਚਾਹੀਦਾ ਹੈ ਅਤੇ ਕੀ ਹਨ ਇਸ ਦੇ ਫ਼ਾਇਦੇ ਅਤੇ ਨੁਕਸਾਨ
ਕਿਨ੍ਹਾਂ ਲੋਕਾਂ ਨੂੰ ਪਹਿਨਣਾ ਚਾਹੀਦਾ ਹੈ ਹੀਰਾ ਰਤਨ?
ਹੀਰੇ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੁੰਦਾ ਹੈ। ਅਜਿਹੇ 'ਚ ਬ੍ਰਿਖ, ਮਿਥੁਨ, ਕੰਨਿਆ, ਤੁਲਾ ਅਤੇ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਹੀਰਾ ਸ਼ੁੱਭ ਫਲ ਦਿੰਦਾ ਹੈ। ਇਸ ਦੇ ਨਾਲ ਹੀ ਜੇਕਰ ਕੁੰਡਲੀ 'ਚ ਸ਼ੁੱਕਰ ਯੋਗਾਕਾਰਕ ਹੈ ਤਾਂ ਇਨ੍ਹਾਂ ਲੋਕਾਂ ਨੂੰ ਹੀਰਾ ਨਹੀਂ ਪਹਿਨਣਾ ਚਾਹੀਦਾ।
ਇਹ ਲੋਕ ਨਾ ਪਹਿਣਨ ਹੀਰਾ ਰਤਨ
ਜੋਤਿਸ਼ ਸ਼ਾਸਤਰ ਦੇ ਅਨੁਸਾਰ, ਕਿਸੇ ਵੀ ਰਤਨ ਨੂੰ ਪਹਿਨਣ ਤੋਂ ਪਹਿਲਾਂ, ਕੁੰਡਲੀ ਵਿੱਚ ਗ੍ਰਹਿਆਂ ਦੀ ਸਥਿਤੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਨਕਾਰਾਤਮਕ ਨਤੀਜੇ ਭੁਗਤਣੇ ਪੈ ਸਕਦੇ ਹਨ। ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਤੀਜੇ, ਪੰਜਵੇਂ ਅਤੇ ਅੱਠਵੇਂ ਸਥਾਨ ਵਿੱਚ ਹੈ ਉਨ੍ਹਾਂ ਨੂੰ ਹੀਰਾ ਨਹੀਂ ਪਹਿਨਣਾ ਚਾਹੀਦਾ। ਇਸ ਤੋਂ ਇਲਾਵਾ ਮੇਖ, ਮੀਨ, ਕਰਕ ਅਤੇ ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ ਵੀ ਹੀਰਾ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਜਿਸ ਨੂੰ ਹੀਰਾ ਸ਼ੂਟ ਨਹੀਂ ਕਰਦਾ ਹੈ, ਉਨ੍ਹਾਂ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ- ਜ਼ੁਕਾਮ 'ਚ ਲਾਹੇਵੰਦ ਹੈ 'ਸੁੰਢ' ਦੀ ਵਰਤੋਂ, ਜਾਣੋ ਵਰਤੋਂ ਦੇ ਢੰਗ
ਹੀਰਾ ਪਹਿਨਣ ਦੇ ਫਾਇਦੇ
- ਭੌਤਿਕ ਸੁੱਖ ਦੀ ਪ੍ਰਾਪਤੀ ਲਈ ਹੀਰਾ ਪਹਿਨਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ।
- ਵਿਆਹੁਤਾ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਹੀਰਾ ਪਹਿਨਣਾ ਸ਼ੁੱਭ ਹੁੰਦਾ ਹੈ।
- ਮੀਡੀਆ ਅਤੇ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ਨਾਲ ਜੁੜੇ ਲੋਕ ਹੀਰਾ ਪਹਿਨ ਸਕਦੇ ਹਨ।
- ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਹੀਰਾ ਪਹਿਨਣਾ ਫਾਇਦੇਮੰਦ ਸਾਬਤ ਹੁੰਦਾ ਹੈ।
ਹੀਰਾ ਪਹਿਨਣ ਲਈ ਨਿਯਮ
- ਹੀਰੇ ਨੂੰ ਸੋਨੇ ਜਾਂ ਚਾਂਦੀ ਦੀ ਮੁੰਦਰੀ ਵਿੱਚ ਜੜਵਾ ਕੇ ਹੀ ਪਹਿਨਿਆ ਜਾਂਦਾ ਹੈ।
- ਸ਼ੁੱਕਰਵਾਰ ਨੂੰ ਹੀਰਾ ਪਹਿਨਣਾ ਸ਼ੁੱਭ ਹੁੰਦਾ ਹੈ।
- ਹੀਰਾ ਪਹਿਨਣ ਤੋਂ ਪਹਿਲਾਂ ਇਸ ਨੂੰ ਗੰਗਾ ਜਲ, ਦੁੱਧ ਅਤੇ ਸ਼ਹਿਦ ਨਾਲ ਸ਼ੁੱਧੀਕਰਨ ਕਰੋ।
- ਸ਼ੁੱਧੀਕਰਣ ਤੋਂ ਬਾਅਦ ਇਸ ਨੂੰ ਦੇਵੀ ਲਕਸ਼ਮੀ ਜੀ ਨੂੰ ਅਰਪਿਤ ਕਰੋ ਅਤੇ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰੋ।
- ਇਸ ਤੋਂ ਬਾਅਦ ਤੁਸੀਂ ਹੀਰੇ ਨੂੰ ਪਹਿਨ ਸਕਦੇ ਹੋ।
ਇਹ ਵੀ ਪੜ੍ਹੋ- ਅੱਖਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆਂ,ਜਲਨ ਹੋਣ 'ਤੇ ਤੁਰੰਤ ਕਰੋ ਇਹ ਕੰਮ
- ਜੋਤਿਸ਼ ਸ਼ਾਸਤਰ ਦੇ ਅਨੁਸਾਰ, ਹੀਰਾ ਸਿਰਫ ਇੰਡੈਕਸ ਉਂਗਲ 'ਚ ਪਹਿਨਣਾ ਚਾਹੀਦਾ ਹੈ।
-ਹੀਰੇ ਨੂੰ ਕਦੇ ਵੀ ਰੂਬੀ ਅਤੇ ਮੂੰਗੇ ਨਾਲ ਨਹੀਂ ਪਹਿਨਣਾ ਚਾਹੀਦਾ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ