ਫੇਂਗਸ਼ੂਈ ਟਿਪਸ : ਘਰ ਦੀ ਇਸ ਦਿਸ਼ਾ ''ਚ ਰੱਖੋ ਗਲੋਬ, ਹੋਵੇਗਾ ਲਾਭ

10/14/2019 4:45:25 PM

ਜਲੰਧਰ (ਬਿਊਰੋ)— ਫੇਂਗਸ਼ੂਈ ਨੂੰ ਚੀਨ ਦਾ ਵਾਸਤੂ ਸ਼ਾਸਤਰ ਕਿਹਾ ਜਾਂਦਾ ਹੈ। ਚੀਨ ਦੇ ਨਾਲ-ਨਾਲ ਭਾਰਤ 'ਚ ਵੀ ਲੋਕ ਆਪਣੇ ਘਰ ਦੀਆਂ ਚੀਜ਼ਾਂ ਨੂੰ ਫੇਂਗਸ਼ੂਈ ਦੇ ਹਿਸਾਬ ਨਾਲ ਰੱਖਦੇ ਹਨ। ਘਰ ਵਿਚ ਰੱਖੇ ਹਰ ਸ਼ੋਅ ਪੀਸ ਜਾਂ ਕਿਸੇ ਵੱਲ ਚੀਜ਼ ਦਾ ਨੈਗੇਟਿਵ ਅਤੇ ਪਾਜੀਟਿਵ ਅਸਰ ਪੈਂਦਾ ਹੈ। ਅਜਿਹੀ ਹਾਲਤ ਵਿਚ ਅੱਜ ਅਸੀਂ ਤੁਹਾਨੂੰ ਕੁਝ ਫੇਂਗਸ਼ੂਈ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨੂੰ ਆਪਣਾ ਕੇ ਤੁਸੀਂ ਵੀ ਰੋਜ਼ਾਨਾ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪਰੇਸ਼ਨੀਆਂ ਨੂੰ ਦੂਰ ਕਰ ਸਕਦੇ ਹੋ। ਜੇਕਰ ਤੁਸੀਂ ਵੀ ਘਰ ਵਿਚ ਸੁਖ ਅਤੇ ਖੁਸ਼ਹਾਲੀ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਇਸ ਟਿਪਸ ਨੂੰ ਜਰੂਰ ਫਾਲੋ ਕਰੋ।
ਘਰ ਵਿਚ ਸੁਖ-ਸ਼ਾਂਤੀ ਲਿਆਉਣ ਇਹ ਫੇਂਗਸ਼ੂਈ ਉਪਾਅ
1. ਘਰ ਵਿਚ ਖੁਸ਼ਹਾਲੀ ਲਿਆਉਣ ਲਈ ਗਲੋਬ ਨੂੰ ਉੱਤਰ ਦਿਸ਼ਾ ਵਿਚ ਰੱਖੋ। ਇਸ ਨਾਲ ਘਰ ਵਿਚ ਸੁਖ-ਸ਼ਾਂਤੀ ਆਉਣ ਦੇ ਨਾਲ-ਨਾਲ ਤੁਹਾਨੂੰ ਨੌਕਰੀ ਦੇ ਨਵੇਂ ਆਪਸ਼ਨ ਵੀ ਮਿਲ ਸਕਦੇ ਹਨ।
2. ਅੱਜਕਲ੍ਹ ਹਰ ਕੋਈ ਘਰ ਦੀ ਸਜਾਵਟ ਲਈ ਸ਼ੋਅ-ਪੀਸ, ਪੇਂਟਿਗ ਜਾਂ ਤਸਵੀਰ ਲਗਾਉਂਦੇ ਹਨ ਪਰ ਫੇਂਗਸ਼ੂਈ ਅਨੁਸਾਰ ਕਿਸੇ ਵੀ ਸ਼ੋਅ-ਪੀਸ ਨੂੰ ਬੈੱਡਰੂਮ ਦੇ ਉੱਤਰ- ਪੱਥਮ ਜਾਂ ਘਰ ਦੀ ਉੱਤਰ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ। ਇਸ ਨਾਲ ਘਰ ਦੀ ਨੈਗੇਟਿਵ ਐਨਰਜੀ ਦੂਰ ਹੁੰਦੀ ਹੈ।
3. ਘਰ ਦੀ ਡੈਕੋਰੇਸ਼ਨ ਅਤੇ ਨੇਗੇਟਿਵ ਐਨਰਜੀ ਨੂੰ ਦੂਰ ਕਰਨ ਲਈ ਤੁਸੀਂ ਵਿੰਡ ਚਾਇਮ ਵਨਾਲ ਵੀ ਸਜਾਵਟ ਕਰ ਸਕਦੇ ਹੋ। ਘਰ ਦੇ ਦਰਵਾਜ਼ੇ ਜਾਂ ਬਾਰੀਆਂ 'ਤੇ ਇਸ ਨੂੰ ਲਮਕਾਉਣ ਨਾਲ ਘਰ ਦੀ ਸਜਾਵਟ ਵੀ ਹੋ ਜਾਂਦੀ ਹੈ ਅਤੇ ਇਸ ਨਾਲ ਸਕਾਰਾਤਮਕ ਊਰਜਾ ਦਾ ਵੀ ਪਰਵਾਹ ਹੁੰਦਾ ਹੈ।
4. ਫੇਂਗਸ਼ੂਈ ਅਨੁਸਾਰ ਡਰਾਇੰਗ ਰੂਮ ਦੇ ਕੋਨੇ 'ਚ ਬਾਂਸ ਦਾ ਪੌਦਾ ਲਗਾਉਣਾ ਬਹੁਤ ਚੰਗਾ ਹੁੰਦਾ ਹੈ। ਇਸ ਨਾਲ ਘਰ ਵਿਚ ਸੁਖ-ਸ਼ਾਂਤੀ ਆਉਂਦੀ ਹੈ ਅਤੇ ਇਸ ਨਾਲ ਪਰਿਵਾਰ ਦੇ ਮੈਬਰਾਂ ਦੀ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਲਈ ਡਰਾਇੰਗ ਰੂਮ ਦੇ ਪੂਰਬੀ ਕੋਨੇ ਵਿਚ ਬਾਂਸ ਦਾ ਪੌਦਾ ਜਰੂਰ ਲਗਾਓ।
5. ਘਰ ਦੇ ਮੇਨ ਗੇਟ ਦੇ ਹੈਂਡਲ 'ਚ ਸਿੱਕੇ ਲਮਕਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਫੇਂਗਸ਼ੂਈ ਅਨੁਸਾਰ ਤੁਸੀਂ ਸਿੱਕੇ ਨੂੰ ਲਾਲ ਰੰਗ ਦੇ ਧਾਗੇ ਜਾਂ ਰਿਬਨ 'ਚ ਬੰਨ੍ਹ ਕੇ ਹੈਂਡਲ 'ਚ ਲਟਕਾ ਸਕਦੇ ਹੋ। ਇਸ ਨਾਲ ਘਰ 'ਚ ਕਦੇ ਪੈਸਿਆਂ ਦੀ ਕਮੀ ਨਹੀਂ ਹੁੰਦੀ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸਿੱਕਾਂ ਨੂੰ ਦਰਵਾਜ਼ੇ ਦੇ ਅੰਦਰ ਵੱਲ ਲਟਕਾਓ ਨਾ ਕਿ ਬਾਹਰ ਵੱਲ।


manju bala

Edited By manju bala