ਇਨ੍ਹਾਂ ਫੇਂਗਸ਼ੂਈ ਟਿਪਸ ਨੂੰ ਅਪਣਾਉਣ ਨਾਲ ਪਰਸ ਰਹੇਗਾ ਹਮੇਸ਼ਾ ਪੈਸਿਆ ਨਾਲ ਭਰਿਆ

10/6/2019 5:01:47 PM

ਜਲੰਧਰ(ਬਿਊਰੋ)— ਵਿਅਕਤੀ ਜ਼ਿੰਦਗੀ 'ਚ ਸਫਲਤਾ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਦਾ ਹੈ ਪਰ ਇੰਨ੍ਹੀਆਂ ਮੁਸ਼ਕਲਾਂ ਤੋਂ ਬਾਅਦ ਵੀ ਕਈ ਵਾਰ ਓਨੀ ਸਫਲਤਾ ਅਤੇ ਪੈਸਾ ਨਹੀਂ ਮਿਲਦਾ, ਜਿਨ੍ਹਾਂ ਉਸ ਨੂੰ ਮਿਲਣਾ ਚਾਹੀਦਾ ਹੈ। ਇਸ ਦਾ ਇਕ ਕਾਰਨ ਘਰ ਦੀ ਗਲਤ ਦਿਸ਼ਾ 'ਚ ਰੱਖਿਆ ਸਾਮਾਨ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਫੇਂਗਸ਼ੂਈ ਦੇ ਟਿਪਸ ਦੱਸਾਂਗੇ ਜੋ ਤੁਹਾਡੀ ਜ਼ਿੰਦਗੀ 'ਚ ਬਹੁਤ ਸਕਾਰਾਤਮਕ ਬਦਲਾਅ ਲਿਆ ਸਕਦੈ। ਇਸ ਟਿਪਸ ਦੀ ਮਦਦ ਨਾਲ ਘਰ ਵਿਚ ਸੁਖ ਸ਼ਾਂਤੀ, ਪੈਸਾ ਅਤੇ ਸ਼ੋਹਰਤ ਵੀ ਆਵੇਗੀ।
1. ਵਿੰਡ ਚਾਈਮਸ
ਘਰ ਦੀ ਖਿੜਕੀ ਜਾਂ ਦਰਵਾਜ਼ੇ 'ਤੇ ਵਿੰਡ ਚਾਈਮਸ ਲਗਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦੀ ਆਵਾਜ਼ ਨਾਲ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਵਾਸਤੂ ਅਨੁਸਾਰ ਵਿੰਡ ਚਾਇਮਸ ਨੂੰ ਲਗਾਉਣ ਨਾਲ ਘਰ 'ਚ ਧਨ ਦੀ ਕਮੀ ਨਹੀਂ ਰਹਿੰਦੀ।
2. ਬੈਂਬੂ ਦਾ ਪੌਦਾ
ਬੈਂਬੂ ਦਾ ਪੌਦਾ ਘਰ ਵਿਚ ਲਗਾਉਣ ਨਾਲ ਚੰਗੀ ਊਰਜਾ ਆਉਂਦੀ ਹੈ। ਜੇਕਰ ਇਸ ਨ੍ਹੂੰ ਘਰ ਦੇ ਦੱਖਣ ਪੂਰਬੀ ਹਿੱਸੇ ਵਿਚ ਰੱਖਿਆ ਜਾਇਆ ਤਾਂ ਜ਼ਿੰਦਗੀ ਭਰ ਧਨ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਜਦੋਂ ਵੀ ਤੁਸੀਂੰ ਬੈਂਬੂ ਦਾ ਪੌਦਾ ਲਗਾਓ ਤਾਂ ਦਿਸ਼ਾ ਦਾ ਖਿਆਲ ਜਰੂਰ ਰੱਖੋ।
3. ਉੱਤਰ ਦਿਸ਼ਾ ਵਿਚ ਕਰੋ ਪਾਣੀ ਦੀ ਵਿਵਸਥਾ
ਵਾਸਤੂ ਅਨੁਸਾਰ ਉੱਤਰ ਦਿਸ਼ਾ 'ਚ ਪਾਣੀ ਦੀ ਵਿਵਸਥਾ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਤੁਸੀਂ ਪਾਣੀ ਵਾਲੀ ਚਿੱਤਰਕਾਰੀ, ਪੇਂਟਿੰਗ ਜਾਂ ਫਿਰ ਫਾਊਂਟੇਨ ਵੀ ਲਗਾ ਸਕਦੇ ਹੋ। ਇਸ ਨੂੰ ਲਗਾਉਣ ਨਾਲ ਜ਼ਿੰਦਗੀ ਵਿਚ ਸਫਲਤਾ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ।
4. ਉੱਤਰ ਦਿਸ਼ਾ 'ਚ ਰੱਖੋ ਸ਼ੀਸ਼ਾ
ਫੇਂਗਸ਼ੂਈ ਅਨੁਸਾਰ ਘਰ ਦੇ ਉੱਤਰ ਵਿੱਚ ਸ਼ੀਸ਼ਾ ਰੱਖਣਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਘਰ ਦੀ ਉੱਤਰ ਦਿਸ਼ਾ 'ਚ ਨੀਲਾ ਰੰਗ ਜਾਂ ਕਾਲਾ ਰੰਗ ਕਰਵਾਉਣ ਨਾਲ ਪੈਸੇ ਸਬੰਧਿਤ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ।
5. ਬੈੱਡ ਹੇਠਾਂ ਸਾਮਨ ਨਾ ਰੱਖੋ
ਜਿਸ ਬੈੱਡ 'ਤੇ ਤੁਸੀਂ ਸੌਂਦੇ ਹੋ ਉਸ ਦੇ ਹੇਠਾਂ ਸਾਮਨ ਰੱਖਣ ਨਾਲ ਵੀ ਘਰ 'ਚ ਧਨ ਦੀ ਕਮੀ ਹੁੰਦੀ ਹੈ। ਇਸ ਸਮੱਸਿਆ ਤੋਂ ਬਚਨ ਲਈ ਰਾਤ ਦੇ ਸਮੇਂ ਬੈੱਡ ਹੇਠੋਂ ਸਾਰਾ ਸਾਮਨ ਚੁੱਕ ਲਓ। ਇਸ ਤੋਂ ਇਲਾਵਾ ਵਾਸਤੂ ਅਨੁਸਾਰ ਪਲੰਗ ਦੱਖਣ ਜਾਂ ਦੱਖਣ-ਪੱਛਮ ਦਿਸ਼ਾ 'ਚ ਰੱਖਣਾ ਚਾਹੀਦਾ ਹੈ।


manju bala

Edited By manju bala