ਵਾਸਤੂ ਮੁਤਾਬਕ ਘਰ ਦੀ ਇਸ ਦਿਸ਼ਾ ''ਚ ਲਗਾਓ ਤੁਲਸੀ ਦਾ ਪੌਦਾ, ਹੋਵੇਗਾ ਲਾਭ

9/15/2019 2:33:27 PM

ਜਲੰਧਰ(ਬਿਊਰੋ)— ਜਿਆਦਾਤਰ ਲੋਕ ਆਪਣੇ ਘਰ ਵਿਚ ਤੁਲਸੀ ਦਾ ਪੌਦਾ ਲਗਾਉਂਦੇ ਹਨ। ਘਰ ਵਿਚ ਤੁਲਸੀ ਦੇ ਪੌਦੇ ਨੂੰ ਰੱਖਣ ਦੇ ਕਈ ਧਾਰਮਿਕ ਕਾਰਨ ਹਨ। ਇਸ ਤੋਂ ਇਲਾਵਾ ਇਸ ਤੋਂ ਕਈ ਵਾਸਤੂ ਦੋਸ਼ ਵੀ ਦੂਰ ਹੋ ਜਾਂਦੇ ਹਨ। ਵਾਸਤੂ ਅਨੁਸਾਰ ਘਰ ਦੀ ਗਲਤ ਦਿਸ਼ਾ ਵਿਚ ਤੁਲਸੀ ਦਾ ਪੌਦਾ ਲਗਾਉਣ ਨਾਲ ਨੈਗੇਟਿਵ ਐਨਰਜੀ ਬਣੀ ਰਹਿੰਦੀ ਹੈ, ਉਥੇ ਹੀ ਜੇਕਰ ਇਸ ਦੀ ਦਿਸ਼ਾ ਦਾ ਠੀਕ ਧਿਆਨ ਰੱਖੇ ਤਾਂ ਘਰ ਵਿਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਵੀ ਘਰ ਵਿਚ ਤੁਲਸੀ ਦਾ ਪੌਦਾ ਲਗਾਉਣ ਜਾ ਰਹੇ ਹੈ ਤਾਂ ਇਸਦੇ ਫਾਇਦੇ ਵੀ ਜਾਨ ਲਓ।
1. ਬੁਰੀਆਂ ਸ਼ਕਤੀਆਂ ਤੋਂ ਸੁਰੱਖਿਆ
ਮੰਨਿਆ ਜਾਂਦਾ ਹੈ ਕਿ ਘਰ ਵਿਚ ਤੁਲਸੀ ਦਾ ਪੌਦਾ ਲਗਾਉਣ ਨਾਲ ਬੁਰੀਆਂ ਸ਼ਕਤੀਆਂ ਦਾ ਅੰਤ ਹੁੰਦਾ ਹੈ। ਹਿੰਦੂ ਪ੍ਰਾਚੀਨ ਕਥਾਵਾਂ ਅਨੁਸਾਰ, ਘਰ ਦੇ ਬਾਹਰ ਤੁਲਸੀ ਦਾ ਪੌਦਾ ਲਗਾਉਣ ਨਾਲ ਬੁਰੀਆਂ ਆਤਮਾਵਾਂ ਘਰ ਵਿਚ ਪਰਵੇਸ਼ ਨਹੀਂ ਕਰ ਪਾਉਂਦੀਆਂ।
2. ਵਾਸਤੂ ਦੋਸ਼ ਦੂਰ ਕਰੇ
ਜੋ ਪੌਦੋ ਘਰ ਲਈ ਸ਼ੁਭ ਹੁੰਦਾ ਹੈ, ਤਾਂ ਇਹ ਵਾਸਤੂ ਦੋਸ਼ ਦੂਰ ਕਰਨ ਵਿਚ ਵੀ ਚੰਗਾ ਮੰਨਿਆ ਜਾਂਦਾ ਹੈ। ਤੁਲਸੀ ਦੇ ਬੂਟੇ ਨੂੰ ਘਰ ਦੀ ਉੱਤਰ ਜਾਂ ਪੂਰਵ ਦਿਸ਼ਾ ਵਿਚ ਰੱਖੋ। ਇਸ ਨਾਲ ਕਈ ਦੋਸ਼ ਦੂਰ ਹੋ ਜਾਂਦੇ ਹਨ।
3. ਚੰਗੀ ਕਿਸਮਤ ਦਾ ਪ੍ਰਤੀਕ
ਤੁਲਸੀ ਦੇ ਬੂਟੇ ਨੂੰ ਇਕ ਚੰਗੀ ਕਿਸਮਤ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਵਪਾਰ 'ਚ ਸਫਲਤਾ ਮਿਲਦੀ ਹੈ। ਨਾਲ ਹੀ ਇਸ ਦੇ ਪੱਤਿਆਂ ਨੂੰ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ।
4. ਤੁਲਸੀ ਦੇਵੀ ਲਕਸ਼ਮੀ ਦਾ ਸਵਰੂਪ
ਤੁਲਸੀ ਦੇ ਪੌਦੇ ਨੂੰ ਅਸਲ 'ਚ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ, ਜਦੋਂ ਕਿ ਸੂਰਜ ਨੂੰ ਭਗਵਾਨ ਵਿਸ਼ਨੂੰ ਮੰਨਿਆ ਜਾਂਦਾ ਹੈ, ਇਸ ਲਈ ਸ਼ਾਇਦ ਦੋਵੇਂ ਇਕ-ਦੂੱਜੇ ਬਿਨਾਂ ਨਹੀਂ ਰਹਿ ਸਕਦੇ ਹਨ।
5. ਧਾਰਮਿਕ ਸਮਾਰੋਹ ਦਾ ਹਿੱਸਾ
ਤੁਲਸੀ ਨੂੰ ਸਿਰਫ ਘਰ 'ਚ ਹੀ ਨਹੀਂ ਰੱਖਿਆ ਜਾਂਦਾ ਹੈ, ਸਗੋਂ ਇਸਨੂੰ ਹਿੰਦੂ ਧਾਰਮਿਕ ਤਿਉਹਾਰਾਂ ਅਤੇ ਕਈ ਸ਼ੁੱਭ ਕੰਮਾਂ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ।
6. ਘਰ 'ਚ ਸਕਾਰਾਤਮਕ ਊਰਜਾ
ਵਾਸਤੂ ਅਨੁਸਾਰ ਤੁਲਸੀ ਨੂੰ ਦੇਵੀ ਦਾ ਅਵਤਾਰ ਮੰਨੇ ਜਾਣ ਕਾਰਨ ਇਸ ਸਕਾਰਾਤਮਕ ਊਰਜਾ ਦਾ ਪ੍ਰਭਾਵ ਵਧਦਾ ਹੈ। ਬਸ ਧਿਆਨ ਰੱਖੋ ਕਿ ਇਸ ਨੂੰ ਠੀਕ ਦਿਸ਼ਾ 'ਚ ਹੀ ਲਗਾਓ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।


manju bala

Edited By manju bala