ਹਰ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸ਼ਨੀਵਾਰ ਕਰੋ ਇਹ ਖ਼ਾਸ ਉਪਾਅ, ਬਣਨਗੇ ਵਿਗੜੇ ਕੰਮ
2/5/2022 11:01:13 AM
ਜਲੰਧਰ (ਬਿਊਰੋ) — ਹਿੰਦੂ ਸ਼ਾਸਤਰਾਂ ਮੁਤਾਬਕ, ਸ਼ਨੀਵਾਰ ਦਾ ਦਿਨ ਭਗਵਾਨ ਸ਼ਨੀ ਦੇਵ ਜੀ ਦਾ ਹੁੰਦਾ ਹੈ। ਸ਼ਨੀ ਦੇਵ ਜੀ ਵਿਅਕਤੀ ਨੂੰ ਉਸ ਦੇ ਕਰਮਾਂ ਮੁਤਾਬਕ ਫ਼ਲ ਦਿੰਦੇ ਹਨ। ਸਾਡੀਆਂ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਕਈ ਵਾਰ ਸਾਡੇ ਲਈ ਵੱਡੇ ਦੁੱਖਾਂ ਦਾ ਕਾਰਨ ਬਣ ਜਾਂਦੀਆਂ ਹਨ, ਜਿਸ ਕਾਰਨ ਸਾਡੀ ਜ਼ਿੰਦਗੀ 'ਚ ਉਥਲ-ਪੁਥਲ ਮਚ ਜਾਂਦੀ ਹੈ। ਆਓ ਅੱਜ ਜਾਣਦੇ ਹਾਂ ਕੀ ਸਾਡੀ ਜ਼ਿੰਦਗੀ 'ਚ ਆਉਣ ਵਾਲੀਆਂ ਉਨ੍ਹਾਂ ਗਲਤੀਆਂ ਬਾਰੇ, ਜਿਨ੍ਹਾਂ ਕਾਰਨ ਸ਼ਨੀ ਦੇਵ ਜੀ ਜਲਦੀ ਗੁੱਸੇ ਹੋ ਜਾਂਦੇ ਹਨ ਅਤੇ ਕੁਝ ਵਿਸ਼ੇਸ਼ ਉਪਾਅ, ਜਿਨ੍ਹਾਂ ਨਾਲ ਸ਼ਨੀ ਦੇਵ ਜੀ ਨੂੰ ਖੁਸ਼ ਕੀਤਾ ਜਾ ਸਕਦਾ ਹੈ : -
ਭੁੱਖੇ ਅਤੇ ਲਾਚਾਰ ਲੋਕ ਦਾ ਅਨਾਦਰ ਕਰਨਾ
ਗਰੀਬ, ਭੁੱਖੇ ਤੇ ਲਾਚਾਰ ਲੋਕਾਂ ਦਾ ਅਨਾਦਰ ਸ਼ਨੀ ਦੇਵ ਜੀ ਦਾ ਅਪਮਾਨ ਮੰਨਿਆ ਜਾਂਦਾ ਹੈ। ਅਜਿਹੇ 'ਚ ਜਿਹੜੇ ਲੋਕ ਘਰ 'ਚ ਆਉਣ ਵਾਲੇ ਫ਼ਕੀਰ ਜਾਂ ਫਿਰ ਕਿਸੇ ਭੁੱਖੇ ਵਿਅਕਤੀ 'ਤੇ ਗੁੱਸਾ ਕਰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਸ਼ਨੀ ਦੇਵ ਜੀ ਦੇ ਗੁੱਸੇ ਅਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੱਪੜਿਆਂ ਨੂੰ ਇੱਧਰ ਉੱਧਰ ਸੁੱਟਣਾ
ਸ਼ਾਸਤਰਾਂ ਮੁਤਾਬਕ, ਜਿਹੜੇ ਲੋਕ ਆਪਣਾ ਸਾਮਾਨ ਸੰਭਾਲ ਕੇ ਰੱਖਣ ਦੀ ਬਜਾਏ, ਇੱਧਰ-ਉੱਧਰ ਸੁੱਟਦੇ ਹਨ, ਅਜਿਹੇ ਲੋਕਾਂ 'ਤੇ ਸ਼ਨੀ ਦੇਵ ਜੀ ਕਦੇ ਵੀ ਖੁਸ਼ ਨਹੀਂ ਹੁੰਦੇ। ਖਾਸ ਤੌਰ 'ਤੇ ਕੱਪੜੇ, ਜਿਹੜੇ ਲੋਕ ਕੱਪੜੇ ਬਦਲਣ ਤੋਂ ਬਾਅਦ ਗੰਦੇ ਕੱਪੜੇ ਘਰ 'ਚ ਇੱਧਰ-ਉੱਧਰ ਸੁੱਟ ਦਿੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਹੀ ਸ਼ਨੀ ਦੇਵ ਜੀ ਦੇ ਗੁੱਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗਲਤੀ ਕਾਰਨ ਸ਼ਨੀ ਦੇਵ ਜੀ ਤੁਹਾਡੇ ਨਾਲ ਗੁੱਸੇ ਰਹਿਣ ਲੱਗਦੇ ਹਨ, ਜਿਸ ਕਾਰਨ ਤੁਹਾਡੀ ਜ਼ਿੰਦਗੀ 'ਚ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।
ਬਈਮਾਨੀ
ਘਰ 'ਚ ਬਈਮਾਨੀ ਨਾਲ ਲਿਆਂਦਾ ਗਿਆ ਧਨ ਕਦੇ ਵੀ ਖੁਸ਼ੀਆਂ ਨਹੀਂ ਲੈ ਕੇ ਆਉਂਦਾ, ਜਿਹੜੇ ਲੋਕ ਝੂਠ ਬੋਲ ਕੇ ਜਾਂ ਫਿਰ ਕਿਸੇ ਹੋਰ ਦਾ ਦਿਲ ਦੁਖਾ ਕੇ ਆਪਣੇ ਲਈ ਪੈਸੇ ਕਮਾਉਂਦੇ ਹਨ, ਉਨ੍ਹਾਂ 'ਤੇ ਸ਼ਨੀ ਦੇਵ ਜੀ ਕਦੇ ਖੁਸ਼ ਨਹੀਂ ਹੁੰਦੇ। ਸ਼ਨੀ ਦੇਵ ਜੀ ਨੂੰ ਹਮੇਸ਼ਾ ਹੀ ਮਿਹਨਤ ਦੀ ਕਮਾਈ ਕਰਨ ਵਾਲੇ ਲੋਕ ਚੰਗੇ ਲੱਗਦੇ ਹਨ।
ਗੁੱਸੇ 'ਚ ਗੱਲਾਂ ਕਰਨਾ
ਜਿਹੜੇ ਲੋਕ ਘਰ ਜਾਂ ਆਫਿਸ 'ਚ ਰੋਲ਼ਾ ਪਾ ਕੇ ਗੱਲ ਕਰਦੇ ਹਨ ਜਾਂ ਫਿਰ ਜਿੰਨਾ ਨੂੰ ਜਲਦੀ ਗੁੱਸਾ ਆਉਂਦਾ ਹੈ, ਅਜਿਹੇ ਲੋਕਾਂ ਨਾਲ ਵੀ ਸ਼ਨੀ ਦੇਵ ਜੀ ਬਹੁਤ ਜਲਦੀ ਗੁੱਸੇ ਹੋ ਜਾਂਦੇ ਹਨ, ਜਿਨ੍ਹਾਂ ਹੋ ਸਕੇ ਸਾਰੇ ਪ੍ਰੇਮ-ਪਿਆਰ ਨਾਲ ਰਹੋ।
ਝਾੜੂ ਨੂੰ ਸਹੀ ਤਰੀਕੇ ਨਾਲ ਨਾ ਰੱਖਣਾ
ਕਈ ਲੋਕ ਝਾੜੂ-ਪੋਚਾ ਕਰਨ ਤੋਂ ਬਾਅਦ ਝਾੜੂ ਨੂੰ ਦੂਰ ਤੋਂ ਸੁੱਟ ਕੇ ਆਪਣੀ ਜਗ੍ਹਾ ਰੱਖਦੇ ਹਨ ਜਾਂ ਫਿਰ ਕਿਸੇ ਹਾਲ 'ਚ ਸੁੱਟ ਦਿੰਦੇ ਹਨ, ਉਨ੍ਹਾਂ ਲੋਕਾਂ ਦੇ ਘਰ ਦੀ ਖੁਸ਼ਹਾਲੀ ਭੰਗ ਹੋ ਜਾਂਦੀ ਹੈ। ਘਰ 'ਚ ਝਾੜੂ ਨਾਲ ਜੁੜੀ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਸ਼ਨੀ ਦੇਵ ਜੀ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।
ਜੂਠੇ ਭਾਂਡੇ
ਭੋਜਨ ਖਾਣ ਤੋਂ ਬਾਅਦ ਹਮੇਸ਼ਾ ਆਪਣੇ ਜੂਠੇ ਭਾਂਡੇ ਰਸੋਈ 'ਚ ਨਹੀਂ ਰੱਖਣੇ ਚਾਹੀਦੇ। ਅਜਿਹਾ ਕਰਨ ਨਾਲ ਸ਼ਨੀ ਦੇਵ ਜੀ ਬਹੁਤ ਜਲਦੀ ਨਾਰਾਜ਼ ਹੋ ਜਾਂਦੇ ਹਨ। ਬੀਬੀਆਂ ਨੂੰ ਸੌਣ ਤੋਂ ਪਹਿਲਾਂ ਜੂਠੇ ਭਾਂਡੇ ਜ਼ਰੂਰ ਸਾਫ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸ਼ਨੀ ਦੇਵ ਦੀ ਘਰ 'ਚ ਕ੍ਰਿਪਾ ਹੋਣ ਲੱਗਦੀ ਹੈ ਅਤੇ ਨਾਲ ਹੀ ਪਤੀ ਦੇ ਕਾਰੋਬਾਰ 'ਚ ਵੀ ਵਾਧਾ ਹੁੰਦਾ ਹੈ।
ਸ਼ਨੀ ਦੇਵ ਜੀ ਨੂੰ ਖੁਸ਼ ਲਈ ਉਪਾਅ
1. ਜੇਕਰ ਤੁਸੀਂ ਸ਼ਨੀ ਦੇਵ ਜੀ ਦੀ ਪੂਜਾ ਕਰਦੇ ਹੋ ਤਾਂ ਉਸ ਸਮੇਂ ਕਾਲੇ ਕੱਪੜੇ ਹੀ ਪਾਓ ਕਿਉਂਕਿ ਕਾਲੇ ਕੱਪੜਿਆਂ ਨੂੰ ਕਾਫ਼ੀ ਸ਼ੁੱਭ ਮੰਨਿਆ ਜਾਂਦਾ ਹੈ।
2. ਸਰ੍ਹੋਂ ਦੇ ਤੇਲ 'ਚ ਲੋਹੇ ਦੇ ਕਿੱਲ ਪਾ ਕੇ ਪਿੱਪਲ ਦੀ ਜੜ੍ਹ 'ਚ ਤੇਲ ਚੜ੍ਹਾਉਣ ਨਾਲ ਸ਼ਨੀ ਦੇਵ ਜਲਦ ਹੀ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਜਦੋਂ ਵੀ ਸ਼ਨੀਵਾਰ ਦੇ ਦਿਨ ਤੇਲ ਦਾਨ ਕਰੋ ਤਾਂ ਉਸ 'ਚ ਆਪਣਾ ਪਰਛਾਵਾ ਜ਼ਰੂਰ ਦੇਖੋ। ਇਸ ਤੋਂ ਬਾਅਦ ਹੀ ਉਸ ਨੂੰ ਦਾਨ ਕਰੋ।
3. ਸ਼ਨੀਵਾਰ ਨੂੰ ਕਾਲੇ ਕੁੱਤਿਆਂ ਅਤੇ ਕਾਵਾਂ ਨੂੰ ਤੇਲ ਦੀ ਚੋਪੜੀ ਰੋਟੀ ਅਤੇ ਗੁਲਾਬ ਜਾਮੁਨ ਖਵਾਉਣਾ ਲਾਭਕਾਰੀ ਹੁੰਦਾ ਹੈ।
4. ਸ਼ਨੀਵਾਰ ਦੇ ਦਿਨ ਸ਼ਨੀ ਦੇਵ ਜੀ ਦਾ ਵਰਤ ਬੀਬੀਆਂ ਅਤੇ ਮਰਦ ਕੋਈ ਵੀ ਕਰ ਸਕਦਾ ਹੈ। ਇਸ਼ਨਾਨ ਕਰਨ ਤੋਂ ਬਾਦ ਪਿੱਪਲ ਦੇ ਰੁੱਖ ਦੇ ਹੇਠੋਂ ਗੋਹੇ ਨਾਲ ਲੱਪ ਲਓ ਅਤੇ ਉਹ ਬੇਦੀ ਬਣਾ ਕੇ ਕਲਸ਼ ਅਤੇ ਸ਼ਨੀ ਦੇਵ ਦੀ ਮੂਰਤੀ ਸਥਾਪਤ ਕਰੋ।
5. ਸ਼ਨੀ ਦੇਵ ਜੀ ਦੀ ਮੂਰਤੀ ਨੂੰ ਕਾਲੇ ਫੁੱਲ, ਧੁੱਪ, ਦੀਵੇ, ਤੇਲ ਤੋਂ ਬਣੇ ਪਦਾਰਥਾਂ ਦਾ ਪ੍ਰਸ਼ਾਦ ਚੜ੍ਹਾਓ। ਪਿੱਪਲ ਦੇ ਰੁੱਖ ਨੂੰ ਸੂਤ ਦਾ ਧਾਗਾ ਲਪੇਟਦੇ ਹੋਏ ਸੱਤ ਵਾਰ ਪਰਿਕਰਮਾ ਕਰੋ ਅਤੇ ਨਾਲ ਹੀ ਦਰੱਖ਼ਤ ਦੀ ਵੀ ਪੂਜਾ ਕਰੋ। ਇਸ ਤੋਂ ਬਾਅਦ ਹੱਥ 'ਚ ਚੌਲ ਅਤੇ ਫੁੱਲ ਲੈ ਕੇ ਭਗਵਾਨ ਸ਼ਨੀ ਦੇਵ ਜੀ ਦੀ ਵਰਤ ਕਥਾ ਸੁਣੋ ਅਤੇ ਪੂਜਾ ਪੂਰੀ ਹੋਣ ਤੋਂ ਬਾਅਦ ਪ੍ਰਸ਼ਾਦ ਸਾਰਿਆਂ ਨੂੰ ਵੰਡੋ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।