ਧਨ ''ਚ ਵਾਧਾ ਅਤੇ ਘਰ ਦੇ ਸਾਰੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਕਰੋ ਇਹ ਖ਼ਾਸ ਉਪਾਅ

4/6/2021 2:33:11 PM

ਜਲੰਧਰ (ਬਿਊਰੋ) — ਜੋਤਿਸ਼ ਸ਼ਾਸਤਰ 'ਚ ਮੰਗਲਵਾਰ ਦਾ ਦਿਨ ਹਨੂੰਮਾਨ ਜੀ ਨੂੰ ਸਮਰਪਿਤ ਹੈ। ਇਸ ਦਿਨ ਹਨੂੰਮਾਨ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਮੰਗਲ ਗ੍ਰਹਿ ਸਬੰਧੀ ਸਾਰੇ ਦੋਸ਼ ਵੀ ਖ਼ਤਮ ਹੋ ਜਾਂਦੇ ਹਨ। ਤਾਂ ਚਲੋ ਜਾਣਦੇ ਹਾਂ ਕਿ ਮੰਗਲਵਾਰ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਹਨੂੰਮਾਨ ਜੀ ਵੀ ਖੁਸ਼ ਹੋ ਜਾਣ ਅਤੇ ਮੰਗਲ ਗ੍ਰਹਿ ਸੰਬੰਧੀ ਸਾਰੇ ਦੋਸ਼ ਵੀ ਦੂਰ ਹੋ ਜਾਣ।

ਮੰਗਲ ਗ੍ਰਹਿ ਨੂੰ ਬਹੁਤ ਤੇਜਸਵੀ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਜੇਕਰ ਇਹ ਕਿਸੇ ਵਿਅਕਤੀ 'ਤੇ ਖੁਸ਼ ਹੋ ਜਾਂਦਾ ਹੈ ਤਾਂ ਉਸ ਦਾ ਜੀਵਨ ਮੰਗਲਮਈ ਹੋ ਜਾਂਦਾ ਹੈ। ਇਸ ਦੀ ਪੂਜਾ ਕਰਨ ਨਾਲ ਹਨੂੰਮਾਨ ਜੀ ਖੁਸ਼ ਹੁੰਦੇ ਹਨ। ਕਈ ਵਾਰ ਕੁੰਡਲੀ 'ਚ ਮੰਗਲ ਦੋਸ਼ ਹੋਣ ਦੇ ਕਾਰਨ ਕਸ਼ਟ ਪੈਦਾ ਹੁੰਦੇ ਹਨ। ਇਸ ਲਈ ਜੇਕਰ ਕੁਝ ਆਸਾਨ ਉਪਾਅ ਕੀਤੇ ਜਾਣ ਤਾਂ ਮੰਗਲ ਦੇਵਤਾ ਅਤੇ ਹਨੂੰਮਾਨ ਜੀ ਦੋਵੇਂ ਖੁਸ਼ ਹੋ ਕੇ ਜੀਵਨ ਨੂੰ ਸੁੱਖ-ਸਮਰਿੱਧੀ ਦਾ ਵਰਦਾਨ ਦਿੰਦੇ ਹਨ। ਆਓ ਜਾਣਦੇ ਹਾਂ ਮੰਗਲ ਨੂੰ ਅਨੁਕੂਲ ਬਣਾਈ ਰੱਖਣ ਲਈ ਕੁਝ ਆਸਾਨ ਉਪਾਅ :-

1. ਕਿਸੇ ਜੋਤਿਸ਼/ਪੰਡਿਤ ਨਾਲ ਵਿਚਾਰ ਕਰਨ ਤੋਂ ਬਾਅਦ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ।
2.  ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਅਤੇ ਆਟੇ ਦਾ ਦਾਨ ਕਰੋ।
3. ਘਰ 'ਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ 'ਚ ਲਾਲ ਮਸੂਰ ਦੀ ਦਾਲ ਵਹਾਓ।
4.  ਜ਼ਮੀਨ ਜਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਅਤੇ ਕਿਸੇ ਦੇ ਧਨ ਜਾਂ ਜ਼ਮੀਨ 'ਤੇ ਮਾੜੀ ਨਜ਼ਰ ਨਾ ਰੱਖੋ।
5. ਵਿੱਦਿਆ ਦੀ ਪ੍ਰਾਪਤੀ ਲਈ ਰਿਓੜੀਆਂ ਨੂੰ ਚੱਲਦੇ ਪਾਣੀ 'ਚ ਪ੍ਰਵਾਹਿਤ ਕਰੋ।
6. ਜੇਕਰ ਕਰਜ਼ ਵਧਦਾ ਜਾ ਰਿਹਾ ਹੈ ਤਾਂ ਤ੍ਰਿਣਮੋਚਕ ਮੰਗਲ ਸਰੋਤ ਦਾ ਪਾਠ ਖ਼ੁਦ ਕਰੋ ਜਾਂ ਕਿਸੇ ਬ੍ਰਾਹਮਣ ਤੋਂ ਕਰਵਾਓ।

ਧੰਨ ਦੀ ਪ੍ਰਾਪਤੀ ਲਈ ਕਰੋ ਇਹ ਉਪਾਅ :-
1. ਧਨ ਦੀ ਕਮੀ ਹੋਵੇ ਤਾਂ ਪਰਸ 'ਚ ਲਾਲ ਰੰਗ ਦੇ ਰੇਸ਼ਮੀ ਕੱਪੜੇ 'ਚ ਚੌਲ ਦੇ 21 ਸਾਬੂਤ ਦਾਣੇ ਪਾ ਕੇ ਰੱਖੋ ਪਰ ਧਿਆਨ ਰੱਖੋ ਕਿ ਇਸ ਨੂੰ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੈ ਅਤੇ ਧਨ ਦੀ ਕਮੀ ਵੀ ਪੂਰੀ ਹੁੰਦੀ ਹੈ।
2. ਘਰ 'ਚ ਗਰੀਬੀ ਨੂੰ ਦੂਰ ਕਰਨ ਲਈ ਸ਼ਿਵਲਿੰਗ ਦੇ ਸਾਹਮਣੇ ਅੱਧਾ ਕਿਲੋਗ੍ਰਾਮ ਚੌਲ ਲੈ ਕੇ ਬੈਠ ਜਾਓ। ਇਸ ਤੋਂ ਬਾਅਦ ਚੌਲ ਦੇ ਢੇਰ 'ਚੋਂ ਇਕ ਮੁੱਠੀ ਚੌਲ ਲੈ ਕੇ ਸ਼ਿਵਲਿੰਗ 'ਤੇ ਚੜ੍ਹਾਓ ਅਤੇ ਬਾਕੀ ਦੇ ਚੌਲ ਸ਼ਿਵ ਮੰਦਰ 'ਚ ਹੀ ਦਾਨ ਕਰ ਦਿਓ। ਇਸ ਤਰ੍ਹਾਂ ਲਗਾਤਾਰ ਪੰਜ ਸੋਮਵਾਰ ਕਰਨ ਨਾਲ ਘਰ 'ਚੋਂ ਗਰੀਬੀ ਖ਼ਤਮ ਕੀਤੀ ਜਾ ਸਕਦੀ ਹੈ।
3. ਕਰੀਅਰ ਦੀ ਤਰੱਕੀ ਲਈ ਮਿੱਠੇ ਚੌਲ ਬਣਾ ਕੇ ਛੱਤ 'ਤੇ ਖਿਲਾਰ ਦੇਣੇ ਚਾਹੀਦੇ ਹਨ ਤਾਂ ਕਿ ਇਸ ਨੂੰ ਕਾਂ ਖਾ ਸਕਣ। ਇਸ ਨਾਲ ਨੌਕਰੀ ਮਿਲਣ ਦੇ ਮੌਕੇ ਮਿਲ ਜਾਂਦੇ ਹਨ।
4. ਕੁੰਡਲੀ 'ਚ ਪਿੱਤਰਦੋਸ਼ ਹੋਵੇ ਤਾਂ ਕਾਂਵਾਂ ਨੂੰ ਖੀਰ ਅਤੇ ਰੋਟੀ ਖਿਲਾਓ। ਇਸ ਤਰੀਕੇ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਪਿੱਤਰਦੋਸ਼ ਵੀ ਖ਼ਤਮ ਹੁੰਦੇ ਹਨ।
 


sunita

Content Editor sunita